Gee 98News

ਖੇਤਰੀ ਯੁਵਕ ਮੇਲੇ ‘ਚ ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀ ਝੰਡੀ

ਬਰਨਾਲਾ,9 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੁਆਰਾ ਸੰਚਾਲਿਤ ਐੱਸ. ਡੀ. ਡਿਗਰੀ ਕਾਲਜ ਅਤੇ ਐੱਸ. ਡੀ. ਕਾਲਜ ਆਫ਼ ਐਜੂਕੇਸ਼ਨ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਰਨਾਲਾ-ਮਾਲੇਰਕੋਟਲਾ ਜ਼ੋਨ ਦੇ ਖੇਤਰੀ ਯੁਵਕ ਮੇਲੇ ‘ਚ ਝੰਡੀ ਰਹੀ ਹੈ। ਸੰਸਥਾ ਦੇ ਪੀ.ਆਰ.ਓ. ਪ੍ਰੋ. ਸ਼ੋਇਬ ਜ਼ਫ਼ਰ ਨੇ ਦੱਸਿਆ ਕਿ ਐੱਸ. ਡੀ. ਕਾਲਜ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਇਕ ਵਾਰ ਫ਼ਿਰ ਓਵਰ ਆਲ ਟਰਾਫ਼ੀ ਜਿੱਤਣ ‘ਚ ਕਾਮਯਾਬ ਰਿਹਾ। ਇਸ ਤੋਂ ਇਲਾਵਾ ਕਾਲਜ ਨੇ ਓਵਰਆਲ ਸੰਗੀਤ, ਓਵਰਆਲ ਫਾਈਨ ਆਰਟਸ, ਓਵਰਆਲ ਲਿਟਰੇਰੀ ਅਤੇ ਓਵਰਆਲ ਲੋਕ ਕਲਾਵਾਂ, ਓਵਰ ਆਲ ਗਰੁੱਪ ਸ਼ਬਦ, ਓਵਰ ਆਲ ਕੁਇਜ਼, ਓਵਰ ਆਲ ਕਲਚਰਲ ਕੁਇਜ਼ ਅਤੇ ਗਰੁੱਪ ਸਾਂਗ ਇੰਡੀਅਨ ਟਰਾਫ਼ੀਆਂ ‘ਤੇ ਵੀ ਕਬਜ਼ਾ ਕਰਕੇ ਵੱਡੀ ਗਿਣਤੀ ਮੁਕਾਬਲਿਆਂ ‘ਚ ਚੋਟੀ ਦੇ ਸਥਾਨ ਹਾਸਲ ਕੀਤੇ। ਇਸ ਖੇਤਰੀ ਯੁਵਕ ਮੇਲੇ ‘ਚ ਜ਼ੋਨ ਦੇ 39 ਕਾਲਜਾਂ ਨੇ ਹਿੱਸਾ ਲਿਆ। ਐੱਸ. ਡੀ. ਕਾਲਜ ਨੇ ਲਘੂ ਫਿਲਮ, ਗਰੁੱਪ ਸ਼ਬਦ, ਕੁਇਜ਼, ਨਾਲਾ ਬੁਣਨਾ, ਮਿੱਟੀ ਦੇ ਖਿਡੌਣੇ, ਵੈਸਟਰਨ ਇੰਸਟਰੂਮੈਂਟ (ਸੋਲੋ), ਰੰਗੋਲੀ, ਕਾਰਟੂਨਿੰਗ, ਵਾਦ ਵਿਵਾਦ (ਪੱਖ), ਕਲਾਸੀਕਲ ਇੰਸਟਰੂਮੈਂਟਲ ਪ੍ਰਕਸ਼ਨ, ਮੌਕੇ ‘ਤੇ ਚਿਧਤਰਕਾਰੀ­ ਇੰਸਟਾਲੇਸ਼ਨ­ ਫੋਟੋਗ੍ਰਾਫ਼ੀ­ ਵੈਸਟਰਨ ਗਰੁੱਪ ਸਾਂਗ­ ਭਾਸ਼ਣ ਕਲਾ­ ਇਕਾਂਗੀ ਨਾਟਕ­ ਗੁੱਡੀਆਂ ਪਟੋਲੇ ਅਤੇ ਕਲੀ ਗਾਇਨ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੀੜੀ ਬੁਨਣਾ, ਫੋਕ ਆਰਕੈਸਟਰਾ, ਗਿੱਧਾ, ਛਿੱਕੂ ਬਣਾਉਣਾ, ਵੈਸਟਰਨ ਵੋਕਲ ਸੋਲੋ, ਕਢਾਈ, ਪੱਖੀ ਬੁਨਣਾ, ਖਿੱਦੋ ਬਣਾਉਣਾ, ਗਰੁੱਪ ਸਾਂਗ ਇੰਡੀਅਨ, ਨੁੱਕੜ ਨਾਟਕ, ਲੋਕ ਸਾਜ਼, ਕਲਚਰਲ ਕੁਇਜ਼ ਦੇ ਮੁਕਾਬਲਿਆਂ ‘ਚ ਦੂਜਾ ਸਥਾਨ ਹਾਸਲ ਕੀਤਾ ਹੈ। ਰਵਾਇਤੀ ਲੋਕ ਗੀਤ, ਸਕਿੱਟ, ਕਵਿਸ਼ਰੀ, ਵਾਰ ਗਾਇਨ, ਰੱਸਾ ਵੱਟਣਾ, ਭੰਗੜਾ, ਮਿਮਿਕਰੀ, ਵਾਦ ਵਿਵਾਦ (ਵਿਪੱਖ) ਵਿੱਚ ਤੀਜੇ ਨੰਬਰ ‘ਤੇ ਰਿਹਾ। ਇਸ ਤੋਂ ਇਲਾਵਾ ਐੱਸ. ਡੀ. ਕਾਲਜ ਆਫ਼ ਐਜੂਕੇਸ਼ਨ ਨੇ ਪੱਖੀ ਬੁਨਣਾ, ਰੱਸਾ ਵੱਟਣਾ, ਟੋਕਰਾ ਬਨਾਉਣਾ, ਪੀੜੀ ਬੁਨਣਾ, ਕਲੇਅ ਮਾਡਲਿੰਗ, ਪੋਸਟਰ ਮੇਕਿੰਗ ਅਤੇ ਕਲਾਸਿਕ ਡਾਂਸ ਵਿਚ ਪਹਿਲਾ ਸਥਾਨ ਹਾਸਲ ਕੀਤਾ। ਡਿਬੇਟ, ਫ਼ੋਟੋਗਰਾਫੀ, ਇੰਸਟਾਲੇਸ਼ਨ, ਰੰਗੋਲੀ, ਕੁਇਜ਼, ਮਿੱਟੀ ਦੇ ਖਿਡੌਣੇ ਵਿਚ ਦੂਜਾ ਸਥਾਨ ਅਤੇ ਨਾਲਾ ਬੁਨਣਾ, ਪਰਾਂਦਾ, ਖਿੱਦੋ ਬਨਾਉਣੀ, ਵੈਸਟਰਨ ਗਰੁੱਪ ਸਾਂਗ, ਲਘੂ ਫਿਲਮ ਵਿਚ ਤੀਜਾ ਸਥਾਨ ਹਾਸਲ ਕਰਦੇ ਹੋਏ ਚੰਗਾ ਪ੍ਰਦਰਸ਼ਨ ਕੀਤਾ। ਦੋਵੇਂ ਕਾਲਜਾਂ ਦੀਆਂ ਟੀਮਾਂ ਦੇ ਕੋਆਰਡੀਨੇਟਰ ਪ੍ਰੋ. ਨਿਰਮਲ ਗੁਪਤਾ ਅਤੇ ਡਾ. ਸੀਮਾ ਸ਼ਰਮਾ ਨੇ ਕਿਹਾ ਕਿ ਹੁਣ ਉਨ•ਾਂ ਦੇ ਵਿਦਿਆਰਥੀਆਂ ਦਾ ਅਗਲਾ ਨਿਸ਼ਾਨਾ ਅੰਤਰ-ਜ਼ੋਨਲ ਮੁਕਾਬਲੇ ਹਨ, ਜਿੱਥੋਂ ਉਹ ਜ਼ਰੂਰ ਕਾਮਯਾਬੀ ਹਾਸਲ ਕਰਨਗੇ। ਐੱਸ. ਡੀ. ਕਾਲਜ ਐਜੂਕੇਸ਼ਨਲ ਸੋਸਾਇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਪ੍ਰਿੰਸੀਪਲ ਡਾ. ਰਮਾ ਸ਼ਰਮਾ ਅਤੇ ਪ੍ਰਿੰਸੀਪਲ ਡਾ. ਤਪਨ ਕੁਮਾਰ ਸ਼ਾਹੂ ਨੇ ਟੀਮ ਇੰਚਾਰਜਾਂ ਅਤੇ ਵਿਦਿਆਰਥੀਆਂ ਨੂੰ ਇਸ ਕਾਮਯਾਬੀ ‘ਤੇ ਵਧਾਈ ਦਿੱਤੀ ਅਤੇ ਅੰਤਰ ਜ਼ੋਨਲ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

error: Content is protected !!