Skip to main content

Gee 98News

ਨਾਬਾਲਿਗ ਧੀ‌ ਨੇ ਬਲਾਤਕਾਰੀ ਪਿਤਾ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਚੰਡੀਗੜ੍ਹ,24 ਸਤੰਬਰ-ਆਪਣੇ ਕਲਯੁਗੀ ਪਿਤਾ ਵੱਲੋਂ ਵਾਰ ਵਾਰ ਬਲਾਤਕਾਰ ਦਾ ਸੰਤਾਪ ਹੰਢਾ ਰਹੀ ਇੱਕ ਨਾਬਾਲਿਗ ਕੁੜੀ ਨੇ ਆਪਣੇ ਪਿਤਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਹ ਘਟਨਾ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਹੈ, ਜਿੱਥੇ ਸ਼ਨੀਵਾਰ (23 ਸਤੰਬਰ) ਨੂੰ ਇੱਕ ਨਾਬਾਲਗ ਲੜਕੀ ਨੇ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜੋ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕਰ ਰਿਹਾ ਸੀ। ਪੁਲਿਸ ਮੁਤਾਬਕ ਇਹ ਘਟਨਾ ਲਾਹੌਰ ਸ਼ਹਿਰ ਦੇ ਗੁੱਜਰਪੁਰਾ ਇਲਾਕੇ ਦੀ ਹੈ। ਇੱਥੇ 14 ਸਾਲਾ ਲੜਕੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਕਿਹਾ, ਉਸ ਦਾ ਪਿਤਾ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਨਾਲ ਬਲਾਤਕਾਰ ਕਰ ਰਿਹਾ ਸੀ। ਉਹ ਭਿਆਨਕ ਸਥਿਤੀ ‘ਚੋਂ ਲੰਘ ਰਹੀ ਸੀ। ਉਸਨੇ ਆਪਣੇ ਬਲਾਤਕਾਰੀ ਪਿਤਾ ਨੂੰ ਮਾਰਨ ਦਾ ਫੈਸਲਾ ਕੀਤਾ ਅਤੇ ਇਸ ਲਈ ਉਸ ਨੇ ਆਪਣੇ ਪਿਤਾ ਨੂੰ ਬੰਦੂਕ ਨਾਲ ਗੋਲੀ ਮਾਰ ਦਿੱਤੀ। ਪੁਲਿਸ ਅਨੁਸਾਰ ਪਰਿਵਾਰ ਨੇ ਕਥਿਤ ਤੌਰ ‘ਤੇ ਘਟਨਾ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਤੇ ਸ਼ੁਰੂ ਵਿਚ ਪੁਲਿਸ ਨੂੰ ਮਾਮਲੇ ਦੀ ਰਿਪੋਰਟ ਨਹੀਂ ਕੀਤੀ ਅਤੇ ਇੱਕ ਗੁਆਂਢੀ ਨੇ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮੁਲਜ਼ਮ ਕੁੜੀ, ਉਸ ਦੀ ਮਾਂ, ਭਰਾ ਅਤੇ ਇੱਕ ਗੁਆਂਢੀ ਨੂੰ ਗ੍ਰਿਫ਼ਤਾਰ ਕਰ ਲਿਆ।

error: Content is protected !!