Skip to main content

Gee 98News

ਬਲਾਕ ਖੇਤੀਬਾੜੀ ਅਫ਼ਸਰ ਨੇ ਆਪਣੇ ਖੇਤ ਲਗਾਈ ਪਰਾਲੀ ਨੂੰ ਅੱਗ, ਡੀਸੀ ਦਾ ਚੜ੍ਹ ਗਿਆ ਪਾਰਾ

ਚੰਡੀਗੜ੍ਹ,18 ਨਵੰਬਰ-ਪੰਜਾਬ ‘ਚ ਸਰਕਾਰ ਸਮੇਤ ਸਾਰੀ ਅਫਸਰਸ਼ਾਹੀ ਦਾ ਜ਼ੋਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾਲ ਲਗਾਉਣ ਤੋਂ ਪ੍ਰੇਰਿਤ ਕਰਨ ਸਬੰਧੀ ਲੱਗਿਆ ਹੋਇਆ ਹੈ ਪ੍ਰੰਤੂ ਦੂਜੇ ਪਾਸੇ ਬਠਿੰਡਾ ਵਿੱਚ ਇੱਕ ਵੱਡੇ ਅਫ਼ਸਰ ਨੇ ਹੀ ਚੰਦ ਚਾੜ੍ਹ ਦਿੱਤਾ। ਬਠਿੰਡਾ ਬਲਾਕ ਦੇ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਨੇ ਆਪਣੀ ਮਾਲਕੀ ਵਾਲੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਪ੍ਰਸ਼ਾਸਨ ਲਈ ਸਿਰਦਰਦੀ ਖੜੀ ਕਰ ਦਿੱਤੀ ਹੈ। ਬਲਜਿੰਦਰ ਸਿੰਘ ਦਾ ਇਹ ਖੇਤ ਬਲਾਕ ਸੰਗਤ ਦੇ ਪਿੰਡ ਨੰਦਗੜ੍ਹ ਵਿੱਚ ਹੈ। ਲੋਕਾਂ ਨੇ ਬਲਜਿੰਦਰ ਸਿੰਘ ਦੇ ਖੇਤ ਵਿੱਚ ਪਰਾਲੀ ਨੂੰ ਲੱਗੀ ਅੱਗ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਸਰਕਾਰ ਨੂੰ ਸਵਾਲ ਕੀਤੇ ਹਨ ਕਿ ਕੀ ਸਰਕਾਰ ਇਸ ਅਧਿਕਾਰੀ ਨੂੰ ਸਨਮਾਨਿਤ ਕਰੇਗੀ ਜਾਂ ਫਿਰ ਕਿਸਾਨਾਂ ਵਾਂਗ ਇਸ ਖੇਤੀਬਾੜੀ ਅਧਿਕਾਰੀ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਕ ਪਾਸੇ ਸੁਪਰੀਮ ਕੋਰਟ ਵੱਲੋਂ ਪਰਾਲੀ ਨੂੰ ਅੱਗ ਦੇ ਮਾਮਲੇ ‘ਤੇ ਸਖ਼ਤੀ ਤੋਂ ਬਾਅਦ ਜ਼ਿਲਿਆਂ ਦੇ ਡੀਸੀ ਅਤੇ ਐਸਐਸਪੀ ਖ਼ੁਦ ਖੇਤਾਂ ਵਿੱਚ ਜਾ ਕੇ ਅੱਗ ਬੁਝਾ ਰਹੇ ਹਨ ਪ੍ਰੰਤੂ ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਅਫ਼ਸਰ ਹੀ ਸੁਪਰੀਮ ਕੋਰਟ ਤੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪੂਰੇ ਮਾਮਲੇ ਦੀ ਰਿਪੋਰਟ ਮੰਗ ਲਈ ਹੈ ਅਤੇ ਕਿਹਾ ਹੈ ਇਹ ਕਿ ਜੇਕਰ ਰਿਪੋਰਟ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਪੁਸ਼ਟੀ ਹੁੰਦੀ ਹੈ ਤਾਂ ਇਸ ਖੇਤੀਬਾੜੀ ਅਧਿਕਾਰੀ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

error: Content is protected !!