Skip to main content

Gee 98News

ਲਓ ਜੀ ! ਰੱਖ ਦਿੱਤਾ ਬਰਨਾਲੇ ਵਾਲੇ ਮੰਤਰੀ ਦਾ ਵਿਆਹ…!

ਚੰਡੀਗੜ੍ਹ,26 ਅਕਤੂਬਰ-ਪੰਜਾਬ ਦਾ ਇੱਕ ਹੋਰ ਕੈਬਨਿਟ ਮੰਤਰੀ ਘੋੜੀ ਚੜ੍ਹਨ ਜਾ ਰਿਹਾ ਹੈ । ਸੂਤਰਾਂ ਅਨੁਸਾਰ ਨੌਜਵਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਵਿਆਹ ਦੀ ਤਰੀਕ ਰੱਖ ਦਿੱਤੀ ਗਈ ਹੈ । 7 ਨਵੰਬਰ ਨੂੰ ਮੀਤ ਹੇਅਰ ਦਾ ਵਿਆਹ ਡਾਕਟਰ ਗੁਰਵੀਨ ਕੌਰ ਨਾਲ ਹੋਵੇਗਾ ਅਤੇ 29 ਅਕਤੂਬਰ ਨੂੰ ਦੋਵਾਂ ਦੀ ਮੰਗਣੀ ਹੋਵੇਗੀ । ਕਾਫੀ ਸਮੇਂ ਤੋਂ ਮੀਤ ਹੇਅਰ ਦੇ ਮਿੱਤਰਾਂ ਨੂੰ ਮੰਤਰੀ ਦੀ ਬਰਾਤ ਚੜ੍ਹਨ ਦੀ ਉਡੀਕ ਸੀ ਜੋ ਪੂਰੀ ਹੋਣ ਜਾ ਰਹੀ ਹੈ। ਮੰਤਰੀ ਦੇ ਵਿਆਹ ਦੀ ਤਰੀਕ ਦੀ ਪੁਸ਼ਟੀ ਪਰਿਵਾਰਕ ਮੈਂਬਰਾਂ ਤੋਂ ਤਾਂ ਨਹੀਂ ਹੋ ਸਕੀ ਪਰੰਤੂ ਉਹਨਾਂ ਦੇ ਹਮੇਸ਼ਾ ਨਾਲ ਰਹਿਣ ਵਾਲੇ ਮਿੱਤਰ ਨੇ ਹੱਸ ਕੇ ਕਿਹਾ “ਜੋ ਤੁਸੀਂ ਸੁਣਿਆ.. ਠੀਕ ਹੀ ਹੈ”।

error: Content is protected !!