Skip to main content

Gee 98News

ਪੰਜਾਬ ਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਲਈ ਇੱਕ ਹੋਰ ਫੁਰਮਾਨ ਕੀਤਾ ਜਾਰੀ

ਚੰਡੀਗੜ੍ਹ,15 ਸਤੰਬਰ-ਪੰਜਾਬ ਦੇ ਅਧਿਆਪਕਾਂ ਨੂੰ ਕੰਡਕਟਰ ਬਣਾਉਣ ਤੋਂ ਬਾਅਦ ਸਰਕਾਰ ਨੇ ਅਧਿਆਪਕ ਵਰਗ ਲਈ ਇੱਕ ਹੋਰ ਹੁਕਮ ਜਾਰੀ ਕਰ ਦਿੱਤਾ ਹੈ। ਸੂਬੇ ਦੇ ਅਧਿਆਪਕ ਸਰਕਾਰੀ ਹੁਕਮਾਂ ‘ਤੇ ਝੋਨੇ ਦੀ ਪਰਾਲੀ ਨਾ ਸਾੜਨ ਦੇ ਘੋਸ਼ਣਾ ਪੱਤਰ ਦੇਣਗੇ। ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕੀਤਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ,ਏਡਿਡ ਅਤੇ ਅਨਏਡਿਡ ਸਕੂਲਾਂ ਦੇ ਅਧਿਆਪਕ ਪਰਾਲੀ ਨਾ ਸਾੜਨ ਸਬੰਧੀ ਘੋਸ਼ਣਾ ਪੱਤਰ ਦੇਣ ।‌ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਰਕਾਰੀ ਹੁਕਮਾਂ ‘ਤੇ ਅਮਲ ਕਰਦੇ ਹੋਏ ਅਧਿਆਪਕਾਂ ਤੋਂ ਘੋਸ਼ਣਾ ਪੱਤਰ ਲੈਣੇ ਵੀ ਸ਼ੁਰੂ ਕਰ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਧਿਆਪਕਾਂ ਦੇ ਇਹ ਘੋਸ਼ਣਾ ਪੱਤਰ ਰਿਕਾਰਡ ਵਿੱਚ ਰੱਖੇ ਜਾਣਗੇ ।‌ ਉਕਤ ਮਾਮਲੇ ਸੰਬੰਧੀ ਟਿੱਪਣੀ ਕਰਦੇ ਹੋਏ ਇੱਕ ਅਧਿਆਪਕ ਆਗੂ ਨੇ ਕਿਹਾ ਕਿ ਲੋਕਾਂ ਉਪਰ ਜਬਰਦਸਤੀ ਫੈਸਲੇ ਥੋਪ ਕੇ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਦਾ । ਉਨ੍ਹਾਂ ਕਿਹਾ ਕਿ ਅਸਲ ਵਿੱਚ ਸਰਕਾਰ ਕੋਲ ਪਰਾਲੀ ਦਾ ਬਦਲ ਕੋਈ ਨਹੀਂ ਹੈ ਅਤੇ ਇਸੇ ਕਰਕੇ ਸਰਕਾਰ ਆਪਣੇ ਮੁਲਾਜ਼ਮਾਂ ਉੱਪਰ ਅਜਿਹੇ ਫੈਸਲੇ ਥੋਪ ਰਹੀ ਹੈ।

error: Content is protected !!