Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਊਂ…ਤਾਂ ਸੁਖਬੀਰ ਬਾਦਲ ਦੀ ਬੱਲੇ ਬੱਲੇ…ਪਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ‘ਚ ਤੱਕੜੀ ਲੱਗੀ..ਝਾੜੂ ਥੱਲੇ

Nirmal Pandori by Nirmal Pandori
10/23/2023
in ਪੰਜਾਬ
Reading Time: 1 min read
A A
0
ਊਂ…ਤਾਂ ਸੁਖਬੀਰ ਬਾਦਲ ਦੀ ਬੱਲੇ ਬੱਲੇ…ਪਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ‘ਚ ਤੱਕੜੀ ਲੱਗੀ..ਝਾੜੂ ਥੱਲੇ

gee98 news

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਅਕਾਲੀ ਦਲ ਤੋਂ ਸਿਆਸੀ ਸਰਦਾਰੀਆਂ ਲੈਣ ਵਾਲੇ ਅਕਾਲੀ ਕੌਂਸਲਰਾਂ ਦੀ ਭੂਮਿਕਾ ‘ਤੇ ਉੱਠੇ ਸਵਾਲ

ਬਰਨਾਲਾ, 23 ਅਕਤੂਬਰ (ਨਿਰਮਲ ਸਿੰਘ ਪੰਡੋਰੀ)-

ਨਗਰ ਕੌਂਸਲ ਬਰਨਾਲਾ ਦੀ ਪਿਛਲੇ ਦਿਨੀਂ ਹੋਈ ਪ੍ਰਧਾਨਗੀ ਦੀ ਚੋਣ ਭਾਵੇਂ ਸਿਰੇ ਨਹੀਂ ਚੜੀ ਪਰੰਤੂ ਇਸਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਥਾਨਕ ਪੱਧਰ ‘ਤੇ ਮੌਕਾਪ੍ਰਸਤ ਰਾਜਨੀਤੀ ਨੂੰ ਲੋਕਾਂ ਸਾਹਮਣੇ ਲਿਆਂਦਾ ਹੈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰੁਪਿੰਦਰ ਸਿੰਘ ਸੀਤਲ ਨੂੰ 31 ਵਿੱਚੋਂ 18 ਕੌਸਲਰਾਂ ਨੇ ਪ੍ਰਧਾਨ ਚੁਣ ਲਿਆ ਸੀ ਜਿਨਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਕੌਂਸਲਰਾਂ ਨੇ ਵੀ ਸੀਤਲ ਨੂੰ ਹਮਾਇਤ ਦਿੱਤੀ ਸੀ । ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਤਾਂ ਚੋਣ ਤੋਂ ਪਹਿਲਾਂ ਹੀ ਆਪਣੇ ਕੌਂਸਲਰਾਂ ਨੂੰ ਵਿਪ੍ਹ ਜਾਰੀ ਕਰਕੇ ਚੋਣ ਮੀਟਿੰਗ ਵਿੱਚ ਸ਼ਾਮਿਲ ਨਾ ਹੋਣ ਦੀ ਹਦਾਇਤ ਦਿੱਤੀ ਸੀ ਪ੍ਰੰਤੂ ਇਸ ਦੇ ਬਾਵਜੂਦ ਵੀ ਦੋ ਕੌਂਸਲਰ ਭਾਜਪਾ ਦੇ ਚੋਣ ਮੀਟਿੰਗ ਵਿੱਚ ਸ਼ਾਮਿਲ ਹੋਏ ਜਿਨਾਂ ਦੇ ਖ਼ਿਲਾਫ਼ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕਾਰਵਾਈ ਦੇ ਰੌਂਅ ਵਿੱਚ ਜ਼ਰੂਰ ਹਨ ਪਰ ਇਹਨਾਂ ਕੌਂਸਲਰਾਂ ਖ਼ਿਲਾਫ਼ ਕੋਈ ਕਾਰਵਾਈ ਹੋਣਾ ਜਾਂ ਨਾ ਹੋਣਾ ਸਮੇਂ ਦੀ ਬੁੱਕਲ ਵਿੱਚ ਹੈ । ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਦੀ ਸਥਿਤੀ ਦੋਗਲੀ ਸਿਆਸਤ ਵਾਲੀ ਬਣੀ ਹੋਈ ਹੈ। ਅਕਾਲੀ ਦਲ ਦੇ ਕੌਂਸਲਰਾਂ ਦੀ ਭੂਮਿਕਾ ‘ਤੇ ਚਰਚਾ ਹੋ ਰਹੀ ਹੈ ਕਿ ਇੱਕ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਆਮ ਆਦਮੀ ਪਾਰਟੀ ‘ਤੇ ਤਾਬੜਤੋੜ ਹਮਲੇ ਕਰਦੇ ਹੋਏ ਨਿੱਕੀਆਂ-ਨਿੱਕੀਆਂ ਗੱਲਾਂ ‘ਤੇ ਭਗਵੰਤ ਮਾਨ ਸਮੇਤ ਹੋਰ ਆਗੂਆਂ ਦੇ ਪੋਤੜ੍ਹੇ ਫਰੋਲ ਰਹੇ ਹਨ। ਪ੍ਰੰਤੂ ਦੂਜੇ ਪਾਸੇ ਹੇਠਲੇ ਪੱਧਰ ‘ਤੇ ਅਕਾਲੀ ਦਲ ਦੇ ਆਗੂ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ।

Gee98 Ads

“ਆਪ” ਉਮੀਦਵਾਰ ਤੇ ਹੱਕ ਵਿੱਚ ਵੋਟਿੰਗ ਕਰਨ ਵਾਲੇ ਅਕਾਲੀ ਕੌਂਸਲਰਾਂ ਦਾ ਤਰਕ ਹੈ ਕਿ “ਉਹਨਾਂ ਨੇ ਆਪਣੇ ਵਾਰਡ ਦੇ ਕੰਮ ਵੀ ਕਰਵਾਉਣੇ ਹਨ” । ਅਕਾਲੀ ਕੌਂਸਲਰਾਂ ਦਾ ਇਹ ਤਰਕ “ਆਪ ਅਤੇ ਅਕਾਲੀ ਦਲ” ਦੀ ਬਰਨਾਲਾ ਸ਼ਹਿਰ ਵਿੱਚ ਮਿਲੀਭੁਗਤ ਅਤੇ ਮੌਕਾਪ੍ਰਸਤ ਰਾਜਨੀਤੀ ਹੀ ਜ਼ਾਹਿਰ ਕਰਦਾ ਹੈ। ਸਵਾਲ ਇਹ ਵੀ ਉੱਠਦੇ ਹਨ ਕਿ ਜੇਕਰ ਨਗਰ ਕੌਂਸਲ ਦੀ ਪ੍ਰਧਾਨਗੀ ‘ਤੇ ਆਮ ਆਦਮੀ ਪਾਰਟੀ ਕਾਬਜ਼ ਹੋ ਗਈ ਤਾਂ ਕੀ ਅਕਾਲੀ ਕੌਂਸਲਰਾਂ ਦੇ ਵਾਰਡ ਵਿੱਚ ਅਕਾਲੀ ਕੌਂਸਲਰਾਂ ਨੂੰ ਪੁੱਛ ਕੇ ਕੰਮ ਹੋਣਗੇ ? ਕੀ ਆਮ ਆਦਮੀ ਪਾਰਟੀ ਅਕਾਲੀ ਕੌਂਸਲਰਾਂ ਦੇ ਵਾਰਡ ਵਿੱਚ ਆਪਣੇ ਭਵਿੱਖ ਦੀ ਉਮੀਦਵਾਰਾਂ ਨੂੰ ਮਜ਼ਬੂਤ ਨਹੀਂ ਕਰੇਗੀ ? ਇਤਿਹਾਸ ਗਵਾਹ ਹੈ ਕਿ ਰਾਜਨੀਤਿਕ ਖੇਤਰ ਵਿੱਚ ਕਾਮਯਾਬੀ ਦਾ ਫਾਰਮੂਲਾ ਸਿਆਸੀ ਵਿਰੋਧੀ ਨੂੰ ਸਿਆਸੀ ਪਟਕਾ ਦੇਣ ‘ਤੇ ਹੀ ਚੱਲਦਾ ਆਇਆ ਹੈ। ‌ ਇਹ ਹੈਰਾਨੀਜਨਕ ਪਹਿਲੂ ਹੈ ਕਿ ਜੇਕਰ ਬਰਨਾਲਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਮਜ਼ਬੂਤ ਹੁੰਦੀ ਹੈ ਤਾਂ ਇਸ ਦਾ ਅਕਾਲੀ ਕੌਂਸਲਰਾਂ ਨੂੰ ਕਿਵੇਂ ਫਾਇਦਾ ਹੋਵੇਗਾ । ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਕਾਲੀ ਕੌਂਸਲਰਾਂ ਵੱਲੋਂ ਆਪ ਉਮੀਦਵਾਰ ਨੂੰ ਹਮਾਇਤ ਹਲਕਾ ਇੰਚਾਰਜ਼ ਦੀ ਸਹਿਮਤੀ ਤੋਂ ਬਿਨਾਂ ਦਿੱਤੀ ਹੋਵੇਗੀ ਕਿਉਂਕਿ ਅਕਾਲੀ ਕੌਂਸਲਰ ਹਲਕਾ ਇੰਚਾਰਜ ਦੀ ਮੁੱਛ ਦਾ ਵਾਲ ਮੰਨੇ ਜਾਂਦੇ ਹਨ। ਬਹਰਹਾਲ ! ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੌਜੂਦਾ ਦੌਰ ‘ਚ ਕੀਤੀ ਜਾ ਰਹੀ ਸਿਆਸਤ ਦੇ ਬਿਲਕੁਲ ਉਲਟ ਜਾ ਕੇ ਬਰਨਾਲਾ ਸ਼ਹਿਰ ਵਿੱਚ ਅਕਾਲੀ ਦਲ ਵੱਲੋਂ ਕੀਤੀ ਸਿਆਸਤ ਦੀ ਚਰਚਾ ਹੋ ਰਹੀ ਹੈ। ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਮੂਧੇ ਮੂੰਹ ਪਈ ਪਾਰਟੀ ਨੂੰ ਮੁੜ ਪੈਰਾਂ ਸਿਰ ਖੜ੍ਹਾ ਕੀਤਾ ਜਾਵੇ ਪ੍ਰੰਤੂ ਦੂਜੇ ਪਾਸੇ ਸੁਖਬੀਰ ਬਾਦਲ ਤੋਂ “ਸਰਦਾਰੀਆਂ” ਲੈਣ ਵਾਲੇ ਸਥਾਨਕ ਆਗੂ, ਅਕਾਲੀ ਦਲ ਨੂੰ ਖੂੰਜੇ ਲਾਉਣ ਵਾਲੀ ਮੁੱਖ ਵਿਰੋਧੀ ਪਾਰਟੀ ਦੇ ਆਗੂਆਂ ਦੇ ਗਲ ਵਿੱਚ ਸਫਲਤਾ ਦੇ ਹਾਰ ਪਾ ਰਹੇ ਹਨ ਹਨ । ਇਹਨਾਂ ਹੀ ਅਕਾਲੀ ਆਗੂਆਂ ਦੀ ਅਗਵਾਈ ਹੇਠ ਕੁਝ ਦਿਨ ਪਹਿਲਾਂ ਬਰਨਾਲਾ ਦੇ ਧਨੌਲਾ ਰੋਡ ‘ਤੇ ਇੱਕ ਪੈਲੇਸ ਵਿੱਚ ਵੱਡੇ ਇਕੱਠ ਵਾਲੀ ਰੈਲੀ ‘ਚ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਆਕਾਸ਼ ਗੂੰਜਿਆ ਸੀ‌ ਪ੍ਰੰਤੂ ਅਮਲ ਵਿੱਚ “ਤੱਕੜੀ ਦੇ ਪਲੜਿਆਂ ‘ਚ ਰੱਖ ਕੇ ਝਾੜੂ” ਤੋਲਿਆ ਜਾ ਰਿਹਾ ਹੈ। ਬਰਨਾਲਾ ਸ਼ਹਿਰ ਵਿੱਚ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਇਸ ਦੋਗਲੀ ਸਿਆਸਤ ਬਾਰੇ ਕੋਈ ਵੀ ਸਥਾਨਕ ਅਕਾਲੀ ਆਗੂ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ ਪ੍ਰੰਤੂ ਲੋਕਾਂ ਵਿੱਚ ਅਕਾਲੀ ਦਲ ਵੱਲੋਂ ਸਥਾਨਕ ਪੱਧਰ ‘ਤੇ ਕੀਤੀ ਇਸ ਮੌਕਾਪ੍ਰਸਤ ਰਾਜਨੀਤੀ ਨੇ ਸਥਾਨਕ ਆਗੂਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ

ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ

04/26/2026
ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ

ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ

04/25/2026
ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

04/24/2026
Load More
Tags: #barnalanews#punjabnews
Previous Post

ਲੱਗ ਗਿਆ ਪਤਾ ਪੁਲਿਸ ਵਾਲੇ ਦੇ ਕਾਤਲਾਂ ਦਾ..ਮੁਕੱਦਮਾ ਦਰਜ ਤੇ ਛਾਪੇਮਾਰੀ ਜਾਰੀ

Next Post

ਹੈੱਡ ਕਾਂਸਟੇਬਲ ਦਰਸ਼ਨ ਸਿੰਘ ਦੇ ਪਰਿਵਾਰ ਨੂੰ ਸਰਕਾਰ ਦੇਵੇਗੀ 1 ਕਰੋੜ ਦੀ ਸਹਾਇਤਾ ਰਾਸ਼ੀ

Nirmal Pandori

Nirmal Pandori

Related Posts

ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ
ਪੰਜਾਬ

ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ

by Nirmal Pandori
04/26/2026
ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ
ਪੰਜਾਬ

ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ

by Nirmal Pandori
04/25/2026
ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ
ਪੰਜਾਬ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

by Nirmal Pandori
04/24/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

by Nirmal Pandori
04/24/2026
ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ
ਪੰਜਾਬ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

by Nirmal Pandori
04/23/2026
ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ
ਪੰਜਾਬ

ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਦਾ ਵੱਡਾ ਬਿਆਨ

by Nirmal Pandori
04/23/2026
Load More
Next Post
ਹੈੱਡ ਕਾਂਸਟੇਬਲ ਦਰਸ਼ਨ ਸਿੰਘ ਦੇ ਪਰਿਵਾਰ ਨੂੰ ਸਰਕਾਰ ਦੇਵੇਗੀ 1 ਕਰੋੜ ਦੀ ਸਹਾਇਤਾ ਰਾਸ਼ੀ

ਹੈੱਡ ਕਾਂਸਟੇਬਲ ਦਰਸ਼ਨ ਸਿੰਘ ਦੇ ਪਰਿਵਾਰ ਨੂੰ ਸਰਕਾਰ ਦੇਵੇਗੀ 1 ਕਰੋੜ ਦੀ ਸਹਾਇਤਾ ਰਾਸ਼ੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਦਰਿੰਦਗੀ…ਬੱਚੀ ਨਾਲ ਰੇਪ ਦੀ ਕੋਸ਼ਿਸ਼ ‘ਚ ਨਾਕਾਮ ਦਰਿੰਦੇ ਨੇ ਬੱਚੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ

ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ

ਬਰਨਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਾ ਦਾਖ਼ਲ ਕਰਨ ਤੋਂ ਕੀਤੀ ਕੋਰੀ ਨਾਂਹ…ਮਾਮਲਾ ਸਿੱਖਿਆ ਮੰਤਰੀ ਦੇ ਦਰਬਾਰ ਪੁੱਜਿਆ

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend