Skip to main content

Gee 98News

ਜ਼ਿਲ੍ਹਾ ਸੈਨਿਕ ਭਲਾਈ ਦਫਤਰਾਂ ਦਾ ਹਾਲ, 23 ਜ਼ਿਲ੍ਹਿਆਂ ‘ਚ ਸਿਰਫ਼ 2 ਅਫ਼ਸਰ ਤਾਇਨਾਤ,21 ਜ਼ਿਲ੍ਹੇ ਖਾਲੀ- ਇੰਜ. ਸਿੱਧੂ

ਬਰਨਾਲਾ 22 ਅਗਸਤ ( ਨਿਰਮਲ ਸਿੰਘ ਪੰਡੋਰੀ)-ਪੂਰੇ ਪੰਜਾਬ ਦੇ 23 ਜਿਲ੍ਹਿਆਂ ਨੂੰ ਦੇਖਣ ਲਈ ਜਿਲ੍ਹਾ ਸੈਨਿਕ ਭਲਾਈ ਦਫਤਰਾਂ ਵਿੱਚ ਸਿਰਫ ਦੋ ਰਿਟਾਇਰਡ ਅਫ਼ਸਰ ਹਨ, ਇੱਕ ਕਰਨਲ ਮਨਿੰਦਰ ਸਿੰਘ ਰੰਧਾਵਾ ਤੇ ਦੂਸਰਾ ਕਮਾਂਡਰ ਬਲਜਿੰਦਰ ਸਿੰਘ ਵਿਰਕ,ਜਿਨ੍ਹਾਂ ਲਈ ਸਾਰੇ ਜ਼ਿਲ੍ਹਿਆਂ ਦੇ ਕੰਮਕਾਜ ਨੂੰ ਦੇਖਣਾ ਮੁਸ਼ਕਲ ਹੀ ਨਹੀਂ ਬਲਕਿ ਅਸੰਭਵ ਵੀ ਹੈ। ਇਸ ਸਬੰਧੀ ਭਾਜਪਾ ਸੈਨਿਕ ਵਿੰਗ ਦੇ ਸੀਨੀਅਰ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਚਾਰ ਲੱਖ ਦੇ ਕਰੀਬ ਸਾਬਕਾ ਸੈਨਿਕ ਹਨ ਅਤੇ 80 ਕੁ ਹਜ਼ਾਰ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਹਨ, ਜਿਨ੍ਹਾਂ ਨੂੰ ਅਕਸਰ ਇਹਨਾਂ ਸੈਨਿਕ ਭਲਾਈ ਦਫਤਰਾਂ ਵਿੱਚ ਵੈਲਫੇਅਰ ਦੇ ਕੰਮ ਕਾਰ ਪੈਂਦੇ ਰਹਿੰਦੇ ਹਨ ਤੇ ਅਫਸਰਾਂ ਦੀ ਘਾਟ ਕਾਰਨ ਕਈ ਕਈ ਦਿਨ ਆਪਣੇ ਕੰਮਾਂ ਲਈ ਉਡੀਕਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦ ਉਥੇ ਸਟਾਫ ਹੀ ਨਹੀਂ ਫਿਰ ਇਹ ਚਿੱਟੇ ਹਾਥੀ ਰੱਖਣ ਦਾ ਕੀ ਫਾਇਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੋਲ ਜ਼ਰੂਰਤ ਅਨੁਸਾਰ ਉਮੀਦਵਾਰ ਨਹੀਂ ਹਨ ਤਾਂ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਆਨਰੇਰੀ ਕੈਪਟਨ ਜਾ ਸੂਬੇਦਾਰ ਮੇਜਰਾਂ ਨੂੰ ਜਾਂ ਫਿਰ ਸੂਬੇਦਾਰਾਂ ਨੂੰ ਡਿਪਟੀ ਡਾਇਰੈਕਟਰਾਂ ਦੀਆ ਪੋਸਟਾਂ ‘ਤੇ ਤਾਇਨਾਤ ਕਰਨਾ ਚਾਹੀਦਾ ਹੈ ਕਿਉਕਿ ਉਹਨਾਂ ਨੂੰ ਵੀ ਭਾਰਤ ਦੇ ਰਾਸ਼ਟਰਪਤੀ ਜੀ ਵੱਲੋ ਕਮਿਸ਼ਨ ਦਿੱਤਾ ਜਾਂਦਾ ਹੈ । ਸਿੱਧੂ ਨੇ ਡਾਇਰੈਕਟਰ ਸੈਨਿਕ ਭਲਾਈ ਪੰਜਾਬ ਬ੍ਰਿਗੇਡੀਅਰ ਬੀ ਐਸ ਢਿੱਲੋ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਹ ਪੰਜਾਬ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ 23 ਵਿੱਚੋ 21 ਜ਼ਿਲ੍ਹਿਆਂ ਦੇ ਸੈਨਿਕ ਭਲਾਈ ਦਫਤਰਾਂ ਵਿੱਚ ਖਾਲੀ ਪਈਆਂ ਇਹਨਾਂ ਡਿਪਟੀ ਡਾਇਰੈਕਟਰਾਂ ਦੀਆ ਅਸਾਮੀਆਂ ਨੂੰ ਤੁਰੰਤ ਭਰਵਾਉਣ ਦਾ ਯਤਨ ਕਰਨ ਤਾਂਕਿ ਸਾਬਕਾ ਸੈਨਿਕਾਂ ਦੇ ਅਤੇ ਸੈਨਿਕਾਂ ਦੀਆ ਵਿਧਵਾਵਾਂ ਦੇ ਜ਼ਰੂਰੀ ਕੰਮ ਕਾਰ ਨਾ ਰੁਕਣ ਅਤੇ ਸਬੰਧਤ ਦਫਤਰਾਂ ਵਿੱਚ ਅਨੁਸ਼ਾਸਨ ਵੀ ਬਣਿਆ ਰਹੇ। ਇਸ ਮੌਕੇ ਸਿੱਧੂ ਦੇ ਨਾਲ ਵਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਅਵਤਾਰ ਸਿੰਘ ਭੁਰੇ, ਸੂਬੇਦਾਰ ਕਮਲ ਸ਼ਰਮਾ, ਸੂਬੇਦਾਰ ਧੰਨਾ ਸਿੰਘ ਧੌਲਾ, ਸੂਬੇਦਾਰ ਸਰਬਜੀਤ ਸਿੰਘ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਬਲਦੇਵ ਸਿੰਘ ਹਮੀਦੀ, ਹੌਲਦਾਰ ਬਸੰਤ ਸਿੰਘ ਉਗੋ, ਹੌਲਦਾਰ ਅਮੋਲਕ ਸਿੰਘ, ਹੌਲਦਾਰ ਨਾਇਬ ਸਿੰਘ, ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਜੰਗੀਰ ਸਿੰਘ , ਗੁਰਦੇਵ ਸਿੰਘ ਮੱਕੜਾ,ਹੌਲਦਾਰ ਰੁਪਿੰਦਰ ਸਿੰਘ, ਹੌਲਦਾਰ ਸੁਖਦੇਵ ਸਿੰਘ, ਪਾਲ ਸਿੰਘ ਅਮਲਾ ਸਿੰਘ ਵਾਲਾ ਆਦਿ ਸਾਬਕਾ ਸੈਨਿਕ ਹਾਜ਼ਰ ਸਨ।
ਫੋਟੋ ਕੈਪਸ਼ਨ – ਭਾਜਪਾ ਸੈਨਿਕ ਵਿੰਗ ਦੇ ਸੀਨੀਅਰ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕ

error: Content is protected !!