Skip to main content

Gee 98News

ਕੁੜੀ ਦੀ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਦੋਸ਼ੀ ਗੋਲ ਗੱਪੇ ਵੇਚਣ ਵਾਲੇ ਨੇ ਜ਼ਮਾਨਤ ਲਈ ਅਦਾਲਤ ਵਿੱਚ 7 ਵਕੀਲ ਖੜੇ ਕੀਤੇ

ਚੰਡੀਗੜ੍ਹ,25 ਅਕਤੂਬਰ-ਸੋਸ਼ਲ ਮੀਡੀਆ ਤੇ ਇੱਕ ਚੈਟਿੰਗ ਐਪ ਰਾਹੀਂ ਇੱਕ ਕੁੜੀ ਨਾਲ ਦੋਸਤੀ ਕਰਨ ਤੋਂ ਬਾਅਦ ਉਸਨੂੰ ਖੁਦਕੁਸ਼ੀ ਦੀ ਧਮਕੀ ਦੇ ਕੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਇੱਕ ਦੋਸ਼ੀ ਨੂੰ ਗੁਜਰਾਤ ਦੇ ਵਡੋਦਰਾ ਤੋਂ ਗ੍ਰਿਫ਼ਤਾਰ ਕਰਕੇ ਟਰਾਂਜਿਟ ਰਿਮਾਂਡ ‘ਤੇ ਪੁਲਿਸ ਨੇ ਗਾਜ਼ੀਆਬਾਦ ਲਿਆਂਦਾ। ਜਦੋਂ ਗਾਜ਼ੀਆਬਾਦ ਪੁਲਿਸ ਉਸ ਨੂੰ ਟਰਾਂਜਿਟ ਰਿਮਾਂਡ ਲਈ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵਡੋਦਰਾ ਲੈ ਕੇ ਗਈ ਤਾਂ ਅਦਾਲਤ ਵਿੱਚ ਮੁਲਜ਼ਮ ਦੇ ਹੱਕ ਵਿੱਚ ਸੱਤ ਵਕੀਲ ਖੜ੍ਹੇ ਸਨ ਤਾਂ ਜੋ ਉਸਦੀ ਜ਼ਮਾਨਤ ਹੋ ਜਾਵੇ ਅਤੇ ਪੁਲਿਸ ਉਸਨੂੰ ਗਾਜੀਆਬਾਦ ਨਾ ਲਿਜਾ ਸਕੇ ਅਤੇ ਉਸਨੂੰ ਪੁਲਿਸ ਦੀ ਪੁੱਛਗਿੱਛ ਦਾ ਸਾਹਮਣਾ ਨਾ ਕਰਨਾ ਪਵੇ। ਹਾਲਾਂਕਿ ਅਦਾਲਤ ਨੇ ਉਸ ਨੂੰ 48 ਘੰਟੇ ਦੇ ਟਰਾਂਜ਼ਿਟ ਰਿਮਾਂਡ ‘ਤੇ ਗਾਜ਼ੀਆਬਾਦ ਪੁਲਿਸ ਦੇ ਹਵਾਲੇ ਕਰ ਦਿੱਤਾ। ਮਾਮਲੇ ਦੀ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਏਸੀਪੀ ਕਵੀ ਨਗਰ ਅਭਿਸ਼ੇਕ ਸ੍ਰੀਵਾਸਤਵ ਨੇ ਦੱਸਿਆ ਕਿ ਮੁਲਜ਼ਮ ਰਾਜ ਗੁਰਜਰ ਉਰਫ਼ ਕਾਲੂ ਵਾਸੀ ਭੀਲਵਾੜਾ (ਰਾਜਸਥਾਨ) ਦਾ ਹੈ, ਜੋ ਵਡੋਦਰਾ ਵਿੱਚ ਗੋਲ ਗੱਪੇ ਦੀ ਦੁਕਾਨ ਚਲਾਉਂਦਾ ਹੈ। ਦੋਸ਼ੀ ਇੱਕ ਸਾਲ ਪਹਿਲਾਂ ਇਕ ਚੈਟਿੰਗ ਐਪ ਰਾਹੀਂ ਮੁੱਦਈ ਲੜਕੀ ਨਾਲ ਦੋਸਤੀ ਕਰਨ ਤੋਂ ਬਾਅਦ ਗਾਜ਼ੀਆਬਾਦ ਦੇ ਇੱਕ ਹੋਟਲ ਵਿੱਚ ਲੜਕੀ ਨੂੰ ਮਿਲਿਆ ਅਤੇ ਫਿਰ ਵੀਡੀਓ ਕਾਲ ‘ਤੇ ਲੜਕੀ ਨੂੰ ਖ਼ੁਦਕੁਸ਼ੀ ਦੀ ਧਮਕੀ ਦੇਣ ਤੋਂ ਬਾਅਦ ਉਸ ਦੇ ਕੱਪੜੇ ਉਤਾਰ ਕੇ ਸਕਰੀਨ ਰਿਕਾਰਡਰ ਰਾਹੀਂ ਵੀਡੀਓ ਬਣਾ ਲਈ। ਇਸ ਤਰ੍ਹਾਂ ਉਸ ਨੇ ਕਈ ਵੀਡੀਓ ਬਣਾਏ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਪੀੜ੍ਹਤਾ ਨੇ ਆਪਣੇ ਪਿਤਾ ਦੇ ਖਾਤੇ ‘ਚੋਂ 17 ਹਜ਼ਾਰ ਰੁਪਏ ਉਸ ਨੂੰ ਟਰਾਂਸਫਰ ਵੀ ਕਰ ਦਿੱਤੇ ਪਰ ਮੁਲਜ਼ਮ 1 ਲੱਖ ਰੁਪਏ ਹੋਰ ਮੰਗ ਰਿਹਾ ਸੀ,ਪੈਸੇ ਨਾ ਮਿਲਣ ‘ਤੇ ਉਸ ਨੇ ਪੀੜ੍ਹਤ ਦੇ ਰਿਸ਼ਤੇਦਾਰਾਂ ਨੂੰ ਅਸ਼ਲੀਲ ਵੀਡੀਓ ਭੇਜ ਦਿੱਤੀ ਅਤੇ ਇਕ ਮਹੀਨਾ ਪਹਿਲਾਂ ਵਟਸਐਪ ‘ਤੇ ਵੀ ਵਾਇਰਲ ਕਰ ਦਿੱਤੀ। ਲੜਕੀ ਦੀ ਸ਼ਿਕਾਇਤ ‘ਤੇ ਜਦੋਂ ਪੁਲਿਸ ਰਾਜਸਥਾਨ ਦੋਸ਼ੀ ਨੂੰ ਫੜਨ ਗਈ ਤਾਂ ਪਤਾ ਲੱਗਾ ਕਿ ਉਹ ਵਡੋਦਰਾ ਵਿੱਚ ਰਹਿੰਦਾ ਹੈ, ਜਿੱਥੋਂ ਉਸਨੂੰ ਟਰਾਂਜਿਟ ਰਿਮਾਂਡ ‘ਤੇ ਲਿਆਂਦਾ ਗਿਆ ਅਤੇ ਪੁੱਛਗਿੱਛ ਤੋਂ ਬਾਅਦ ਜੇਲ੍ਹ ਭੇਜ ਦਿੱਤਾ। ਰਿਮਾਂਡ ਲੈਣ ਮੌਕੇ ਅਦਾਲਤ ਵਿੱਚ ਪੁਲਿਸ ਉਸ ਮੌਕੇ ਹੈਰਾਨ ਹੋ ਗਈ ਜਦ ਗੋਲ ਗੱਪੇ ਵੇਚਣ ਵਾਲੇ ਦੋਸ਼ੀ ਨੇ ਆਪਣੇ ਹੱਕ ਵਿੱਚ ਸੱਤ ਵਕੀਲ ਖੜੇ ਕੀਤੇ ਹੋਏ ਸਨ। ਪੁਲਿਸ ਨੇ ਉਸਦੇ ਮੋਬਾਈਲ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮ ਨੇ ਹੋਰ ਕਿੰਨੀਆਂ ਪੀੜਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।

error: Content is protected !!