Skip to main content

Gee 98News

ਡੋਲੀ ਵਾਲੀ ਕਾਰ ਦਾ ਐਕਸੀਡੈਂਟ…ਲਾੜੇ ਸਮੇਤ ਚਾਰ ਜਣਿਆਂ ਦੀ ਮੌਤ

ਮੋਗਾ,5 ਨਵੰਬਰ-ਡੋਲੀ ਵਾਲੀ ਕਾਰ ਨਾਲ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਲਾੜੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ ।‌ ਐਤਵਾਰ ਸਵੇਰੇ ਵਕਤ ਕਰੀਬ ਪੰਜ ਕੁ ਵਜੇ ਫਿਰੋਜਪੁਰ ਲੁਧਿਆਣਾ ਮੁੱਖ ਮਾਰਗ ‘ਤੇ ਮੋਗਾ ਤੋਂ ਅਜੀਤਵਾਲ ਵਾਲੇ ਪਾਸੇ ਇੱਕ ਖੜੇ ਟਰੱਕ ਨਾਲ ਡੋਲੀ ਵਾਲੀ ਕਾਰ ਦੀ ਟੱਕਰ ਹੋ ਗਈ ਜਿਸ ਵਿੱਚ ਲਾੜੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਡੋਲੀ ਵਾਲੀ ਕਾਰ ਫਾਜਿਲਕਾ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਆ ਰਹੀ ਸੀ ਜੋ ਲੁਧਿਆਣਾ ਨੇੜੇ ਬੱਦੋਵਾਲ ਵਿਖੇ ਵਿਆਹੁਣ ਜਾ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਲਾੜਾ ਸੁਖਵਿੰਦਰ ਸਿੰਘ (23) ਅੰਗਰੇਜ਼ ਸਿੰਘ (24) ਸਿਮਰਨ ਕੌਰ (25) ਅਤੇ ਛੋਟੀ ਬੱਚੀ ਅਰਸਦੀਪ ਕੌਰ ਸ਼ਾਮਿਲ ਹਨ ਜਦਕਿ ਦੋ ਵਿਅਕਤੀ ਗੰਭੀਰ ਜ਼ਖਮੀ ਵੀ ਹੋਏ ਹਨ। ਪੁਲਿਸ ਥਾਣਾ ਅਜੀਤਵਾਲ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!