Skip to main content

Gee 98News

ਫਰੀਡਮ ਫਾਈਟਰ ਤੇ ਉਤਰਾਅਧਿਕਾਰੀ ਸੰਸਥਾ ਪੰਜਾਬ ਦੀ ਅਹਿਮ ਮੀਟਿੰਗ ਹੋਈ

-ਸੰਸਥਾ ਦਾ ਸੂਬਾਈ ਇਜਲਾਸ 25-26 ਮਈ ਨੂੰ ਅੰਮ੍ਰਿਤਸਰ ਵਿਖੇ

ਬਰਨਾਲਾ 21 ਮਈ ( ਨਿਰਮਲ ਸਿੰਘ ਪੰਡੋਰੀ )-

ਫਰੀਡਮ ਫਾਈਟਰ ਤੇ ਉਤਰਾਅਧਿਕਾਰੀ ਸੰਸਥਾ (ਰਜਿ. 196) ਪੰਜਾਬ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸਾਹਿਬ ਮਾਤਾ ਪ੍ਰਧਾਨ ਕੌਰ ਵਿਖੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਅਤੇ ਸੂਬਾ ਸਕੱਤਰ ਮੇਜਰ ਸਿੰਘ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਜਥੇਬੰਦੀ ਨੂੰ  ਮਜਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜਥੇਬੰਦੀ ਦਾ ਪੰਜਾਬ ਪੱਧਰ ‘ਤੇ ਇੱਕੋ ਹੀ ਵਟਸਅੱਪ ਗਰੁੱਪ ਹੋਵੇਗਾ, ਜਿਸ ਦਾ ਐਡਮਿਨ ਸੂਬਾ ਪ੍ਰਧਾਨ, ਸੂਬਾ ਜਨਰਲ ਸਕੱਤਰ ਅਤੇ ਸੂਬਾ ਖਜਾਨਚੀ ਹੋਣਗੇ | ਜ਼ਿਲ੍ਹਾ ਪੱਧਰੀ ਵਟਸਅੱਪ ਗਰੁੱਪਾਂ ਦੇ ਐਡਮਿਨ ਸੂਬਾ ਪ੍ਰਧਾਨ, ਸੂਬਾ ਸਕੱਤਰ ਤੇ ਸੂਬਾ ਖਜਾਨਚੀ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਸਕੱਤਰ ਤੇ ਜ਼ਿਲ੍ਹਾ ਖਜਾਨਚੀ ਹੋਣਗੇ | ਇਨ੍ਹਾਂ ਗਰੁੱਪਾਂ ਵਿੱਚ ਕਿਸੇ ਹੋਰ ਮੈਂਬਰ ਨੇ ਜੇਕਰ ਪੋਸਟ ਸਾਂਝੀ ਕਰਨੀ ਹੈ ਜਾਂ ਸੁਝਾਅ ਦੇਣਾ ਹੈ ਤਾਂ ਉਹ ਉਪਰੋਕਤ ਐਡਮਿਨ ਅਹੁਦੇਦਾਰਾਂ ਦੇ ਰਾਹੀਂ ਹੀ ਪਾਈ ਜਾ ਸਕੇਗੀ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਅਨੁਸ਼ਾਸਨੀ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ਵਿੱਚ ਚੇਤੰਨ ਸਿੰਘ ਮਾਨਸਾ, ਅਵਤਾਰ ਸਿੰਘ ਰਾਏਕੋਟ, ਗੁਰਮੀਤ ਸਿੰਘ ਮੁਕਤਸਰ, ਭੁਪਿੰਦਰ ਸਿੰਘ ਸਮਾਣਾ, ਬਲਵਿੰਦਰ ਸਿੰਘ ਜੇਠੂਕੇ, ਬਲਦੇਵ ਸਿੰਘ ਬਠਿੰਡਾ, ਜਸਵਿੰਦਰ ਸਿੰਘ ਫਤਹਿਗੜ੍ਹ, ਸਤਨਾਮ ਸਿੰਘ ਤਰਨਤਾਰਨ ਤੋਂ ਇਲਾਵਾ ਸੂਬਾ ਪ੍ਰਧਾਨ, ਸੂਬਾ ਸਕੱਤਰ ਅਤੇ ਸੂਬਾ ਖਜਾਨਚੀ ਨੂੰ  ਨੁਮਾਇੰਦਗੀ ਦਿੱਤੀ ਗਈ | ਇਹ ਵੀ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਜ਼ਿਲ੍ਹਾ ਪ੍ਰਧਾਨ ਦੂਜੇ ਕਿਸੇ ਜ਼ਿਲ੍ਹੇ ਵਿੱਚ ਜਾ ਕੇ ਕਿਸੇ ਵੀ ਤਰ੍ਹਾਂ ਦਖਲਅੰਦਾਜੀ ਨਹੀਂ ਕਰੇਗਾ | ਅਜਿਹਾ ਕਰਨ ਵਾਲੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ | ਮੀਟਿੰਗ ਦੌਰਾਨ ਸੰਸਥਾ ਦੇ ਸੰਵਿਧਾਨ ਵਿੱਚ ਕੁਝ ਜਰੂਰੀ ਸੋਧ ਕਰਨ ਦੀ ਵੀ ਲੋੜ ਮਹਿਸੂਸ ਕੀਤੀ ਗਈ, ਜਿਸ ਲਈ ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰਕੇ 31-07-23 ਤੱਕ ਸੰਸਥਾ ਦੇ ਸੰਵਿਧਾਨ ਵਿੱਚ ਸੋਧ ਕਰਕੇ ਵਿਭਾਗ ਨੂੰ  ਸੌਂਪਣ ਦਾ ਫੈਸਲਾ ਲਿਆ ਗਿਆ | ਜੇਕਰ ਜਥੇਬੰਦੀ ਦੇ ਕਿਸੇ ਮੈਂਬਰ ‘ਤੇ ਕੋਈ ਵੀ ਦੋਸ਼ ਲਗਦਾ ਹੈ ਤਾਂ ਉਨ੍ਹਾਂ ਸਮਾਂ ਉਸ ਮੈਂਬਰ ਨੂੰ  ਬਿਨ੍ਹਾਂ ਦੱਸੇ ਬਰਖਾਸਤ ਕਰ ਦਿੱਤਾ ਜਾਵੇਗਾ, ਜਿਨ੍ਹਾਂ ਚਿਰ ਉਹ ਦੋਸ਼ ਮੁਕਤ ਨਹੀਂ ਹੁੰਦਾ | ਇਹ ਵੀ ਫੈਸਲਾ ਲਿਆ ਗਿਆ ਕਿ ਸ੍ਰੀ ਅਮਿ੍ੰਤਸਰ ਸਾਹਿਬ ਵਿਖੇ ਰੱਖਿਆ ਗਿਆ ਇਜਲਾਸ 25-26 ਮਈ ਨੂੰ  ਹੋਵੇਗਾ, ਜਿਸ ਵਿੱਚ ਸੂਬਾ ਕਮੇਟੀ ਦੇ ਅਹੁਦੇਦਾਰ ਅਤੇ ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰ ਸ਼ਾਮਿਲ ਹੋਣਗੇ | ਇਸ ਮੌਕੇ ਮਨਜੀਤ ਸਿੰਘ ਬਰਨਾਲਾ, ਸੁਰਿੰਦਰ ਸਿੰਘ ਢੱਡਰੀਆਂ, ਬਲਵਿੰਦਰ ਸਿੰਘ ਛੰਨਾ, ਕੰਵਰਜੀਤ ਸਿੰਘ ਬਰਨਾਲਾ, ਰਾਮਪਾਲ ਮਿੱਢਾ, ਨਾਜਮ ਸਿੰਘ, ਅਜੀਤਪਾਲ ਸਿੰਘ ਪਾਲੀ, ਯਾਦਵਿੰਦਰ ਸਿੰਘ, ਜੋਗਿੰਦਰ ਸਿੰਘ ਜਰਨਲ ਸਕੱਤਰ ਸੰਗਰੂਰ, ਸੁਖਮਿੰਦਰ ਸਿੰਘ ਭੋਲਾ ਬਡਰੁੱਖਾਂ, ਸੁਖਵਿੰਦਰ ਸਿੰਘ ਪਟਿਆਲਾ, ਬਲਜੀਤ ਸਿੰਘ ਸੇਠੀ ਮਾਨਸਾ, ਸਾਧੂ ਸਿੰਘ ਮਾਨਸਾ ਸਮੇਤ ਸੰਸਥਾ ਦੇ ਵੱਡੀ ਗਿਣਤੀ ਵਿੱਚ ਮੈਂਬਰ ਹਾਜਰ ਸਨ | 

Gee98 Ads
error: Content is protected !!