Skip to main content

Gee 98News

ਬਲਾਕ ਦਫ਼ਤਰ ਮਹਿਲ ਕਲਾਂ : ਅੰਨ੍ਹੇ ਨੂੰ ਬੋਲਾ ਘੜੀਸੀ ਫਿਰਦੈ,ਕੋਈ ਨੀ ਕਿਸੇ ਨੂੰ ਪੁੱਛਦੈ…!

ਬਰਨਾਲਾ, 27 ਸਤੰਬਰ (ਨਿਰਮਲ ਸਿੰਘ ਪੰਡੋਰੀ)-ਮਹਿਲ ਕਲਾਂ ਦਾ ਬੀਡੀਪੀਓ ਦਫ਼ਤਰ ਅਕਸਰ ਆਪਣੀ ਕਾਰਗੁਜ਼ਾਰੀ ਸਦਕਾ ਚਰਚਾ ਵਿੱਚ ਰਹਿੰਦਾ ਹੈ। ਇਸ ਦਫ਼ਤਰ ਵਿੱਚ ਕੁੱਝ ਘਟਨਾਵਾਂ ਇਹੋ ਅਜਿਹੀਆਂ ਵਾਪਰਦੀਆਂ ਰਹਿੰਦੀਆਂ ਹਨ ਜਿਹੜੀਆਂ “ਅੰਨ੍ਹੇ ਨੂੰ ਬੋਲਾ ਘੜੀਸੀ ਫਿਰੇ” ਕਹਾਵਤ ਨੂੰ ਸੱਚ ਕਰਦੀਆਂ ਹਨ । ਪੰਜਾਬ ਸਰਕਾਰ ਵੱਲੋਂ ਸਰਪੰਚਾਂ ਨੂੰ ਮਾਣ ਭੱਤਾ ਦੇਣ ਦੇ ਹੁਕਮਾਂ ਸਬੰਧੀ ਬਲਾਕ ਦਫ਼ਤਰ ਦੀ ਕਾਰਗੁਜ਼ਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਡੀਡੀਪੀਓਜ਼ ਨੂੰ 15 ਸਤੰਬਰ ਨੂੰ ਪੱਤਰ ਲਿਖ ਕੇ ਸਰਪੰਚਾਂ ਨੂੰ ਮਾਣ ਭੱਤੇ ਦੀ ਬਕਾਇਆ ਰਾਸ਼ੀ ਜਾਰੀ ਕਰਨ ਸਬੰਧੀ ਲਿਖਿਆ ਗਿਆ ਸੀ, ਜਿਸ ਤੋਂ ਬਾਅਦ ਬੀਡੀਪੀਓ ਮਹਿਲ ਕਲਾਂ ਨੇ 20 ਸਤੰਬਰ ਨੂੰ ਬਲਾਕ ਦੇ ਸਾਰੇ ਪੰਚਾਇਤ ਸਕੱਤਰਾਂ ਨੂੰ ਪੱਤਰ ਲਿਖ ਕੇ ਸਰਪੰਚਾਂ ਨੂੰ ਮਾਣ ਪੱਤਰ ਜਾਰੀ ਕਰਨ ਸਬੰਧੀ ਕਿਹਾ ਪ੍ਰੰਤੂ ਅਗਲੇ ਹੀ ਦਿਨ 21 ਸਤੰਬਰ ਨੂੰ ਬੀ ਡੀ ਪੀ ਓ ਮਹਿਲ ਕਲਾਂ ਨੇ ਪੰਚਾਇਤ ਸਕੱਤਰਾਂ ਨੂੰ ਇੱਕ ਹੋਰ ਪੱਤਰ ਲਿਖ ਕੇ 20 ਸਤੰਬਰ ਨੂੰ ਲਿਖਿਆ ਪੱਤਰ ਵਾਪਿਸ ਲੈ ਲਿਆ ਅਤੇ ਸਰਪੰਚਾਂ ਨੂੰ ਮਾਣ ਭੱਤਾ ਜਾਰੀ ਨਾ ਕਰਨ ਦੇ ਹੁਕਮ ਦਿੱਤੇ। “ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ” ਵਾਲੀ ਖੇਡ ਨੇ ਪੰਚਾਇਤ ਸਕੱਤਰਾਂ ਅਤੇ ਸਰਪੰਚਾਂ ਨੂੰ ਵੀ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ। ਸੂਤਰਾਂ ਅਨੁਸਾਰ ਬਲਾਕ ਮਹਿਲ ਕਲਾਂ ਦੇ ਸਰਪੰਚਾਂ ਨੂੰ ਬਣਦੇ ਮਾਣ ਭੱਤੇ ਦਾ ਅਜੇ ਤੱਕ ਇੱਕ ਪੈਸਾ ਵੀ ਜਾਰੀ ਨਹੀਂ ਕੀਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਕਾਰ ਨੇ ਪੰਚਾਇਤ ਫੰਡਾਂ ਵਿੱਚੋਂ ਹੀ ਸਰਪੰਚਾਂ ਨੂੰ ਮਾਣ ਭੱਤਾ ਦੇਣ ਦਾ ਫੈਸਲਾ ਕੀਤਾ ਹੈ ਅਤੇ ਇਸ ਸੰਬੰਧੀ ਹੇਠਲੇ ਅਧਿਕਾਰੀਆਂ ਨੂੰ ਪੱਤਰ ਲਿਖੇ ਗਏ ਹਨ। ਪਰੰਤੂ ਸਰਕਾਰ ਤੋਂ ਲੈ ਕੇ, ਬਲਾਕ ਅਫ਼ਸਰ ਵਲੋਂ ਮਾਣ ਭੱਤਾ ਦੇਣ ਸਬੰਧੀ ਲਿਖੇ ਪੱਤਰ ਸ਼ਬਦੀ ਹੁਕਮਾਂ ਤੱਕ ਹੀ ਸੀਮਤ ਰਹਿ ਗਏ ਹਨ।

error: Content is protected !!