Gee 98News

ਗੱਠਜੋੜ ਸੰਬੰਧੀ ਮੰਤਰੀ ਅਨਮੋਲ ਗਗਨ ਮਾਨ ਜੀ ਨੇ ਤਾਂ “ਨਾਂਹ” ਕਰ ਦਿੱਤੀ

ਚੰਡੀਗੜ੍ਹ, 6 ਸਤੰਬਰ-ਆਗਾਮੀ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਦੇਸ਼ ਦੀਆਂ ਮੁੱਖ ਵਿਰੋਧੀ ਪਾਰਟੀਆਂ ਨੇ ਗੱਠਜੋੜ ਤਹਿਤ ਲੜਨ ਦਾ ਫੈਸਲਾ ਕੀਤਾ ਹੈ, ਪਰੰਤੂ ਇਸ ਗੱਠਜੋੜ ਦੀਆਂ ਦੋ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਪੰਜਾਬ ਸੂਬੇ ਵਿੱਚ ਰੇੜਕਾ ਚਲਿਆ ਆ ਰਿਹਾ ਹੈ। ਹਾਈਕਮਾਂਡ ਪੱਧਰ ‘ਤੇ ਭਾਵੇਂ ਦੋਵਾਂ ਪਾਰਟੀਆਂ ਨੇ ਗੱਠਜੋੜ ਕਰ ਲਿਆ ਹੈ ਪ੍ਰੰਤੂ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਦੋਵੇਂ ਪਾਰਟੀਆਂ ਦੇ ਆਗੂ ਵੱਖ ਵੱਖ ਡਫਲੀ ਵਜਾ ਰਹੇ ਹਨ। ਹੁਣ ਇੱਕ ਤਾਜ਼ਾ ਬਿਆਨ ਵਿੱਚ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ, ਕਾਂਗਰਸ ਨਾਲ ਗੱਠਜੋੜ ਕਰਕੇ ਲੋਕ ਸਭਾ ਚੋਣਾਂ ਨਹੀਂ ਲੜੇਗੀ। ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਸਾਡਾ ਪੰਜਾਬ ‘ਚ ਗੱਠਜੋੜ ਦਾ ਕੋਈ ਇਰਾਦਾ ਨਹੀਂ, ਅਸੀਂ ਪੰਜਾਬ ‘ਚ ਇਕੱਲੇ ਹੀ ਚੋਣ ਲੜਾਂਗੇ।

error: Content is protected !!