Skip to main content

Gee 98News

ਨਾਜਾਇਜ਼ ਸੰਬੰਧ : ਮਹਿਲਾ ਦੋਸਤ ਦੇ ਪਤੀ ਨੇ ਕੀਤਾ ਟੈਕਸੀ ਡਰਾਈਵਰ ਦਾ ਕਤਲ

ਚੰਡੀਗੜ੍ਹ,19 ਸਤੰਬਰ-ਮੁਹਾਲੀ ਦੇ ਇੱਕ ਟੈਕਸੀ ਡਰਾਈਵਰ ਨੂੰ ਨਾਜਾਇਜ਼ ਸਬੰਧਾਂ ਕਾਰਨ ਆਪਣੀ ਜਾਨ ਗਵਾਉਣੀ ਪਈ । ਟੈਕਸੀ ਡਰਾਈਵਰ ਸਤਬੀਰ ਸਿੰਘ 12 ਸਤੰਬਰ ਤੋਂ ਲਾਪਤਾ ਸੀ ਜਿਸਦੀ ਲਾਸ਼ ਪੁਲਿਸ ਨੇ ਕਾਤਲਾਂ ਦੀ ਨਿਸ਼ਾਨਦੇਹੀ ‘ਤੇ ਬਰਾਮਦ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਤਬੀਰ ਸਿੰਘ ਦੇ ਇੱਕ ਮਹਿਲਾ ਨਾਲ ਨਜਾਇਜ਼ ਸਬੰਧ ਸਨ, ਜਦ ਇਹਨਾਂ ਸੰਬੰਧਾਂ ਦਾ ਮਹਿਲਾ ਦੇ ਪਤੀ ਮੇਜਰ ਸਿੰਘ ਨੂੰ ਪਤਾ ਲੱਗਾ ਤਾਂ ਮੇਜਰ ਸਿੰਘ ਦਾ ਆਪਣੀ ਪਤਨੀ ਨਾਲ ਕਾਫ਼ੀ ਝਗੜਾ ਹੋਇਆ ਜਿਸ ਤੋਂ ਬਾਅਦ ਮੇਜਰ ਸਿੰਘ ਨੇ ਆਪਣੀ ਪਤਨੀ ਦੇ ਮੋਬਾਈਲ ‘ਚੋਂ ਸਤਬੀਰ ਸਿੰਘ ਦਾ ਫੋਨ ਨੰਬਰ ਬਲੈਕਲਿਸਟ ਕਰ ਦਿੱਤਾ। ਇਸ ਦੌਰਾਨ ਸਤਬੀਰ ਸਿੰਘ ਨੇ ਆਪਣੀ ਮਹਿਲਾ ਦੋਸਤ ਨੂੰ ਮਿਲਣ ਅਤੇ ਗੱਲ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰੰਤੂ ਜਦੋਂ ਕਾਮਯਾਬ ਨਾ ਹੋਇਆ ਤਾਂ ਉਸਨੇ ਮੇਜਰ ਸਿੰਘ ਨੂੰ ਉਸਦੀ ਪਤਨੀ ਦੀ ਅਸ਼ਲੀਲ ਤਸਵੀਰ ਭੇਜ ਦਿੱਤੀ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 10 ਲੱਖ ਰੁਪਏ ਦੀ ਮੰਗ ਕੀਤੀ। ਜਿਸ ਤੋਂ ਬਾਅਦ ਮੇਜਰ ਸਿੰਘ ਨੇ ਆਪਣੇ ਇੱਕ ਹੋਰ ਦੋਸਤ ਕਰਨ ਨਾਲ ਮਿਲ ਕੇ ਸਤਬੀਰ ਨੂੰ ਟਿਕਾਣੇ ਲਾਉਣ ਦੀ ਯੋਜਨਾ ਬਣਾਈ। ਮੇਜਰ ਸਿੰਘ ਨੇ ਸਤਬੀਰ ਦੀ 10 ਲੱਖ ਦੀ ਮੰਗ ਦੇ ਅਨੁਸਾਰ ਉਸ ਨੂੰ ਪੈਸੇ ਦੇਣ ਦੇ ਬਹਾਨੇ ਸ਼ਰਾਬ ਦੇ ਠੇਕੇ ‘ਤੇ ਬੁਲਾਇਆ ਅਤੇ ਸ਼ਰਾਬੀ ਕਰਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਅਨੁਸਾਰ ਸਤਬੀਰ ਦੇ ਇਸ ਕਤਲ ਵਿੱਚ ਮੇਜਰ ਸਿੰਘ ਦਾ ਸਾਥ ਉਸਦੇ ਦੋਸਤ ਕਰਨ ਨੇ ਵੀ ਦਿੱਤਾ, ਜੋ ਫਰਾਰ ਹੈ। ਪੁਲਿਸ ਨੇ ਮੇਜਰ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

error: Content is protected !!