Skip to main content

Gee 98News

ਐਕਸੀਡੈਂਟ : ਸਕਾਰਪੀਓ ਦਾ ਏਅਰਬੈਗ ਨਹੀਂ ਖੁੱਲਿਆ, ਨੌਜਵਾਨ ਦੀ ਮੌਤ, ਪਿਤਾ ਨੇ ਆਨੰਦ ਮਹਿੰਦਰਾ ਅਤੇ 13 ਹੋਰ ਅਧਿਕਾਰੀਆਂ ‘ਤੇ ਅਦਾਲਤ ਰਾਹੀਂ ਕਰਵਾਇਆ ਪਰਚਾ ਦਰਜ

ਚੰਡੀਗੜ੍ਹ,26 ਸਤੰਬਰ-ਸਕਾਰਪੀਓ ਗੱਡੀ ਦੇ ਐਕਸੀਡੈਂਟ ‘ਚ ਇੱਕ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਉਸਦੇ ਪਰਿਵਾਰ ਨੇ ਕੰਪਨੀ ਦੇ ਆਨੰਦ ਮਹਿੰਦਰਾ ਸਮੇਤ 13 ਹੋਰ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਇਹ ਘਟਨਾ ਕਾਨਪੁਰ ਨਾਲ ਸਬੰਧਿਤ ਹੈ ਜਿੱਥੇ ਮ੍ਰਿਤਕ ਨੌਜਵਾਨ ਡਾਕਟਰ ਅਪੂਰਵਾ ਦੇ ਪਿਤਾ ਦਾ ਦੋਸ਼ ਹੈ ਕਿ ਜਦ ਉਸ ਦੇ ਪੁੱਤਰ ਦੀ ਗੱਡੀ ਦਾ ਐਕਸੀਡੈਂਟ ਹੋਇਆ ਤਾਂ ਗੱਡੀ ਦਾ ਏਅਰਬੈਗ ਨਹੀਂ ਖੁੱਲਿਆ ਜਿਸ ਕਰਕੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਪਿਤਾ ਨੇ ਇੱਕ ਸਕਾਰਪੀਓ ਗੱਡੀ ਆਪਣੇ ਇਕਲੌਤੇ ਡਾਕਟਰ ਪੁੱਤਰ ਅਪੂਰਵਾ ਨੂੰ ਤੋਹਫੇ ਵਜੋਂ ਲੈ ਕੇ ਦਿੱਤੀ ਸੀ। 14 ਜਨਵਰੀ 2021 ਨੂੰ ਡਾਕਟਰ ਆਪਣੇ ਦੋ ਹੋਰ ਦੋਸਤਾਂ ਨਾਲ ਲਖਨਊ ਤੋਂ ਕਾਨਪੁਰ ਆ ਰਿਹਾ ਸੀ ਤਾਂ ਰਸਤੇ ਵਿੱਚ ਉਸਦੀ ਗੱਡੀ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਜਿਸ ਨਾਲ ਡਾਕਟਰ ਦੀ ਮੌਤ ਹੋ ਗਈ, ਮ੍ਰਿਤਕ ਡਾਕਟਰ ਪੁੱਤਰ ਦੇ ਪਿਤਾ ਰਾਜੇਸ਼ ਮਿਸ਼ਰਾ ਨੇ ਪੁਲਿਸ ਦੀ ਮਦਦ ਨਾਲ ਗੱਡੀ ਦੀ ਸਥਿਤੀ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਏਅਰਬੈਗ ਨਾ ਖੁੱਲਣ ਕਰਕੇ ਉਸਦੇ ਬੇਟੇ ਦੀ ਮੌਤ ਹੋਈ ਹੈ। ਉਸਨੇ ਇਸ ਮਾਮਲੇ ‘ਚ ਮਹਿੰਦਰਾ ਗਰੁੱਪ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਅਧਿਕਾਰੀਆਂ ਨੇ ਮਦਦ ਕਰਨ ਦੀ ਬਜਾਏ ਉਸ ਨਾਲ ਦੁਰਵਿਵਹਾਰ ਕੀਤਾ। ਜਿਸ ਤੋਂ ਬਾਅਦ ਰਾਜੇਸ਼ ਮਿਸ਼ਰਾ ਨੇ ਅਦਾਲਤ ਦਾ ਸਹਾਰਾ ਲਿਆ ਤੇ ਕਾਨੂੰਨੀ ਲੜਾਈ ਲੜ ਕੇ ਮਹਿੰਦਰਾ ਗਰੁੱਪ ਦੇ ਆਨੰਦ ਮਹਿੰਦਰਾ ਸਮੇਤ 13 ਹੋਰ ਅਧਿਕਾਰੀਆਂ ‘ਤੇ ਐਫਆਈਆਰ ਦਰਜ ਕਰਵਾਈ।

error: Content is protected !!