Gee 98News

ਚੰਡੀਗੜ੍ਹ,6 ਨਵੰਬਰ-ਈਡੀ ਟੀਮ ਨੇ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਨਾਟਕੀ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਵਿਅਕਤੀ ਸਾਦੇ ਕੱਪੜਿਆਂ ਵਿੱਚ ਉਸ ਜਗ੍ਹਾ ‘ਤੇ ਆਏ ਜਿੱਥੇ ਵਿਧਾਇਕ ਗੱਜਣਮਾਜਰਾ ਨਵੇਂ ਚੁਣੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕਰ ਰਹੇ ਸਨ । ਇਨਾਂ ਦੋਵੇਂ ਵਿਅਕਤੀਆਂ ਨੇ ਵਿਧਾਇਕ ਦੇ ਪੀਏ ਨੂੰ ਕਿਹਾ ਕਿ ਉਹਨਾਂ ਨੂੰ ਲੁਧਿਆਣਾ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਵਿਧਾਇਕ ਨਾਲ ਮੀਟਿੰਗ ਕਰਨ ਲਈ ਭੇਜਿਆ ਹੈ ਅਤੇ ਉਹ ਦੋਵੇਂ ਵਿਅਕਤੀ ਉਥੇ ਬੈਠ ਗਏ ਅਤੇ ਆਪਣੇ ਸੀਨੀਅਰ ਅਫਸਰਾਂ ਨੂੰ ਵਿਧਾਇਕ ਦੇ ਘਰ ਹੋਣ ਦੀ ਸੂਚਨਾ ਦਿੰਦੇ ਰਹੇ। ਕੁਝ ਸਮੇਂ ਬਾਅਦ ਚਾਰ ਹੋਰ ਵਿਅਕਤੀ ਉੱਥੇ ਆਏ ਅਤੇ ਵਿਧਾਇਕ ਨੂੰ ਇਕੱਲੇ ਗੱਲ ਕਰਨ ਲਈ ਮਨਾ ਲਿਆ। ਪ੍ਰੰਤੂ ਜਦ ਉਹ ਵਿਧਾਇਕ ਗੱਜਣਮਾਜਰਾ ਨੂੰ ਆਪਣੇ ਨਾਲ ਲਿਜਾਣ ਲੱਗੇ ਤਾਂ ਉੱਥੇ ਹਾਜ਼ਰ ਪਾਰਟੀ ਵਲੰਟੀਅਰਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਹੱਥੋਂਪਾਈ ਵੀ ਕੀਤੀ। ਪਾਰਟੀ ਵਰਕਰਾਂ ਨੇ ਉਸ ਵੇਲੇ ਤੱਕ ਵਿਧਾਇਕ ਨੂੰ ਉਹਨਾਂ ਵਿਅਕਤੀਆਂ ਦੇ ਨਾਲ ਨਹੀਂ ਜਾਣ ਦਿੱਤਾ ਜਦ ਉਹਨਾਂ ਵਿਅਕਤੀਆਂ ਨੇ ਆਪਣੀ ਪਹਿਚਾਣ ਨਹੀਂ ਦੱਸੀ ਕਿ ਉਹ ਈਡੀ ਵਿਭਾਗ ਤੋਂ ਹਨ। ਵਿਧਾਇਕ ਨੂੰ ਨਾਲ ਲਿਜਾਣ ਵੇਲੇ ਈਡੀ ਦੇ ਅਫ਼ਸਰਾਂ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਉਹਨਾਂ ਨੇ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪ੍ਰੰਤੂ ਸ਼ਾਮ ਵੇਲੇ ਦੱਸਿਆ ਕਿ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *

error: Content is protected !!