Skip to main content

Gee 98News

ਓਡਿਸਾ ਆਪਣੇ ਖਿਡਾਰੀਆਂ ਨੂੰ 10-10 ਲੱਖ ਦੇਵੇਗਾ ਪਰ ਪੰਜਾਬ…?

ਚੰਡੀਗੜ੍ਹ,15 ਸਤੰਬਰ-ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬੁੱਧਵਾਰ ਨੂੰ ਹਾਂਗਝੋਓ ਏਸ਼ੀਆਈ ਖੇਡਾਂ ‘ਚ ਹਿੱਸਾ ਲੈਣ ਵਾਲੇ ਰਾਜ ਦੇ ਖਿਡਾਰੀਆਂ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਦਫਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਏਸ਼ੀਆਈ ਖੇਡਾਂ ਵਿਚ ਹਿੱਸਾ ਲੈਣ ਵਾਲੇ ਹਰੇਕ ਖਿਡਾਰੀ ਨੂੰ ਉਸਦੀ ਟ੍ਰੇਨਿੰਗ, ਤਿਆਰੀ ਤੇ ਵੱਕਾਰੀ ਖੇਡ ਆਯੋਜਨ ਵਿਚ ਹਿੱਸੇਦਾਰੀ ਲਈ 10 ਲੱਖ ਰੁਪਏ ਦਿੱਤੇ ਜਾਣਗੇ।ਏਸ਼ੀਆਈ ਖੇਡਾਂ ‘ਚ ਓਡਿਸ਼ਾ ਦੇ 13 ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ‘ਚ ਐਥਲੈਟਿਕਸ ਵਿਚ ਕਿਸ਼ੋਰ ਜੇਨਾ, ਕਿਸ਼ਤੀ ਚਾਲਕ ਅੰਸ਼ਿਕਾ ਭਾਰਤੀ, ਰਿਤੂ ਕੌਡੀ ਤੇ ਸੋਨਾਲੀ ਸਵੈਨ, ਜੂ-ਜਿਤਸੁ ਵਿਚ ਅਨੁਪਮਾ ਸਵੈਨ, ਕਯਾਕਿੰਗ ਤੇ ਕੈਨੋਇੰਗ ਵਿਚ ਨੇਹਾ ਦੇਵੀ ਲੀਚੋਂਡਮ, ਫੁੱਟਬਾਲ ਵਿਚ ਪਿਆਰੀ ਜ਼ਾਕਸਾ, ਹਾਕੀ ਵਿਚ ਦੀਪ ਗ੍ਰੇਸ ਇੱਕਾ ਤੇ ਅਮਿਤ ਰੋਹਿਦਾਸ ਤੇ ਰਗਬੀ ਵਿਚ ਡੁਮੁਨੀ ਮਾਰੰਡੀ, ਤਾਰੂਲਤਾ ਨਾਈਕ, ਮਾਮਾ ਨਾਈਕ ਤੇ ਹੁਪੀ ਮਾਂਝੀ ਸ਼ਾਮਲ ਹਨ। ਦੂਜੇ ਪਾਸੇ ਏਸ਼ੀਆਈ ਖੇਡਾਂ ਵਿੱਚ ਭਾਗ ਲੈਣ ਵਾਲੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਖੈਰਾ ਖੁਰਦ ਦੀ ਇੱਕ ਖਿਡਾਰਣ ਮੰਜੂ ਰਾਣੀ ਨੇ ਆਪਣੇ ਘਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਣ ਪੰਜਾਬ ਸਰਕਾਰ ਨੂੰ ਕਈ ਵਾਰੀ ਆਰਥਿਕ ਮਦਦ ਦੀ ਗੁਹਾਰ ਲਗਾਈ ਪਰੰਤੂ ਪੰਜਾਬ ਸਰਕਾਰ ਨੇ ਉਸ ਨੂੰ ਇਕ ਧੇਲਾ ਵੀ ਮਦਦ ਵਜੋਂ ਨਹੀਂ ਦਿੱਤਾ । ਮੰਜੂ ਰਾਣੀ ਦੇ ਪਿਤਾ ਨੇ ਕਰਜ਼ਾ ਚੁੱਕ ਕੇ ਆਪਣੀ ਧੀ ਨੂੰ ਏਸ਼ੀਆਈ ਖੇਡਾਂ ਤੱਕ ਪੁੱਜਦਾ ਕੀਤਾ । ਪੰਜਾਬ ਸਰਕਾਰ ਨੂੰ ਖਿਡਾਰੀਆਂ ਦੀ ਮਦਦ ਸਬੰਧੀ ਘੱਟੋ ਘੱਟ ਓਡਿਸਾ ਤੋਂ ਹੀ ਸਬਕ ਲੈ ਲੈਣਾ ਚਾਹੀਦਾ ਹੈ।

error: Content is protected !!