Skip to main content

Gee 98News

ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਔਰਤ ‘ਤੇ ਕੀਤਾ ਜਾਨਲੇਵਾ ਹਮਲਾ

ਬਰਨਾਲਾ,2 ਅਕਤੂਬਰ (Gee98 news service)-ਸ਼ਹਿਰ ਦੀ ਪ੍ਰਸਿੱਧ ਲੱਖੀ ਕਾਲੋਨੀ ਦੀ ਗਲੀ ਨੰਬਰ 1 ਵਿੱਚ ਬਾਅਦ ਦੁਪਹਿਰ ਦੋ ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਐਕਟਿਵਾ ਸਕੂਟਰੀ ‘ਤੇ ਜਾ ਰਹੀ ਇੱਕ ਔਰਤ ਨੂੰ ਘੇਰ ਕੇ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਸਕੂਟਰੀ ‘ਤੇ ਜਾ ਰਹੀ ਇੱਕ ਔਰਤ ਨੂੰ ਰੋਕਿਆ ਤੇ ਉਸ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ । ਨਕਾਬਪੋਸ਼ ਹਮਲਾਵਰਾਂ ਨੇ ਔਰਤ ਦੇ ਸਿਰ ਵਿੱਚ ਲੋਹੇ ਦੀ ਕਿਸੇ ਚੀਜ਼ ਨਾਲ ਗੰਭੀਰ ਸੱਟ ਮਾਰੀ ਜਿਸ ਨਾਲ ਉਹ ਲਹੂ- ਲੂਹਾਨ ਹੋ ਕੇ ਡਿੱਗ ਪਈ,ਚੀਕ-ਚਿਹਾੜਾ ਸੁਣ ਕੇ ਲੋਕ ਇਕੱਠੇ ਹੋਏ ਜਿਸ ਤੋਂ ਬਾਅਦ ਅਣਪਛਾਤੇ ਹਮਲਾਵਰ ਦੌੜ ਗਏ। ਮੌਕੇ ‘ਤੇ ਇਕੱਤਰ ਹੋਏ ਲੋਕਾਂ ਨੇ ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਪੁਲਿਸ ਨੂੰ ਕੰਟਰੋਲ ਰੂਮ ‘ਤੇ ਇਸ ਘਟਨਾ ਦੀ ਸੂਚਨਾ ਦਿੱਤੀ।

error: Content is protected !!