Gee 98News

ਚੰਡੀਗੜ੍ਹ,16 ਨਵੰਬਰ-ATM ਬੂਥ ਦੇ ਅੰਦਰ ਹੀ ਧੋਖੇ ਨਾਲ ਏਟੀਐਮ ਕਾਰਡ ਬਦਲ ਕੇ ਠੱਗਾਂ ਨੇ ਮਿੰਟਾਂ ‘ਚ ਇਕ ਵਿਅਕਤੀ ਨੂੰ 80000 ਦੀ ਕੁੰਡੀ ਲਗਾ ਦਿੱਤੀ। ਘਟਨਾ ਲੁਧਿਆਣਾ ਦੇ ਥਾਣਾ ਦੁਗਰੀ ਖੇਤਰ ਦੀ ਹੈ ਜਿੱਥੇ ਕਰਨੈਲ ਸਿੰਘ ਨਾਮ ਦਾ ਇੱਕ ਵਿਅਕਤੀ ਏਟੀਐਮ ‘ਚੋਂ ਪੈਸੇ ਕਢਵਾਉਣ ਗਿਆ। ਜਦ ਉਹ ਏਟੀਐਮ ਬੂਥ ਦੇ ਅੰਦਰ ਗਿਆ ਤਾਂ ਤੁਰੰਤ ਚਾਰ ਅਣਪਛਾਤੇ ਵਿਅਕਤੀ ਉਸਦੇ ਪਿੱਛੇ ਹੀ ਏਟੀਐਮ ਬੂਥ ਅੰਦਰ ਵੜ ਗਏ ਜਿਨਾਂ ਨੇ ਕਰਨੈਲ ਸਿੰਘ ਨੂੰ ਗੱਲਾਂ ਵਿੱਚ ਉਲਝਾ ਲਿਆ ਅਤੇ ਮਿੰਟਾਂ ਸਕਿੰਟਾਂ ਵਿੱਚ ਉਸਦਾ ਏਟੀਐਮ ਕਾਰਡ ਬਦਲ ਲਿਆ। ਉਕਤ ਚਾਰੇ ਵਿਅਕਤੀ ਏਟੀਐਮ ਕਾਰਡ ਬਦਲ ਕੇ ਏਟੀਐਮ ਬੂਥ ‘ਚੋਂ ਬਾਹਰ ਚਲੇ ਗਏ, ਜਦੋਂ ਤੱਕ ਕਰਨੈਲ ਸਿੰਘ ਨੂੰ ਏਟੀਐਮ ਕਾਰਡ ਬਦਲੀ ਹੋਣ ਸਬੰਧੀ ਪਤਾ ਲੱਗਿਆ ਤਾਂ ਉਸ ਵੇਲੇ ਤੱਕ ਉਸ ਨੂੰ ਉਸ ਦੇ ਖ਼ਾਤੇ ਵਿੱਚ ਉਹ ਪੈਸੇ ਨਿਕਲਣ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ। ਕਰਨੈਲ ਸਿੰਘ ਨੇ ਏਟੀਐਮ ਗਾਰਡ ਨੂੰ ਤੁਰੰਤ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਕਰਨੈਲ ਸਿੰਘ ਦੇ ਖ਼ਾਤੇ ਵਿੱਚੋਂ ਠੱਗਾਂ ਨੇ ‌10 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਲਗਭਗ 80 ਹਜਾਰ ਰੁਪਏ ਕਢਵਾ ਲਏ।

Leave a Reply

Your email address will not be published. Required fields are marked *

error: Content is protected !!