Gee 98News

ਚੰਡੀਗੜ੍ਹ,17 ਨਵੰਬਰ -ਅੰਮ੍ਰਿਤਸਰ ‘ਚ ਕਾਂਗਰਸ ਦੇ ਸਾਬਕਾ ਕੌਂਸਲਰ ਅਤੇ ਇੱਕ ਆਪ ਆਗੂ ਦੀ ਮਾਮੂਲੀ ਝੜਪ ਹਿੰਸਕ ਰੂਪ ਧਾਰਨ ਕਰ ਗਈ, ਜਿਸ ਤੋਂ ਬਾਅਦ ਸਾਬਕਾ ਕੌਂਸਲਰ ਦੇ ਬੇਟੇ ਨੇ ਆਪ ਆਗੂ ‘ਤੇ ਗੋਲੀ ਚਲਾ ਦਿੱਤੀ । ਮਾਮਲਾ ਅੰਮ੍ਰਿਤਸਰ ਦੇ ਪੁਤਲੀਘਰ ਦੇ ਆਜ਼ਾਦ ਨਗਰ ਦਾ ਹੈ। ਜਾਣਕਾਰੀ ਮੁਤਾਬਕ ਗੋਲੀਬਾਰੀ ਆਮ ਆਦਮੀ ਪਾਰਟੀ ਦੇ ਨੇਤਾ ਡਿੰਪਲ ਕੁਮਾਰ ਦੇ ਭਰਾ ‘ਤੇ ਕੀਤੀ ਗਈ ਹੈ ਜੋ ਉਸ ਦੇ ਪੱਟ ‘ਤੇ ਲੱਗੀ ਜਿਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕਾਂਗਰਸ ਦੇ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਅਤੇ ਉਨ੍ਹਾਂ ਦੇ ਬੇਟੇ ‘ਤੇ ਗੋਲੀਬਾਰੀ ਦੇ ਦੋਸ਼ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਆਗੂਆਂ ਵਿਚਕਾਰ ਸੀਵਰੇਜ ਦੀ ਸਫਾਈ ਨੂੰ ਲੈ ਕੇ ਝਗੜਾ ਹੋਇਆ ਸੀ। ਕਾਂਗਰਸ ਦੇ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਸਫ਼ਾਈ ਮਸ਼ੀਨ ਨੂੰ ਕਿਸੇ ਹੋਰ ਇਲਾਕੇ ਵਿੱਚ ਭੇਜਣਾ ਚਾਹੁੰਦੇ ਸਨ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ ਤੇ ਇਹ ਤਕਰਾਰ ਇੰਨੀ ਵਧ ਗਈ ਕਿ ਚੌਧਰੀ ਦੇ ਲੜਕੇ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਗੋਲੀ ਚਲਾ ਦਿੱਤੀ। ਦੱਸਣਯੋਗ ਹੈ ਕਿ ਇਹ ਦੋਵੇਂ ਆਗੂ ਕਿਸੇ ਸਮੇਂ ਇੱਕੋ ਪਾਰਟੀ ਕਾਂਗਰਸ ਵਿੱਚ ਇਕੱਠੇ ਹੀ ਹੁੰਦੇ ਸਨ।

Leave a Reply

Your email address will not be published. Required fields are marked *

error: Content is protected !!