Skip to main content

Gee 98News

ਮਾਮੇ ਦੇ ਮੁੰਡੇ ਨੂੰ ਡਰਾਉਣ ਲਈ ਖਰੀਦ ਲਿਆ 315 ਬੋਰ ਦਾ ਦੇਸੀ ਕੱਟਾ,ਪਰ ਚੜ੍ਹ ਗਿਆ ਪੁਲਿਸ ਅੜਿੱਕੇ

ਬਠਿੰਡਾ,23 ਅਕਤੂਬਰ-ਨਸ਼ੇ ਦੇ ਆਦੀ ਇੱਕ ਨੌਜਵਾਨ ਨੂੰ ਜਦ ਮਾਮੇ ਦੇ ਮੁੰਡੇ ਨੇ ਨਸ਼ਾ ਕਰਨ ਤੋਂ ਵਰਜਿਆ ਤਾਂ ਨਸ਼ੇੜੀ ਨੇ ਮਾਮੇ ਦੇ ਮੁੰਡੇ ਨੂੰ ਡਰਾਉਣ ਲਈ 315 ਬੋਰ ਦਾ ਦੇਸੀ ਪਿਸਤੌਲ (ਦੇਸੀ ਕੱਟਾ) ਖਰੀਦ ਲਿਆ ਪ੍ਰੰਤੂ ਰਸਤੇ ਵਿੱਚ ਉਹ ਬਠਿੰਡਾ ਪੁਲਿਸ ਦੇ ਅੜਿੱਕੇ ਚੜ ਗਿਆ ਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਨਥਾਣਾ ਵਿਖੇ ਪਰਚਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸੀਆਈਏ ਵਿੰਗ-2 ਦੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਵਾਸੀ ਚੱਕ ਬਖਤੂ ਨੂੰ ਪਿੰਡ ਚੱਕ ਬਖਤੂ ਦੇ ਨੇੜੇ ਹੀ 315 ਬੋਰ ਦੇ ਪਿਸਤੌਲ ਅਤੇ ਕਾਰਤੂਸ ਸਮੇਤ ਕਾਬੂ ਕੀਤਾ । ਮੁੱਢਲੀ ਪੁੱਛਗਿੱਛ ਦੌਰਾਨ ਮਨਦੀਪ ਸਿੰਘ ਨੇ ਮੰਨਿਆ ਕਿ ਉਸਦੇ ਮਾਮੇ ਦਾ ਲੜਕਾ ਉਸਨੂੰ ਨਸ਼ਾ ਕਰਨ ਤੋਂ ਵਰਜਦਾ ਸੀ ਅਤੇ ਇਸ ਸਬੰਧੀ ਉਹਨਾਂ ਦੀ ਕਈ ਵਾਰ ਲੜਾਈ ਵੀ ਹੋ ਚੁੱਕੀ ਹੈ। ਐਤਵਾਰ ਨੂੰ ਮੁਲਜ਼ਮ ਦੀ ਭੈਣ ਦਾ ਵਿਆਹ ਸੀ, ਜਿੱਥੇ ਉਸ ਦੇ ਮਾਮੇ ਦੇ ਲੜਕੇ ਨੇ ਉਸ ਨੂੰ ਨਸ਼ਾ ਕਰਨ ਤੋਂ ਵਰਜਿਆ ਤਾਂ ਦੋਵਾਂ ਵਿਚ ਲੜਾਈ ਹੋ ਗਈ, ਜਿਸ ਤੋਂ ਬਾਅਦ ਮਨਦੀਪ ਸਿੰਘ ਪਿਸਤੌਲ ਚੁੱਕਣ ਲਈ ਪਿੰਡ ਚਲਾ ਗਿਆ ਪਰ ਵਾਪਸੀ ‘ਤੇ ਪੁਲਿਸ ‘ਤੇ ਹੱਥੇ ਚੜ੍ਹ ਗਿਆ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਮਾਮੇ ਦੇ ਮੁੰਡੇ ਨੂੰ ਡਰਾਉਣ ਲਈ ਫਤਿਹਾਬਾਦ ਦੇ ਇਕ ਢਾਬੇ ਤੋਂ ਪਿਸਤੌਲ ਖਰੀਦ ਕੇ ਲਿਆਇਆ ਸੀ। ਪੁਲਿਸ ਦੋਸ਼ੀ ਦੇ ਰਿਮਾਂਡ ਦੌਰਾਨ ਪਤਾ ਕਰੇਗੀ ਕਿ ਉਹ ਕਿਸ ਕੋਲੋਂ ਪਿਸਤੌਲ ਖਰੀਦ ਕੇ ਲਿਆਇਆ ਸੀ।

error: Content is protected !!