Gee 98News

ਚੰਡੀਗੜ੍ਹ,12 ਨਵੰਬਰ-ਇਹ ਗੱਲ ਸੁਣਨ ਵਿੱਚ ਹੈਰਾਨੀਜਨਕ ਲੱਗਦੀ ਹੈ ਪ੍ਰੰਤੂ ਹੈ ਇਹ ਬਿਲਕੁਲ ਸੱਚ ਹੈ ਕਿ ਪੰਜਾਬ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਦੀਵਾਲੀ ਵਾਲੇ ਦਿਨ ਦੀਵਾਲੀ ਦਾ ਤਿਉਹਾਰ ਨਹੀਂ ਮਨਾਇਆ ਜਾਂਦਾ, ਸਗੋਂ ਦੀਵਾਲੀ ਵਾਲੇ ਦਿਨ ਤੋਂ ਇੱਕ ਦਿਨ ਬਾਅਦ ਇਹ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਪੂਜਾ ਕੀਤੀ ਜਾਂਦੀ ਹੈ। ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ “ਚਿੱਲਾ” ਨਾਮ ਦਾ ਇੱਕ ਪਿੰਡ ਹੈ ਜਿੱਥੇ ਲੋਕ ਦੀਵਾਲੀ ਵਾਲੇ ਦਿਨ ਪਟਾਕੇ ਨਹੀਂ ਚਲਾਉਂਦੇ, ਪੂਜਾ ਨਹੀਂ ਕਰਦੇ ਪ੍ਰੰਤੂ ਉਹ ਦੀਵਾਲੀ ਤੋਂ ਦੂਜੇ ਦਿਨ ਪਟਾਕੇ ਚਲਾਉਂਦੇ ਹਨ ਅਤੇ ਪੂਜਾ ਕਰਦੇ ਹਨ ਭਾਵ ਕਿ ਉਹ ਦੀਵਾਲੀ ਦਾ ਤਿਉਹਾਰ ਦੀਵਾਲੀ ਤੋਂ ਇੱਕ ਦਿਨ ਬਾਅਦ ਮਨਾਉਂਦੇ ਹਨ। ਪਿੰਡ ਵਿੱਚ ਇਹ ਪਰੰਪਰਾ ਪਿਛਲੇ ਲਗਭਗ 100 ਸਾਲਾਂ ਤੋਂ ਚਲੀ ਆ ਰਹੀ ਹੈ ।‌ ਪਿੰਡ ਵਾਸੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਪਿੰਡ ਵਿੱਚ ਪਿਛਲੇ 100 ਸਾਲਾਂ ਤੋਂ ਦੀਵਾਲੀ ਅਗਲੇ ਦਿਨ ਹੀ ਮਨਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 100 ਸਾਲ ਪਹਿਲਾਂ ਦੀਵਾਲੀ ਵਾਲੇ ਦਿਨ ਪਿੰਡ ਦੀਆਂ ਸਾਰੀਆਂ ਗਾਵਾਂ ਜੋ ਜੰਗਲ ਵਿੱਚ ਚਰਨ ਲਈ ਗਈਆਂ ਸਨ, ਇਕਦਮ ਗਾਇਬ ਹੋ ਗਈਆਂ ਸਨ। ਗਾਵਾਂ ਦੇ ਉਨ੍ਹਾਂ ਸਮੂਹਾਂ ਵਿੱਚ, ਲੱਗਭੱਗ ਸਾਰੇ ਪਿੰਡ ਦੀਆਂ ਇੱਕ-ਇੱਕ ਦੋ-ਦੋ ਗਾਵਾਂ-ਮੱਝਾਂ ਸਨ। ਲੋਕ ਸਾਰਾ ਦਿਨ ਆਪਣੇ ਪਸ਼ੂਆਂ ਦੀ ਭਾਲ ਕਰਦੇ ਰਹੇ ਪਰ ਰਾਤ ਤੱਕ ਪਸ਼ੂ ਨਹੀਂ ਮਿਲੇ, ਪੂਰੇ ਪਿੰਡ ਨੇ ਉਸ ਦਿਨ ਦੀਵਾਲੀ ਨਹੀਂ ਮਨਾਈ ਪਰ ਅਗਲੇ ਦਿਨ ਸਾਰੇ ਪਸ਼ੂ ਮਿਲ ਗਏ। ਉਨ੍ਹਾਂ ਦੇ ਮਿਲਣ ਤੋਂ ਬਾਅਦ ਹੀ ਲੋਕਾਂ ਨੇ ਦੀਵਾਲੀ ਦੀ ਪੂਜਾ ਕੀਤੀ। ਉਦੋਂ ਤੋਂ ਹੁਣ ਤੱਕ ਪਿੰਡ ਵਿੱਚ ਦੀਵਾਲੀ ਦਾ ਤਿਉਹਾਰ ਇੱਕ ਦਿਨ ਬਾਅਦ ਹੀ ਮਨਾਇਆ ਜਾਂਦਾ ਹੈ।

Leave a Reply

Your email address will not be published. Required fields are marked *

error: Content is protected !!