Skip to main content

Gee 98News

ਲੱਖੀ ਕਾਲੋਨੀ ਦੇ ਪੰਚਦੇਵ ਮੰਦਰ ‘ਚ ਅੰਨਕੂਟ ਸਮਾਗਮ ਧੂਮਧਾਮ ਨਾਲ ਕਰਵਾਇਆ

-Gee98 news service
ਬਰਨਾਲਾ,16 ਨਵੰਬਰ-ਸ੍ਰੀ ਨਿਤਿਆਨੰਦ ਸੰਨਿਆਸ ਆਸ਼ਰਮ ਪੰਚਦੇਵ ਮੰਦਰ ਲੱਖੀ ਕਾਲੋਨੀ ਬਰਨਾਲਾ ਵਿਖੇ “ਅੰਨਕੂਟ” ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਪ੍ਰਤੀ ਵਧੇਰੇ ਜਾਣਕਾਰੀ ਦਿੰਦੇ ਹੋਏ ਜੁਆਇੰਟ ਸੈਕਟਰੀ ਮੁਨੀਸ਼ ਬਾਂਸਲ ਨੇ ਦੱਸਿਆ ਕਿ ਸਵਾਮੀ ਸ੍ਰੀ ਨਿਤਿਆਨੰਦ ਗਿਰੀ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਸਵਾਮੀ ਸ੍ਰੀ ਰਾਮਾਨੰਦ ਗਿਰੀ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਇਸ ਸਮਾਗਮ ਵਿੱਚ ਸ਼ਰਧਾਲੂਆਂ ਨੇ ਬਹੁਤ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਉਹਨਾਂ ਦੱਸਿਆ ਕਿ ਇਸ ਮੌਕੇ ਮੁੱਖ ਪੁਜਾਰੀ ਜੀਵਨ ਜੀ ਨੇ ਵਿਧੀਪੂਰਵਕ ਪੂਜਾ ਕਰਵਾਈ, ਉਹਨਾਂ ਦੱਸਿਆ ਕਿ ਇਹ ਸਮਾਗਮ ਹਰ ਸਾਲ ਬੜੀ ਧੂਮਧਾਮ ਨਾਲ ਕਰਵਾਇਆ ਜਾਂਦਾ ਹੈ। ਇਸ ਮੌਕੇ ਹਾਜ਼ਰੀਨ ਸੰਗਤਾਂ ਵਿੱਚ ਅੰਨਕੂਟ ਪ੍ਰਸਾਦ ਵੀ ਵੰਡਿਆ ਗਿਆ। ਇਸ ਮੌਕੇ ਚੇਅਰਮੈਨ ਤਰਸੇਮ ਲਾਲ ਗਰਗ, ਪ੍ਰਧਾਨ ਕ੍ਰਿਸ਼ਨ ਕੁਮਾਰ ਬਿੱਟੂ, ਉਪ ਪ੍ਰਧਾਨ ਪੀਡੀ ਸ਼ਰਮਾ, ਕੈਸ਼ੀਅਰ ਰਾਕੇਸ਼ ਮਿੱਤਲ, ਜੁਆਇੰਟ ਖਜ਼ਾਨਚੀ ਤਰਸੇਮ ਸਿੰਗਲਾ ,ਸੈਕਟਰੀ ਸੁਰਿੰਦਰ ਮੋਹਨ ਗੁਪਤਾ ਅਤੇ ਮਹਿਲਾ ਸੰਕੀਰਤਨ ਮੰਡਲ ਵੱਲੋਂ ਸ੍ਰੀਮਤੀ ਸਨੇਹ ਲਤਾ ਅਤੇ ਸ੍ਰੀਮਤੀ ਗੀਤਾ ਅਤੇ ਵੱਡੀ ਗਿਣਤੀ ਵਿੱਚ ਭਗਤ ਜਨ ਹਾਜ਼ਰ ਸਨ।

error: Content is protected !!