Gee 98News

ਚੰਡੀਗੜ੍,7 ਅਕਤੂਬਰ- ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਖਾਣੇ ਵਿੱਚ ਕੋਈ ਨਸ਼ੀਲੀ ਚੀਜ਼ ਖੁਆ ਕੇ ਨੂੰਹ ਦੇਰ ਰਾਤ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਇਹ ਮਾਮਲਾ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਜ਼ੀਰਾ ਨਾਲ ਸੰਬੰਧਿਤ ਹੈ, ਜਿੱਥੋਂ ਦੇ ਇੱਕ ਪਰਿਵਾਰ ਦੇ ਲੜਕੇ ਦੀ ਸ਼ਾਦੀ ਕੁਝ ਦਿਨ ਪਹਿਲਾਂ ਹੀ ਹੋਈ ਸੀ। ਪਰਿਵਾਰ ਦੇ ਮੁਖੀ ਦਰਸ਼ਨ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਸੂਚਨਾ ਅਨੁਸਾਰ ਇੱਕ ਦਿਨ ਰਾਤ ਦਾ ਖਾਣਾ ਖਾਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਅਚਾਨਕ ਨੀਂਦ ਆਉਣ ਲੱਗੀ ਅਤੇ ਸਾਰੇ ਜਣੇ ਗਹਿਰੀ ਨੀਂਦ ਵਿੱਚ ਸੌਂ ਗਏ,ਦੇਰ ਰਾਤ ਜਦ ਕੁਝ ਮੈਂਬਰਾਂ ਨੂੰ ਹੋਸ਼ ਆਈ ਤਾਂ ਵੇਖਿਆ ਕਿ ਘਰ ਦੀ ਨਵੀਂ ਵਿਆਹੀ ਨੂੰਹ ਘਰ ਵਿੱਚ ਨਹੀਂ ਸੀ ਜਿਸ ਦੀ ਤੁਰੰਤ ਭਾਲ ਸ਼ੁਰੂ ਕੀਤੀ ਗਈ ਪ੍ਰੰਤੂ ਕੋਈ ਅਤਾ-ਪਤਾ ਨਹੀਂ ਲੱਗਿਆ। ਉਹਨਾਂ ਦੱਸਿਆ ਕਿ ਨੂੰਹ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਫਰਾਰ ਹੋਈ ਨਵੀਂ ਵਿਆਹੀ ਨੂੰਹ ਦੀ ਭਾਲ ਦੌਰਾਨ ਫਿਰ ਇੱਕ ਦਿਨ ਖੁਲਾਸਾ ਹੋਇਆ ਕਿ ਨੂੰਹ ਆਪਣੇ ਪ੍ਰੇਮੀ ਰਵਿੰਦਰ ਸਿੰਘ ਦੇ ਨਾਲ ਦੌੜ ਗਈ ਹੈ। ਵਿਆਹ ਤੋਂ ਬਾਅਦ ਪ੍ਰੇਮੀ ਨਾਲ ਦੌੜਨ ਵਾਲੀ ਨੂੰਹ ਦੇ ਖ਼ਿਲਾਫ਼ ਸਹੁਰੇ ਪਰਿਵਾਰ ਨੇ ਥਾਣਾ ਜ਼ੀਰਾ ਦੇ ਸਿਟੀ ਥਾਣਾ ਵਿੱਚ ਸ਼ਿਕਾਇਤ ਦਰਜ ਕਰਵਾਈ। ਸਹਾਇਕ ਥਾਣੇਦਾਰ ਭਗਵਾਨ ਸਿੰਘ ਦੇ ਦੱਸਣ ਅਨੁਸਾਰ ਇਸ ਮਾਮਲੇ ‘ਚ ਕੇਸ ਦਰਜ ਕੀਤਾ ਗਿਆ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ ਹੈ।

Leave a Reply

Your email address will not be published. Required fields are marked *

error: Content is protected !!