Skip to main content

Gee 98News

ਅਦਾਲਤ ਨੇ ਲਾਡੋਵਾਲ ਟੋਲ ਪਲਾਜ਼ਾ ਦੀ ਜਾਇਦਾਦ, ਕੁਰਸੀਆਂ, ਟੇਬਲ, ਸੀਸੀਟੀਵੀ, ਕੰਪਿਊਟਰ ਜ਼ਬਤ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ ,20 ਅਕਤੂਬਰ-ਨੈਸ਼ਨਲ ਹਾਈਵੇ ਲੁਧਿਆਣਾ ਤੋਂ ਜਲੰਧਰ ਰੋਡ ‘ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਸਬੰਧੀ ਅਦਾਲਤ ਨੇ ਇੱਕ ਵੱਡਾ ਹੁਕਮ ਦਿੱਤਾ ਹੈ ।‌ ਮਾਨਯੋਗ ਅਦਾਲਤ ਨੇ ਲਾਡੋਵਾਲ ਟੋਲ ਪਲਾਜਾ ਦੀ ਜਾਇਦਾਦ ਅਤੇ ਕੁਰਸੀਆਂ ਅਟੈਚ ਕਰਨ ਦੇ ਹੁਕਮ ਦਿਤੇ ਗਏ ਹਨ। ਸਮੁੱਚੇ ਮਾਮਲੇ ਦੇ ਵੇਰਵੇ ਅਨੁਸਾਰ ਇਕ ਵਕੀਲ ਨੇ ਉਪਭੋਗਤਾ ਅਦਾਲਤ ਵਿੱਚ ਕੰਪਨੀ ਦੇ ਖਿਲਾਫ 50 ਜ਼ੁਰਮਾਨੇ ਦਾ ਕੇਸ ਕੀਤਾ ਸੀ ਪ੍ਰੰਤੂ ਟੋਲ ਕੰਪਨੀ ਨੇ ਅਦਾਲਤੀ ਹੁਕਮਾਂ ਦੇ ਬਾਵਜੂਦ ਵੀ ਵਕੀਲ ਨੂੰ 50 ਹਜ਼ਾਰ ਰੁਪਏ ਜੁਰਮਾਨੇ ਦਾ ਭੁਗਤਾਨ ਨਹੀਂ ਕੀਤਾ। ਵਕੀਲ ਨੇ 2016 ਵਿੱਚ ਸ਼ਿਕਾਇਤ ਕੀਤੀ ਸੀ ਕਿ ਲਾਡੋਵਾਲ ਟੋਲ ਪਲਾਜ਼ਾ ਅਧੀਨ ਆਉਂਦੀ ਸੜਕ ਉਤੇ ਟੋਆ ਹੋਣ ਕਾਰਨ ਉਨ੍ਹਾਂ ਦੀ ਗੱਡੀ ਖ਼ਰਾਬ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਟੋਲ ਟੈਕਸ ਭਰਨ ਦੇ ਬਾਵਜੂਦ ਉਨ੍ਹਾਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ। ਉਪਭੋਗਤਾ ਅਦਾਲਤ ਨੇ ਸ਼ਿਕਾਇਤਕਰਤਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਕੰਪਨੀ ਨੂੰ 50 ਹਜ਼ਾਰ ਰੁਪਏ ਹਰਜਾਨਾ ਦੇਣ ਦੇ ਹੁਕਮ ਦਿੱਤੇ ਪਰ ਕੰਪਨੀ ਵਲੋਂ ਉਸ ਨੂੰ 50 ਹਜ਼ਾਰ ਰੁਪਏ ਹਰਜਾਨਾ ਨਹੀਂ ਦਿਤਾ। ਜਿਸ ਤੋਂ ਬਾਅਦ ਅਦਾਲਤ ਨੇ ਲਾਡੋਵਾਲ ਟੋਲ ਪਲਾਜ਼ਾ ਦੀ ਜਾਇਦਾਦ, ਕੁਰਸੀਆਂ, ਟੇਬਲ, ਸੀਸਟੀਵੀ ਕੈਮਰੇ, ਕੰਪਿਊਟਰ ਆਦਿ ਅਟੈਚ ਕਰਨ ਦੇ ਹੁਕਮ ਦਿੱਤੇ ਹਨ।

error: Content is protected !!