Gee 98News

ਚੰਡੀਗੜ੍ਹ, 24 ਅਕਤੂਬਰ-ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਪ੍ਰਤੀ ਨੀਤੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕੈਨੇਡਾ ਵਿੱਚ ਹਿੰਦੂ ਫੋਬੀਆ ਵਧ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿਅਰੇ ਨੇ ਕੈਨੇਡਾ ਵਿਚ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਯਕੀਨ ਦਿਵਾਇਆ ਹੈ ਕਿ ਸੱਤਾ ਵਿਚ ਆਉਣ ‘ਤੇ ਭਾਰਤ ਨਾਲ ਪੇਸ਼ੇਵਰ ਸਬੰਧ ਬਹਾਲ ਕੀਤੇ ਜਾਣਗੇ। ਖਾਲਿਸਤਾਨ ਹਮਾਇਤੀਆਂ ਵੱਲੋਂ ਭਾਰਤੀ ਡਿਪਲੋਮੈਟਸ ਪ੍ਰਤੀ ਦਿਖਾਏ ਜਾ ਰਹੇ ਗੁੱਸੇ ‘ਤੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਨਵੀਂ ਦਿੱਲੀ ਨਾਲ ਪੇਸ਼ੇਵਰ ਰਿਸ਼ਤੇ ਕਾਇਮ ਕਰਨ ਦੀ ਸਖਤ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋ ਮੁਲਕਾਂ ਦਾ ਕਿਸੇ ਮੁੱਦੇ ‘ਤੇ ਇਕ-ਦੂਜੇ ਨਾਲ ਸਹਿਮਤ ਹੋਣਾ ਲਾਜ਼ਮੀ ਨਹੀਂ ਪਰ ਜਵਾਬਦੇਹੀ ਤੈਅ ਕਰਨੀ ਵੀ ਜ਼ਰੂਰੀ ਹੈ। 41 ਕੈਨੇਡੀਅਨ ਡਿਪਲੋਮੈਟਸ ਬਾਰੇ ਪੁੱਛੇ ਜਾਣ ‘ਤੇ ਪਿਅਰੇ ਪੌਇਲੀਐਵ ਨੇ ਦੋਸ਼ ਲਾਇਆ ਕਿ ਜਸਟਿਨ ਟਰੂਡੋ ਨਾ ਸਿਰਫ ਕੈਨੇਡਾ ਵਾਸੀਆਂ ਨੂੰ ਇਕ-ਦੂਜੇ ਵਿਰੁਧ ਖੜ੍ਹਾ ਕਰ ਰਹੇ ਹਨ ਸਗੋਂ ਵਿਦੇਸ਼ਾਂ ਨਾਲ ਸਬੰਧਾਂ ਵਿਚ ਨਿਘਾਰ ਆ ਰਿਹਾ ਹੈ। ਟਰੂਡੋ ਦੀਆਂ ਗੈਰਪੇਸ਼ੇਵਰ ਨੀਤੀਆਂ ਕਰ ਕੇ ਭਾਰਤ ਸਣੇ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨਾਲ ਕੈਨੇਡਾ ਦੇ ਸਬੰਧ ਵਿਗੜੇ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੋਇਲੀਐਵ ਮਿਸੀਸਾਗਾ ਵਿਖੇ ਨਵਰਾਤਰੀ ਸਮਾਗਮ ਵਿਚ ਸ਼ਾਮਲ ਹੋਏ ਅਤੇ ਹਿੰਦੂ ਭਾਈਚਾਰੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।

Leave a Reply

Your email address will not be published. Required fields are marked *

error: Content is protected !!