Skip to main content

Gee 98News

ਦੀਵਾਲੀ ਵਾਲੇ ਦਿਨ : ਗਊ ਦੇ ਮਾਸ ਨਾਲ ਭਰਿਆ ਟਰਾਲਾ ਫੜਿਆ..ਦਿੱਲੀ ਤੋਂ ਜੰਮੂ ਲਿਜਾਇਆ ਜਾ ਰਿਹਾ ਸੀ 10 ਟਨ ਗਊ ਦਾ ਮਾਸ

ਚੰਡੀਗੜ੍ਹ,13 ਨਵੰਬਰ-ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਗਊ ਸੇਵਕਾਂ ਨੇ ਦੀਵਾਲੀ ਵਾਲੇ ਦਿਨ ਲੁਧਿਆਣਾ ਵਿਖੇ ਇੱਕ ਟਰਾਲੇ ਨੂੰ ਰੋਕਿਆ ਜਿਸ ਵਿੱਚ 10 ਟਨ ਗਊ ਦਾ ਮਾਸ ਭਰਿਆ ਹੋਇਆ ਸੀ। ਇਹ ਮਾਸ ਦਿੱਲੀ ਤੋਂ ਜੰਮੂ-ਸ੍ਰੀਨਗਰ ਲਿਜਾਇਆ ਜਾ ਰਿਹਾ ਸੀ। ਗਊ ਰੱਖਿਆ ਦਲ ਦੇ ਸਤੀਸ਼ ਕੁਮਾਰ ਨੇ ਆਪਣੇ ਸਾਥੀਆਂ ਨਾਲ ਢੰਡਾਰੀ ਕਲਾਂ ਦੇ ਨੇੜੇ ਇਸ ਟਰਾਲੇ ਨੂੰ ਰੋਕਿਆ, ਜਦ ਟਰਾਲੇ ਦੇ ਡਰਾਈਵਰ ਅਤੇ ਉਸ ਨਾਲ ਇੱਕ ਹੋਰ ਵਿਅਕਤੀ ਤੋਂ ਪੁੱਛਗਿੱਛ ਕੀਤੀ ਤਾਂ ਉਹ ਚਕਮਾ ਦੇ ਕੇ ਦੋਵੇਂ ਭੱਜ ਗਏ ਜਿਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਫੜੇ ਨਹੀਂ ਗਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ, ਪੁਲਿਸ ਚੌਂਕੀ ਕੰਗਣਵਾਲ ਦੀ ਪੁਲਿਸ ਪਾਰਟੀ ਨੇ ਟਰਾਲੇ ਨੂੰ ਆਪਣੇ ਕਬਜ਼ੇ ਵਿੱਚ ਲਿਆ। ਗਊ ਸੇਵਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕੰਗਣਵਾਲ ਪੁਲਿਸ ਚੌਂਕੀ ਦੀ ਪੁਲਿਸ ਨੇ ਉਹਨਾਂ ਨਾਲ ਸਹਿਯੋਗ ਨਹੀਂ ਕੀਤਾ ਜੋ ਉਹ ਸੂਚਨਾ ਦੇਣ ਤੋਂ ਡੇਢ ਘੰਟਾ ਲੇਟ ਪੁੱਜੇ। ਉਹਨਾਂ ਦੱਸਿਆ ਕਿ ਜਦ ਉੱਚ ਪੁਲਿਸ ਅਧਿਕਾਰੀ ਸ੍ਰੀ ਅਰਪਤ ਸ਼ੁਕਲਾ ਨੂੰ ਸੂਚਿਤ ਕੀਤਾ ਗਿਆ ਤਾਂ ਉਹਨਾਂ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਕਿਹਾ ਜਿਸ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ। ਦੀਵਾਲੀ ਵਾਲੇ ਦਿਨ ਐਨੀ ਵੱਡੀ ਮਾਤਰਾ ਵਿੱਚ ਗਊ ਦਾ ਮਾਸ ਫੜੇ ਜਾਣ ਤੋਂ ਬਾਅਦ ਗਊ ਸੇਵਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

error: Content is protected !!