Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਨਗਰ ਕੌਂਸਲ ਬਰਨਾਲਾ ਦਾ ਇੱਕ ਹੋਰ ਕਾਰਨਾਮਾ…ਨਗਰ ਕੌਂਸਲ ਦੇ ਠੇਕੇਦਾਰ ਸਮੇਤ ਗਊਆਂ ਦੀ ਸਮਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼,ਮਾਮਲਾ ਦਰਜ

Nirmal Pandori by Nirmal Pandori
10/21/2023
in ਪੰਜਾਬ
Reading Time: 1 min read
A A
0
ਨਗਰ ਕੌਂਸਲ ਬਰਨਾਲਾ ਦਾ ਇੱਕ ਹੋਰ ਕਾਰਨਾਮਾ…ਨਗਰ ਕੌਂਸਲ ਦੇ ਠੇਕੇਦਾਰ ਸਮੇਤ ਗਊਆਂ ਦੀ ਸਮਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼,ਮਾਮਲਾ ਦਰਜ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 21 ਅਕਤੂਬਰ (ਨਿਰਮਲ ਸਿੰਘ ਪੰਡੋਰੀ )- ਨਗਰ ਕੌਂਸਲ ਬਰਨਾਲਾ ਇੱਕ ਵਾਰ ਫੇਰ ਗੰਭੀਰ ਸਵਾਲਾਂ ਦੇ ਘੇਰੇ ਵਿੱਚ ਹੈ। ਬਰਨਾਲਾ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਉੱਪਰ ਗਊਆਂ ਦੀ ਸਮਗਲਿੰਗ ਦਾ ਮਾਮਲਾ ਦਰਜ ਕੀਤਾ ਜਿਸ ‌ਨੂੰ‌ ਨਗਰ ਕੌਂਸਲ ਨੇ ਸ਼ਹਿਰ ਵਿੱਚੋਂ ਗਊਆਂ ਫੜ ਕੇ ਸਰਕਾਰੀ ਗਊਸ਼ਾਲਾ ਮਨਾਲ ਵਿਖੇ ਛੱਡਣ ਦਾ ਠੇਕਾ ਦਿੱਤਾ ਹੈ। ਥਾਣਾ ਠੁੱਲੀਵਾਲ ਵਿਖੇ ਜਗਸੀਰ ਸਿੰਘ ਗੋਲਾ ਵਾਸੀ ਰਾਏਕੋਟ ਅਤੇ ਕਾਕਾ ਸਲੀਮ ਵਾਸੀ ਜਮਾਲਪੁਰ ਮਲੇਰਕੋਟਲਾ, ਨੂਰ ਜਮਾਲ ਵਾਸੀ ਮੋਮਨਾਬਾਦ, ਤੇਜੀ ਵਾਸੀ ਟਿੱਬਾ, ਗੁਗਨੀ ਵਾਸੀ ਧੌਲਾ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹਨਾਂ ਵਿੱਚੋਂ ਜਗਸੀਰ ਸਿੰਘ ਗੋਲਾ ਵਾਸੀ ਰਾਏਕੋਟ ਨੂੰ ਨਗਰ ਕੌਂਸਲ ਬਰਨਾਲਾ ਨੇ ਸ਼ਹਿਰ ਬਰਨਾਲਾ ਵਿੱਚੋਂ ਸੜਕਾਂ ‘ਤੇ ਫਿਰਦੀਆਂ ਗਊਆਂ ਫੜ ਕੇ ਸਰਕਾਰੀ ਗਊਸ਼ਾਲਾ ਮਨਾਲ ਵਿਖੇ ਭੇਜਣ ਦਾ ਠੇਕਾ ਦਿੱਤਾ ਹੋਇਆ ਹੈ। ਗਿਰੋਹ ਦੇ ਮੁੱਖ ਸਰਗਨਾ ਕਾਕਾ ਸਲੀਮ ਵਾਸੀ ਮਲੇਰਕੋਟਲਾ ਹੈ। ਜਿਸ ‘ਤੇ ਪਹਿਲਾਂ ਵੀ ਗਊਆਂ ਦੀ ਕੱਟ ਵੱਢ ਅਤੇ ਸਮਗਲਿੰਗ ਦੇ ਮਾਮਲੇ ਦਰਜ ਹਨ। ਨਗਰ ਕੌਂਸਲ ਬਰਨਾਲਾ ਦੀ ਕਾਰਜਕਾਰੀ ‘ਤੇ ਸਵਾਲ ਉੱਠਦੇ ਹਨ ਕਿ ਉਸਨੇ ਇੱਕ ਅਜਿਹੇ ਗਿਰੋਹ ਦੇ ਮੈਂਬਰ ਨੂੰ ਗਊਆਂ ਫੜਨ ਦਾ ਠੇਕਾ ਦੇ ਦਿੱਤਾ ਜਿਸ ਉਪਰ ਪਹਿਲਾਂ ਵੀ ਗਾਵਾਂ ਦੀ ਸਮਗਲਿੰਗ ਦੇ ਮਾਮਲੇ ਦਰਜ ਹਨ । ਸਵਾਲ ਇਹ ਵੀ ਹਨ ਕਿ ਕੀ ਨਗਰ ਕੌਂਸਲ ਨੇ ਉਕਤ ਵਿਅਕਤੀ ਨੂੰ ਗਊਆਂ ਫੜਨ ਦਾ ਠੇਕਾ ਦੇਣ ਤੋਂ ਪਹਿਲਾਂ ਉਸਦੇ ਚਾਲ-ਚਲਣ ਦੀ ਖੁਦ ਵੈਰੀਫਿਕੇਸ਼ਨ ਕੀਤੀ ਜਾਂ ਪੁਲਿਸ ਤੋਂ ਉਸ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਕੀਤੀ ? ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗਊ ਰਕਸ਼ਾ ਦਲ ਦੇ ਪੰਜਾਬ ਪ੍ਰਧਾਨ ਸੰਦੀਪ ਕੁਮਾਰ ਵਰਮਾ ਨੇ ਦੱਸਿਆ ਕਿ “ਸਾਨੂੰ ਗੁਪਤ ਸੂਚਨਾ ਮਿਲੀ ਕਿ ਪਿਛਲੇ ਲੰਮੇ ਸਮੇਂ ਤੋਂ ਪਿੰਡ ਭੱਦਲਵੱਡ ਦੇ ਵਿੱਚ ਇੱਕ ਪਲਾਟ ਨੂੰ ਚਾਰਦੀਵਾਰੀ ਕੀਤੀ ਹੋਈ ਹੈ। ਜਿਸ ਵਿੱਚ ਬੇਸਹਾਰਾ ਗਊਆਂ ਨੂੰ ਤਾੜ ਕੇ ਕਈ ਕਈ ਦਿਨ ਭੁੱਖਾ ਪਿਆਸਾ ਰੱਖਿਆ ਜਾਂਦਾ ਹੈ ਅਤੇ ਬਾਅਦ ‘ਚ ਟਰੱਕ ਵਿੱਚ ਬੰਨ੍ਹ ਨੂੜ ਕੇ ਲੋਡ ਕਰਕੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਕੱਟਣ ਵੱਢਣ ਦੇ ਮਕਸਦ ਨਾਲ ਭੇਜਿਆ ਜਾਂਦਾ ਹੈ। ਵਰਮਾ ਨੇ ਦੱਸਿਆ ਕਿ ਇਸ ਦੀ ਇਤਲਾਹ ਐਸ.ਐਸ.ਪੀ ਬਰਨਾਲਾ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਘਟਨਾ ਸਥਾਨ ‘ਤੇ ਪਹੁੰਚੇ ਥਾਣਾ ਠੁੱਲੀਵਾਲ ਦੇ ਐਸ.ਐਚ.ਓ ਬਲਦੇਵ ਸਿੰਘ ਦੀ ਮੌਜੂਦਗੀ ਵਿੱਚ ਇਕ ਚਾਰਦੀਵਾਰੀ ਵਾਲੇ ਪਲਾਟ ਨੂੰ ਚੈੱਕ ਕੀਤਾ ਤਾਂ ਦੇਖਿਆ ਕਿ 9 ਗਊਵੰਸ਼ਾਂ ਦੇ ਮੂੰਹ ਬੰਨ੍ਹ ਕੇ ਬੰਨਿਆ ਹੋਇਆ ਸੀ,ਜਿਨਾਂ ਨੂੰ ਆਜ਼ਾਦ ਕਰਕੇ ਸਰਕਾਰੀ ਗਊਸ਼ਾਲਾ ਮਨਾਲ ਵਿਖੇ ਛੱਡਿਆ ਗਿਆ ।‌ ਥਾਣਾ ਠੁੱਲੀਵਾਲ ਦੀ ਪੁਲਿਸ ਨੇ ਸੰਦੀਪ ਵਰਮਾ ਦੇ ਬਿਆਨਾਂ ਦੇ ਆਧਾਰ ‘ਤੇ ਉਹ ਕਿਤੇ ਗਿਰੋਹ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਸਿਰਫ਼ ਨਗਰ ਕੌਂਸਲ ਹੀ ਨਹੀਂ ਬਲਕਿ ਜ਼ਿਲ੍ਹਾ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ ਇਹ ਸਾਰੀ ਕਾਰਵਾਈ ਨਗਰ ਕੌਂਸਲ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ‘ਤੇ ਹੀ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਸਮੇਤ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਹ ਬਾਖੂਬੀ ਪਤਾ ਹੈ ਕਿ ਗਾਂ ਨੂੰ ਹਿੰਦੂ ਧਰਮ ਅਨੁਸਾਰ ਪਵਿੱਤਰ ਦਰਜਾ ਪ੍ਰਾਪਤ ਹੈ, ਫੇਰ ਬਰਨਾਲਾ ਸ਼ਹਿਰ ਵਿੱਚ ਸੜਕਾਂ ‘ਤੇ ਫਿਰਦੀਆਂ ਗਾਵਾਂ ਨੂੰ ਸਰਕਾਰੀ ਗਊਸ਼ਾਲਾ ਵਿੱਚ ਛੱਡਣ ਦਾ ਠੇਕਾ ਦੇਣ ਵਿੱਚ ਕੁਤਾਹੀ ਕਿਵੇਂ ਹੋਈ ?

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

03/06/2026
ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

03/05/2026
Load More
Tags: #barnalanews#punjabnews
Previous Post

ਕਦੇ ਜਿਉਂ ਚਿੜੀਏ ਕਦੇ ਮਰ ਚਿੜੀਏ…ਪੰਜਾਬ ਸਰਕਾਰ ਨੇ ਆਂਗਨਵਾੜੀ ਹੈਲਪਰਾਂ ਦੀ ਤਰੱਕੀ ‘ਤੇ ਲਾਇਆ ਬੈਕ ਗੇਅਰ,ਨਵੇਂ ਨਿਯਮਾਂ ਤਹਿਤ ਕਈਆਂ ਦੀ ਪ੍ਰਮੋਸ਼ਨ ਹੋਵੇਗੀ ਰੱਦ

Next Post

ਇਹ ਤਾਂ ਉਹੀ ਬੰਦੇ ਨੇ ਜਿਨਾਂ ਨੂੰ ਪਹਿਲਾਂ ਪੁਲਿਸ ਫੜ ਕੇ ਛੱਡ ਦਿੰਦੀ ਸੀ, ਪਰ ਹੁਣ ਭਗਵੰਤ ਮਾਨ ਨੇ “ਨੋਟਿਸ ਲਿਆ” ਤਾਂ ਕਾਰਵਾਈ ਹੋਈ ਆਂ- ਗੋਇਲ

Nirmal Pandori

Nirmal Pandori

Related Posts

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

by Nirmal Pandori
03/06/2026
ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ
ਪੰਜਾਬ

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

by Nirmal Pandori
03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

by Nirmal Pandori
03/05/2026
ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ
ਪੰਜਾਬ

ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ

by Nirmal Pandori
03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

..ਹੁਣ ਚੰਡੀਗੜ੍ਹ ‘ਚ ਕੋਠੀ ਪਾਉਣੀ ਹੋਵੇਗੀ ਹੋਰ ਮਹਿੰਗੀ..ਕਲੈਕਟਰ ਰੇਟਾਂ ‘ਚ ਵਾਧੇ ਵੀ ਤਜਵੀਜ਼

by Nirmal Pandori
03/04/2026
ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ
ਪੰਜਾਬ

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

by Nirmal Pandori
03/03/2026
Load More
Next Post
ਇਹ ਤਾਂ ਉਹੀ ਬੰਦੇ ਨੇ ਜਿਨਾਂ ਨੂੰ ਪਹਿਲਾਂ ਪੁਲਿਸ ਫੜ ਕੇ ਛੱਡ ਦਿੰਦੀ ਸੀ, ਪਰ ਹੁਣ ਭਗਵੰਤ ਮਾਨ ਨੇ “ਨੋਟਿਸ ਲਿਆ” ਤਾਂ ਕਾਰਵਾਈ ਹੋਈ ਆਂ- ਗੋਇਲ

ਇਹ ਤਾਂ ਉਹੀ ਬੰਦੇ ਨੇ ਜਿਨਾਂ ਨੂੰ ਪਹਿਲਾਂ ਪੁਲਿਸ ਫੜ ਕੇ ਛੱਡ ਦਿੰਦੀ ਸੀ, ਪਰ ਹੁਣ ਭਗਵੰਤ ਮਾਨ ਨੇ "ਨੋਟਿਸ ਲਿਆ" ਤਾਂ ਕਾਰਵਾਈ ਹੋਈ ਆਂ- ਗੋਇਲ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

ਕਾਂਗਰਸ ਨੇ ‘ਆਪ’ ਸਰਕਾਰ ਦੇ ਗੱਪਾਂ ਦਾ ਪਰਦਾਫਾਸ਼ ਕਰਨ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਗੱਪਾਂ ਵਿਰੁੱਧ’…!

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ

..ਹੁਣ ਚੰਡੀਗੜ੍ਹ ‘ਚ ਕੋਠੀ ਪਾਉਣੀ ਹੋਵੇਗੀ ਹੋਰ ਮਹਿੰਗੀ..ਕਲੈਕਟਰ ਰੇਟਾਂ ‘ਚ ਵਾਧੇ ਵੀ ਤਜਵੀਜ਼

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend