Gee 98News

ਬਰਨਾਲਾ ‘ਚ ਲੁਟੇਰਿਆਂ ਦੇ ਹੌਂਸਲੇ ਬੁਲੰਦ,ਦਿਨ ਦਿਹਾੜੇ ਦੁਕਾਨ ‘ਤੇ ਕੀਤੀ ਲੁੱਟ

ਬਰਨਾਲਾ,23 ਸਤੰਬਰ (ਨਿਰਮਲ ਸਿੰਘ ਪੰਡੋਰੀ)-ਬਰਨਾਲਾ ਸ਼ਹਿਰ ਵਿੱਚ ਦਿਨ ਦਿਹਾੜੇ ਵਾਪਰੀ ਲੁੱਟ ਦੀ ਘਟਨਾ ਨੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬਰਨਾਲਾ ‘ਚ ਲੁਟੇਰਿਆਂ ਦੇ ਹੌਸਲੇ ਐਨੇ ਕੁ ਬੁਲੰਦ ਹਨ ਕਿ ਲੋਕ ਆਪਣੇ ਘਰ, ਦੁਕਾਨ ਅਤੇ ਕਾਰੋਬਾਰੀ ਟਿਕਾਣਿਆਂ ‘ਤੇ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ । ਸ਼ਨੀਵਾਰ ਬਾਅਦ ਦੁਪਹਿਰ ਇੱਕ ਨਕਾਬਪੋਸ਼ ਲੁਟੇਰੇ ਨੇ ਪਿਸਤੌਲ ਦੀ ਨੋਕ ‘ਤੇ ਇੱਕ ਦੁਕਾਨ ਤੋਂ 8000 ਰੁਪਏ ਕਰੀਬ ਨਗਦੀ ਦੀ ਲੁੱਟ ਕੀਤੀ। ਲੁੱਟ ਦੀ ਸ਼ਿਕਾਰ ਦੁਕਾਨ ਦੇ ਕਾਊਂਂਟਰ ‘ਤੇ ਬੈਠੀ ਔਰਤ ਡਿੰਪਲ ਗੋਇਲ ਨੇ ਦੱਸਿਆ ਕਿ ਇੱਕ ਨਕਾਬਪੋਸ਼ ਲੁਟੇਰਾ ਅੰਦਰ ਆਇਆ ਤੇ ਉਸਨੇ ਦੁਕਾਨ ‘ਚ ਨੌਕਰ ਅਤੇ ਨੌਕਰਾਣੀ ਨੂੰ ਖੜ੍ਹੇ ਰਹਿਣ ਲਈ ਕਿਹਾ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ । ਜਿਸ ਤੋਂ ਬਾਅਦ ਉਸ ਨੇ ਨਗਦੀ ਦੀ ਮੰਗ ਕੀਤੀ ਤਾਂ ਡਿੰਪਲ ਗੋਇਲ ਨੇ ਅੱਠ ਹਜ਼ਾਰ ਦੇ ਕਰੀਬ ਨਗਦੀ ਲੁਟੇਰੇ ਨੂੰ ਡਰਦੇ ਮਾਰੇ ਦੇ ਦਿੱਤੀ। ਲੁੱਟ ਦੀ ਘਟਨਾ ਤੋਂ ਬਾਅਦ ਵਪਾਰੀ ਵਰਗ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਵਪਾਰੀ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੇ ਅਨਸਰਾਂ ‘ਤੇ ਕਾਬੂ ਨਾ ਪਾਇਆ ਗਿਆ ਤਾਂ ਵਪਾਰੀਆਂ ਦਾ ਗੁੱਸਾ ਵੱਧ ਸਕਦਾ ਹੈ।

error: Content is protected !!