Gee 98News

ਪੰਜਾਬੀ ਗਾਇਕ ਸਿੰਗਾ ਖ਼ਿਲਾਫ਼ ਹੋਇਆ ਮੁਕੱਦਮਾ ਦਰਜ

ਚੰਡੀਗੜ੍ਹ,11 ਅਗਸਤ-ਪੰਜਾਬ ਦੇ ਇਕ ਨਾਮੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਵੱਲੋਂ ਜਾਰੀ ਕੀਤੇ ਗਏ ਇਕ ਗੀਤ ਵਿੱਚ ਲੱਚਰਤਾ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦੇ ਕਥਿਤ ਦੋਸ਼ ਵਿੱਚ ਪੰਜਾਬ ਪੁਲਿਸ ਨੇ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ , ਪ੍ਰੋਡਿਊਸਰ ਬਿਗ ਕੇ ਸਿੰਘ, ਡਾਇਰੈਕਟਰ ਅਮਨਦੀਪ ਸਿੰਘ, ਵਿਰਨ ਵਰਮਾ ਤੇ ਜਤਿਨ ਅਰੋੜਾ ਵਿਰੁੱਧ ਧਾਰਾ 294-120ਬੀ ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ।
ਸਿੰਗਾ ਨੇ ਇਕ ਨਵਾਂ ਗੀਤ ਲਾਂਚ ਕੀਤਾ ਹੈ ਜੋ ਲੱਚਰਤਾ ਤੇ ਅਸ਼ਲੀਲਤਾ ਭਰਪੂਰ ਹੈ। ਸਿੰਗਾ ਦੇ ਖ਼ਿਲਾਫ਼ ਮੁਕੱਦਮਾ ਅਮਨਦੀਪ ਸਹੋਤਾ ਪ੍ਰਧਾਨ ਭੀਮ ਰਾਓ ਯੁਵਾ ਫੋਰਸ ਕਪੂਰਥਲਾ ਨੇ ਦਰਜ ਕਰਵਾਇਆ ਹੈ, ਜਿਸਨੇ ਸਿੰਗਾ ਦੇ ਖ਼ਿਲਾਫ਼ ਲਿਖ਼ਤੀ ਸ਼ਿਕਾਇਤ ਦਿੱਤੀ ਸੀ।

error: Content is protected !!