Skip to main content

Gee 98News

ਲੱਗ ਗਿਆ ਪਤਾ ਪੁਲਿਸ ਵਾਲੇ ਦੇ ਕਾਤਲਾਂ ਦਾ..ਮੁਕੱਦਮਾ ਦਰਜ ਤੇ ਛਾਪੇਮਾਰੀ ਜਾਰੀ

ਬਰਨਾਲਾ, 23 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਬਰਨਾਲਾ ਵਿਖੇ ਬੀਤੀ ਰਾਤ 23 ਏਕੜ ਇਲਾਕੇ ‘ਚ ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੀ ਹੱਤਿਆ ਕਰਨ ਵਾਲਿਆਂ ਦੀ ਪੁਲਿਸ ਨੇ ਸ਼ਨਾਖਤ ਕਰਕੇ ਦੋਸ਼ੀਆਂ ਦੇ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਥਾਣਾ ਸਿਟੀ-1 ਵਿੱਚ ਪੁਲਿਸ ਮੁਲਾਜ਼ਮ ਹੌਲਦਾਰ ਦਰਸ਼ਨ ਸਿੰਘ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਜੀਤ ਸਿੰਘ ਵਾਸੀ ਠੀਕਰੀਵਾਲਾ, ਜਗਰਾਜ ਸਿੰਘ ਰਾਜਾ ਪੁੱਤਰ ਟਹਿਲ ਸਿੰਘ ਵਾਸੀ ਰਾਏਸਰ, ਗੁਰਮੀਤ ਸਿੰਘ ਮੀਤਾ ਵਾਸੀ ਪਿੰਡ ਚੀਮਾ ਅਤੇ ਵਜ਼ੀਰ ਸਿੰਘ ਵਾਸੀ ਅਮਲਾਸਿੰਘਵਾਲਾ ਦੇ ਖਿਲਾਫ ‌ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇੱਕ ਪੁਲਿਸ ਮੁਲਾਜ਼ਮ ਦੀ ਹੱਤਿਆ ਨੇ ਜਿੱਥੇ ਬਰਨਾਲਾ ਪੁਲਿਸ ਨੂੰ ਝੰਜੋੜ ਕੇ ਰੱਖ ਦਿੱਤਾ ਉੱਥੇ ਆਮ ਲੋਕਾਂ ਵਿੱਚ ਵੀ ਸਹਿਮ ਦਾ ਮਾਹੌਲ ਹੈ। ਸ਼ਰੇਆਮ ਕੁੱਟ ਕੁੱਟ ਕੇ ਇੱਕ ਪੁਲਿਸ ਮੁਲਾਜ਼ਮ ਦੀ ਹੱਤਿਆ ਕੀਤੇ ਜਾਣ ਤੋਂ ਬਾਅਦ ਬਰਨਾਲਾ ਪੁਲਿਸ ਦੇ ਹੇਠਲੇ ਪੁਲਿਸ ਮੁਲਾਜ਼ਮ ਤੋਂ ਲੈ ਕੇ ਸੀਨੀਅਰ ਪੁਲਿਸ ਅਧਿਕਾਰੀਆਂ ਤੱਕ ਗੁੱਸੇ ਅਤੇ ਦੁੱਖ ਦੀ ਲਹਿਰ ਹੈ ਇਸ ਲਈ ਕੋਈ ਵੀ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। ਬੱਸ ! ਐਨਾ ਹੀ ਕਿਹਾ ਜਾ ਰਿਹਾ ਹੈ ਕਿ ਦੋਸ਼ੀ ਜਲਦ ਹੀ ਸਲਾਖਾਂ ਪਿੱਛੇ ਹੋਣਗੇ ।

error: Content is protected !!