Skip to main content

Gee 98News

ਘਰਾਂ ਤੇ ਮੁਹੱਲਿਆਂ ‘ਚ ਖੁੱਲ੍ਹੇ ਅਤੇ ਟੈਕਸ ਤੋਂ ਬਚੇ ਬੁਟੀਕ ਸੈਂਟਰਾਂ ‘ਤੇ ਪੰਜਾਬ ਦੇ ਵਿੱਤ ਮਹਿਕਮੇ ਦੀ ਅੱਖ ਟੇਢੀ

ਬਰਨਾਲਾ, 25 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਪੰਜਾਬ ‘ਚ ਘਰਾਂ ਤੇ ਮੁਹੱਲਿਆਂ ਵਿੱਚ ਖੁੱਲ੍ਹੇ ਬੁਟੀਕ ਸੈਂਟਰਾਂ ਵੱਲ ਸਰਕਾਰ ਦੀ ਵਿੱਤੀ ਅੱਖ ਟੇਢੀ ਹੋ ਗਈ ਹੈ। ਇਹਨਾਂ ਬੁਟੀਕ ਸੈਂਟਰਾਂ ‘ਤੇ ਟੈਕਸ ਚੋਰੀ ਦੇ ਇਲਜ਼ਾਮ ਲੱਗੇ ਹਨ। ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਮੁਹੱਲਿਆਂ ਤੇ ਕਸਬਿਆਂ ਵਿੱਚ ਖੁੱਲ੍ਹੇ ਇਹਨਾਂ ਬਟੀਕ ਸੈਂਟਰਾਂ ਮਹਿੰਗੇ ਕੱਪੜੇ ਵੇਚਣ ‘ਤੇ ਨਹੀਂ ਮਿਲਦੇ ਪੱਕੇ ਬਿੱਲ ਨਹੀਂ ਦਿੱਤੇ ਜਾਂਦੇ ਜਦਕਿ ਘਰਾਂ ਵਿੱਚ ਖੁੱਲ੍ਹੇ ਬੁਟੀਕ ਸੈਂਟਰਾਂ ਵਿੱਚ ਲੱਖਾਂ ਦੇ ਸੂਟ ਵਿਕਦੇ ਹਨ। ਸੂਤਰਾਂ ਅਨੁਸਾਰ ਵਿੱਤ ਮੰਤਰਾਲੇ ਨੇ ਕਰੀਬ 400 ਬੁਟੀਕ ਸੈਂਟਰਾਂ ਦੀ ਸੂਚੀ ਵੀ ਬਣਾਈ ਹੈ ਅਤੇ ਇਨ੍ਹਾਂ ਬੁਟੀਕ ਸੈਂਟਰਾਂ ਨੂੰ ਜਲਦ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚਰਚਾ ਇਹ ਵੀ ਹੈ ਕਿ GST ਨਹੀਂ ਭਰਨ ਵਾਲੇ ਬੁਟੀਕ ਸੈਂਟਰ ਸੀਲ ਹੋ ਸਕਦੇ ਹਨ। ਸਰਕਾਰ ਨੇ ਤਿਉਹਾਰਾਂ ਦੇ ਸੀਜ਼ਨ ਖਾਸ ਕਰਕੇ ਕਰਵਾ ਚੌਥ ਤੋਂ ਐਨ ਪਹਿਲਾਂ ਬੁਟੀਕ ਸੈਂਟਰਾਂ ਨੂੰ ਰਾਡਾਰ ‘ਤੇ ਲਿਆ ਹੈ। ਚੇਤੇ ਰਹੇਗੇ ਕੁਝ ਸਮਾਂ ਪਹਿਲਾਂ ਸੋਸਤ ਮੀਡੀਆ ਤੇ ਇੱਕ ਪੋਸਟ ਵਾਇਰਲ ਹੋਈ ਸੀ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਦੀ ਇੱਕ ਮਹਿਲਾ ਆਗੂ ਇੱਕ ਬੁਟੀਕ ‘ਤੇ ਆਪਣਾ ਸੂਟ ਸਿਲਾਈ ਕਰਵਾਉਣ ਲਈ ਗਈ ਤਾਂ ਬੁਟੀਕ ਦੇ ਮਾਲਕ ਨੇ ਹਜ਼ਾਰਾਂ ਰੁਪਏ ਸਿਲਾਈ ਦੀ ਕੀਮਤ ਮੰਗ ਲਈ ਸੀ ਜਿਸ ਤੋਂ ਬਾਅਦ ਇਹਨਾਂ ਬੁਟੀਕ ਸੈਂਟਰਾਂ ਦੀ ਕਮਾਈ ਦਾ ਮਾਮਲਾ ਮਹਿਲਾ ਆਗੂ ਨੇ ਵਿੱਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਸੀ ਅਤੇ ਹੁਣ ਪੰਜਾਬ ਦੇ ਵਿੱਤ ਮੰਤਰਾਲੇ ਵੀ ਅੱਖ ਇਹਨਾਂ ਬੁਟੀਕ ਸੈਂਟਰਾਂ ਵੱਲ ਟੇਢੀ ਹੋ ਗਈ ਹੈ ।

error: Content is protected !!