Skip to main content

Gee 98News

ਆਹ ਕੀ ਪੁੱਠਾ ਪੰਗਾ ਲੈ ਲਿਆ ਸਰਕਾਰੀ ਸਕੂਲ ਦੇ ਅਧਿਆਪਕ ਨੇ…!

ਚੰਡੀਗੜ੍ਹ,7 ਨਵੰਬਰ-ਇੱਕ ਸਰਕਾਰੀ ਸਕੂਲ ਦੇ ਅਧਿਆਪਕ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪਾਈ ਪੋਸਟ ਉਸ ਲਈ ਸਿਰਦਰਦੀ ਦਾ ਕਾਰਨ ਬਣ ਗਈ ਹੈ, ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਪੋਸਟ ਦਾ ਨੋਟਿਸ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ ਅਧਿਆਪਕ ਐੱਨਐੱਸ ਬਰਨਾਲ ਨੇ ਇੰਟਰਨੈੱਟ ਮੀਡੀਆ ’ਤੇ ਪਾਈ ਪੋਸਟ ’ਚ ਲਿਖਿਆ ਹੈ ਕਿ ਦੀਵਾਲੀ ’ਤੇ ਜੋ ਵੀ ਵਿਦਿਆਰਥੀ ਆਪਣਾ ਮੂੰਹ, ਅੱਖ, ਹੱਥ ਸਾੜ ਕੇ ਸਕੂਲ ਆਵੇਗਾ, ਉਸ ਨੂੰ 500 ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਸ ਨੂੰ ਪਟਾਕਿਆਂ ਦੇ ਸਰਦਾਰ ਦਾ ਖ਼ਿਤਾਬ ਵੀ ਮਿਲੇਗਾ। ਇਹ ਪੁਰਸਕਾਰ ਉਸ ਨੂੰ ਵਿਸ਼ਵਕਰਮਾ ਦਿਵਸ ’ਤੇ ਸਕੂਲ ਦੀ ਅਸੈਂਬਲੀ ’ਚ ਦਿੱਤਾ ਜਾਵੇਗਾ,ਹਾਲਾਂਕਿ ਬਾਅਦ ’ਚ ਇਹ ਪੋਸਟ ਡਿਲੀਟ ਕਰ ਦਿੱਤੀ ਗਈ, ਪਰ ਉਦੋਂ ਤਕ ਇਹ ਕਾਫੀ ਫੈਲ ਚੁੱਕੀ ਸੀ। ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਖੁਰਾਣਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਚੁੱਕਾ ਹੈ। ਮਾਮਲੇ ਦੀ ਜਾਂਚ ਡਿਪਟੀ ਡੀਈਓ ਲਖਵਿੰਦਰ ਸਿੰਘ ਨੂੰ ਸੌਂਪੀ ਗਈ ਹੈ।

error: Content is protected !!