Gee 98News

ਜੇਲ੍ਹ ਵਿੱਚ ਬੈਠੇ ਨੂੰ ਮਿਲ ਗਈ ਸਰਕਾਰੀ ਨੌਕਰੀ ਪਰ ਅਦਾਲਤ ਨੇ ਲਗਾ ਦਿੱਤੀਆਂ ਸ਼ਰਤਾਂ

ਚੰਡੀਗੜ੍ਹ,19 ਸਤੰਬਰ-ਕਿਸੇ ਮਾਮਲੇ ‘ਚ ਚੰਡੀਗੜ੍ਹ ਦੀ ਜੇਲ੍ਹ ਵਿੱਚ ਬੰਦ ਹਰਿਆਣਾ ਦੇ ਕੈਥਲ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੀ ਸਰਕਾਰੀ ਨੌਕਰੀ ਲੱਗ ਗਈ ਅਤੇ ਜਦ ਉਸ ਨੇ ਨੌਕਰੀ ਜੁਆਇਨ ਕਰਨ ਲਈ 20 ਦਿਨਾਂ ਦੀ ਜ਼ਮਾਨਤ ਮੰਗੀ ਤਾਂ ਜੱਜ ਨੇ ਉਸ ਦੀ ਜ਼ਮਾਨਤ ਨਾਮਨਜ਼ੂਰ ਕਰ ਦਿੱਤੀ। ਬਲਵਿੰਦਰ ਸਿੰਘ ਨੂੰ ਚੰਡੀਗੜ੍ਹ ਪੁਲਿਸ ਨੇ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦ ਉਹ ਸੀਟੀਯੂ ਡਰਾਈਵਰ ਭਰਤੀ ਪ੍ਰੀਖਿਆ ਵਿੱਚ ਕਿਸੇ ਹੋਰ ਉਮੀਦਵਾਰ ਦਾ ਲਿਖਤੀ ਪੇਪਰ ਦੇ ਰਿਹਾ ਸੀ। ਪੁਲਿਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਬਲਵਿੰਦਰ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਪਰੰਤੂ ਪਿੱਛੇ ਉਸਦੇ ਘਰ ਸੁਨੇਹਾ ਮਿਲਿਆ ਕਿ ਉਸ ਦੀ ਡਾਕ ਵਿਭਾਗ ਵਿੱਚ ਬਤੌਰ ਇੰਸਪੈਕਟਰ ਨੌਕਰੀ ਲੱਗ ਗਈ ਹੈ ਜਿਸ ਲਈ ਕੁਝ ਸਮਾਂ ਪਹਿਲਾਂ ਬਲਵਿੰਦਰ ਸਿੰਘ ਨੇ ਪ੍ਰੀਖਿਆ ਦਿੱਤੀ ਸੀ। ਡਾਕ ਵਿਭਾਗ ਵਿੱਚ ਬਤੌਰ ਇੰਸਪੈਕਟਰ ਨੌਕਰੀ ਜੁਆਇਨ ਕਰਨ ਲਈ ਬਲਵਿੰਦਰ ਸਿੰਘ ਨੂੰ ਗੋਆ ਜਾਣਾ ਪੈਣਾ ਸੀ, ਇਸ ਲਈ ਉਸ ਨੇ ਅਦਾਲਤ ਵਿੱਚ ਅਪੀਲ ਦਾਇਰ ਕਰਕੇ 20 ਦਿਨਾਂ ਦੀ ਜ਼ਮਾਨਤ ਮੰਗੀ ਪ੍ਰੰਤੂ ਜੱਜ ਨੇ ਉਸ ਦੀ ਜ਼ਮਾਨਤ ਨਾਮਨਜ਼ੂਰ ਕਰ ਦਿੱਤੀ, ਪ੍ਰੰਤੂ ਮਾਨਯੋਗ ਜੱਜ ਨੇ ਇਹ ਵੀ ਕਿਹਾ ਕਿ ਉਹ ਨੌਕਰੀ ਜੁਆਇਨ ਕਰਨ ਲਈ ਪੁਲਿਸ ਹਿਰਾਸਤ ਵਿੱਚ ਜਾ ਸਕਦਾ ਹੈ ਅਤੇ ਉਸ ਨੂੰ ਪ੍ਰਕਿਰਿਆ ਪੂਰੀ ਕਰਕੇ ਵਾਪਸ ਆਉਣਾ ਪਵੇਗਾ ਅਤੇ ਪੁਲਿਸ ਮੁਲਾਜ਼ਮਾਂ ਸਮੇਤ ਜੋ ਵੀ ਖਰਚਾ ਹੋਵੇਗਾ ਉਹ ਮੁਲਜ਼ਮ ਖੁਦ ਕਰੇਗਾ।

error: Content is protected !!