Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਐੱਸ. ਡੀ. ਕਾਲਜ ਵਿਖੇ ਕੌਮੀ ਪ੍ਰੈਸ ਦਿਹਾੜੇ ਮੌਕੇ ਫੇਕ ਨਿਊਜ਼ ਸਬੰਧੀ ਲੈਕਚਰ ਕਰਵਾਇਆ ਗਿਆ

Nirmal Pandori by Nirmal Pandori
11/20/2023
in ਬਰਨਾਲਾ ਆਸ-ਪਾਸ
Reading Time: 1 min read
A A
0
ਐੱਸ. ਡੀ. ਕਾਲਜ ਵਿਖੇ ਕੌਮੀ ਪ੍ਰੈਸ ਦਿਹਾੜੇ ਮੌਕੇ ਫੇਕ ਨਿਊਜ਼ ਸਬੰਧੀ ਲੈਕਚਰ ਕਰਵਾਇਆ ਗਿਆ

gee98 news

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,20 ਨਵੰਬਰ (ਨਿਰਮਲ ਸਿੰਘ ਪੰਡੋਰੀ) –

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਅਤੇ ਐੱਸ. ਡੀ. ਕਾਲਜ ਬਰਨਾਲਾ ਵੱਲੋਂ ਕੌਮੀ ਪ੍ਰੈਸ ਦਿਹਾੜਾ ਕਾਲਜ ਦੇ ਪੱਤਰਕਾਰਤਾ ਅਤੇ ਜਨ ਸੰਚਾਰ ਵਿਭਾਗ ਵਿਖੇ ਸੈਮੀਨਾਰ ਕਰਕੇ ਮਨਾਇਆ ਗਿਆ ਜਿਸ ਤਹਿਤ ਫੇਕ ਨਿਊਜ਼ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ।ਇਸ ਮੌਕੇ ਡਾ. ਰੂਬਲ ਕਨੋਜ਼ੀਆ, ਸਹਾਇਕ ਪ੍ਰੋਫੈਸਰ, ਜਨ ਸੰਚਾਰ ਅਤੇ ਮੀਡਿਆ ਅਧਿਐਨ, ਕੇਂਦਰੀ ਯੂਨੀਵਰਸਿਟੀ ਪੰਜਾਬ ਨੇ ਪੱਤਰਕਾਰ ਅਤੇ ਪੱਤਰਕਾਰਤਾ ਵਿਭਾਗ ਦੇ ਵਿਦਿਆਰਥੀਆਂ ਨਾਲ ਫੇਕ ਨਿਊਜ਼ ਅਤੇ ਉਸ ਦੇ ਦੁਸ਼ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।  ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਖ਼ਬਰ ਜਾਂ ਸੂਚਨਾ ਵਾਇਰਲ ਕਰਨ ਤੋਂ ਪਹਿਲਾਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕੀ ਉਹ ਖ਼ਬਰ ਜਾਂ ਸੂਚਨਾ ਤੱਥਾਂ ਉੱਤੇ ਅਧਾਰਿਤ ਹੈ। ਉਨ੍ਹਾਂ ਦੱਸਿਆ ਕੀ ਗੂਗਲ ਖੋਜ ਇੰਜਣ ਦੀ ਵਰਤੋਂ ਕਰਕੇ ਖ਼ਬਰ ਦੇ ਤੱਥ ਕੱਢੇ ਜਾ ਸਕਦੇ ਹਨ।  ਉਦਾਹਰਣ ਅਤੇ ਕੇਸ ਸਟੱਡੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕੀ ਪਿਛਲੇ ਕੁਝ ਸਾਲਾਂ ‘ਚ ਵਟਸਐਪ ਉੱਤੇ ਗ਼ਲਤ ਖ਼ਬਰਾਂ ਕਾਰਨ ਦੰਗੇ ਹੋ ਚੁਕੇ ਹਨ ਅਤੇ ਬੇਕਸੂਰ ਲੋਕ ਮਾਰੇ ਜਾ ਚੁੱਕੇ ਹਨ। ਅੱਜ ਦੇ ਯੁੱਗ ਵਿਚ ਇਹ ਜ਼ਰੂਰੀ ਹੈ ਕੀ ਹਰ ਇੱਕ  ਵਿਅਕਤੀ ਆਪਣਾ ਮੋਬਾਈਲ ਫੋਨ ਜਿੰਮੇਵਾਰੀ ਨਾਲ ਇਸੇਤਮਲ ਕਰੇ ਅਤੇ ਸੁਣੀ ਸੁਣਾਈ ਜਾਂ ਬਿਨਾਂ ਕਿਸੇ ਤੱਤ ਉੱਤੇ ਅਧਾਰਿਤ ਗੱਲ ਉੱਤੇ ਯਕੀਨ ਨਾ ਕਰੇ।  ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕੀ ਉਹ ਆਪਣੇ ਆਸ ਪਾਸ ਅਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਹ ਆਦਤ ਪਾਉਣ ਕਿ ਮੋਬਾਇਲ ਫੋਨ ਜਾਂ ਸੋਸ਼ਲ ਮੀਡੀਆ ਉੱਤੇ ਆਈ ਖ਼ਬਰ ਉੱਤੇ ਅੱਖਾਂ ਬੰਦ ਕਰਕੇ ਯਕੀਨ ਨਾ ਕੀਤਾ ਜਾਵੇ। ਕਿਸੇ ਵੀ ਕਿਸਮ ਦੀ ਖ਼ਬਰ, ਜਿਹੜੀ ਕੀ ਕਿਸੇ ਸਮੁਦਾਇ, ਜਾਤੀ ਜਾਂ ਧਰਮ ਦੇ ਖਿਲਾਫ ਹੈ, ਉਸ ਨੂੰ ਫਾਰਵਰਡ ਕਰਨ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਸਮਾਜਿਕ ਸ਼ਾਂਤੀ ਬਣਾ ਕੇ ਰਾਖੀ ਜਾ ਸਕੇ।ਇਸ ਮੌਕੇ ਡਾ. ਰੂਬਲ ਨੇ ਪੱਤਰਕਾਰ ਭਾਈ ਚਾਰੇ ਨੂੰ ਵੀ ਅਪੀਲ ਕੀਤੀ ਕੀ ਉਹ ਹਰ ਕਿਸਮ ਦੀ ਖ਼ਬਰ ਘੋਖ ਕੇ ਲਗਾਉਣ  ਅਤੇ ਹਰ ਤਰ੍ਹਾਂ ਦੀ ਫੇਕ ਨਿਊਜ਼ ਤੋਂ ਬਚਣ । ਉਨ੍ਹਾਂ ਦੱਸਿਆ ਕੀ ਇੰਟਰਨੈੱਟ ਉੱਤੇ ਗੂਗਲ ਇਮੇਜ ਰਿਵਰਸ, ਜੈਂਡੇਕ੍ਸ ਵਰਗੀਆਂ ਚੀਜ਼ਾਂ ਇਸਤੇਮਾਲ ਕਰਕੇ ਵੀ ਫੇਕ ਨਿਊਜ਼ ਬਾਰੇ ਪਤਾ ਲਗਾਇਆ ਜਾ ਸਕਦਾ ਹੈ।ਇਸ ਮੌਕੇ ਬੋਲਦਿਆਂ ਐੱਸ.ਡੀ. ਕਾਲਜ ਦੇ ਪੱਤਰਕਾਰਤਾ ਵਿਭਾਗ ਦੇ ਮੁਖੀ  ਸ਼੍ਰੀ ਗੁਰਪ੍ਰਵੇਸ਼ ਸਿੰਘ ਨੇ ਕਿਹਾ ਕਿ  ਵਿਦਿਆਰਥੀ ਆਪਣੇ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਵੀ ਪੜ੍ਹਨ ਦੀ ਆਦਤ ਪਾਉਣ ਜਿਸ ਨਾਲ ਉਨ੍ਹਾਂ ਦੀ ਸੋਚ ਦਾ ਦਾਇਰਾ ਵਧੇ ਅਤੇ ਉਹ ਸਹੀ ਤੇ ਗ਼ਲਤ ਖ਼ਬਰ ਵਿਚ ਅੰਤਰ ਪਛਾਣ ਸਕਣ ।ਇਸ ਮੌਕੇ ਐੱਸ.ਡੀ. ਕਾਲਜ ਦੇ ਵਾਈਸ ਪ੍ਰਿੰਸੀਪਲ ਮੈਡਮ ਨਿਰਮਲ ਗੁਪਤਾ, ਪ੍ਰੋਫੈਸਰ ਡਾ. ਸ਼ੋਏਬ ਜ਼ਫਰ, ਪ੍ਰੋਫੈਸਰ ਅਮਨਦੀਪ ਕੌਰ, ਪ੍ਰੋਫੈਸਰ ਲਖਵੀਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੇਘਾ ਮਾਨ ਅਤੇ ਵਿਦਿਆਰਥੀ ਹਾਜ਼ਰ ਸਨ ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਰਨਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਾ ਦਾਖ਼ਲ ਕਰਨ ਤੋਂ ਕੀਤੀ ਕੋਰੀ ਨਾਂਹ…ਮਾਮਲਾ ਸਿੱਖਿਆ ਮੰਤਰੀ ਦੇ ਦਰਬਾਰ ਪੁੱਜਿਆ

ਬਰਨਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਾ ਦਾਖ਼ਲ ਕਰਨ ਤੋਂ ਕੀਤੀ ਕੋਰੀ ਨਾਂਹ…ਮਾਮਲਾ ਸਿੱਖਿਆ ਮੰਤਰੀ ਦੇ ਦਰਬਾਰ ਪੁੱਜਿਆ

04/25/2026
ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

04/24/2026
ਇੰਦਰਲੋਕ ਕਾਲੋਨੀ ਨੇੜੇ ਬਣੇ ਹੋਟਲਾਂ ਦੀ ਫੇਰ ਹੋਗੀ ਡੀਸੀ ਨੂੰ ਸ਼ਿਕਾਇਤ

ਇੰਦਰਲੋਕ ਕਾਲੋਨੀ ਨੇੜੇ ਬਣੇ ਹੋਟਲਾਂ ਦੀ ਫੇਰ ਹੋਗੀ ਡੀਸੀ ਨੂੰ ਸ਼ਿਕਾਇਤ

04/23/2026
Load More
Tags: #barnalanews#punjabnews
Previous Post

ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ‘ਚ ਕਰਵਾਏ ਖੇਡ ਮੁਕਾਬਲੇ

Next Post

ਬਰਨਾਲਾ ਪੁਲਿਸ ਨੇ ਚੁੱਕ ਲਏ ਲੱਖਾਂ ਦੀ ਨਗਦੀ ਸਮੇਤ ਦੋ ਸੱਟੇਬਾਜ਼

Nirmal Pandori

Nirmal Pandori

Related Posts

ਬਰਨਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਾ ਦਾਖ਼ਲ ਕਰਨ ਤੋਂ ਕੀਤੀ ਕੋਰੀ ਨਾਂਹ…ਮਾਮਲਾ ਸਿੱਖਿਆ ਮੰਤਰੀ ਦੇ ਦਰਬਾਰ ਪੁੱਜਿਆ
ਬਰਨਾਲਾ ਆਸ-ਪਾਸ

ਬਰਨਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਾ ਦਾਖ਼ਲ ਕਰਨ ਤੋਂ ਕੀਤੀ ਕੋਰੀ ਨਾਂਹ…ਮਾਮਲਾ ਸਿੱਖਿਆ ਮੰਤਰੀ ਦੇ ਦਰਬਾਰ ਪੁੱਜਿਆ

by Nirmal Pandori
04/25/2026
ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ
ਬਰਨਾਲਾ ਆਸ-ਪਾਸ

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

by Nirmal Pandori
04/24/2026
ਇੰਦਰਲੋਕ ਕਾਲੋਨੀ ਨੇੜੇ ਬਣੇ ਹੋਟਲਾਂ ਦੀ ਫੇਰ ਹੋਗੀ ਡੀਸੀ ਨੂੰ ਸ਼ਿਕਾਇਤ
ਬਰਨਾਲਾ ਆਸ-ਪਾਸ

ਇੰਦਰਲੋਕ ਕਾਲੋਨੀ ਨੇੜੇ ਬਣੇ ਹੋਟਲਾਂ ਦੀ ਫੇਰ ਹੋਗੀ ਡੀਸੀ ਨੂੰ ਸ਼ਿਕਾਇਤ

by Nirmal Pandori
04/23/2026
ਹੰਡਿਆਇਆ ਵਾਲੇ ਫਲਾਈਓਵਰ ਦਾ ਮਾਮਲਾ ਕੇਂਦਰੀ ਮੰਤਰੀ ਦੇ ਦਰਬਾਰ ਪੁੱਜਿਆ…ਇੰਜੀ. ਸਿੱਧੂ ਨੇ ਦਿੱਤਾ ਮੰਗ ਪੱਤਰ
ਬਰਨਾਲਾ ਆਸ-ਪਾਸ

ਹੰਡਿਆਇਆ ਵਾਲੇ ਫਲਾਈਓਵਰ ਦਾ ਮਾਮਲਾ ਕੇਂਦਰੀ ਮੰਤਰੀ ਦੇ ਦਰਬਾਰ ਪੁੱਜਿਆ…ਇੰਜੀ. ਸਿੱਧੂ ਨੇ ਦਿੱਤਾ ਮੰਗ ਪੱਤਰ

by Nirmal Pandori
04/23/2026
ਸਾਡਾ ਹੱਕ ਐਥੇ ਰੱਖ…ਆਂਗਣਵਾੜੀ ਵਰਕਰਾਂ ਨੇ ਆਪਣੇ ਲਈ ਖਰੀਦੇ ਮੋਬਾਇਲ ਹੋਰ ਮੁਲਾਜ਼ਮਾਂ ਨੂੰ ਦੇਣ ਦਾ ਕੀਤਾ ਵਿਰੋਧ
ਬਰਨਾਲਾ ਆਸ-ਪਾਸ

ਸਾਡਾ ਹੱਕ ਐਥੇ ਰੱਖ…ਆਂਗਣਵਾੜੀ ਵਰਕਰਾਂ ਨੇ ਆਪਣੇ ਲਈ ਖਰੀਦੇ ਮੋਬਾਇਲ ਹੋਰ ਮੁਲਾਜ਼ਮਾਂ ਨੂੰ ਦੇਣ ਦਾ ਕੀਤਾ ਵਿਰੋਧ

by Nirmal Pandori
04/22/2026
ਦੇਸ਼ ਦੀ ਨਾਰੀ ਸ਼ਕਤੀ ਮਹਿਲਾ ਰਿਜਰਵੇਸ਼ਨ ਦਾ ਵਿਰੋਧ ਕਰਨ ਵਾਲਿਆਂ ਨੂੰ ਸਬਕ ਸਿਖਾਵੇਗੀ-ਕੇਵਲ ਸਿੰਘ ਢਿੱਲੋਂ
ਬਰਨਾਲਾ ਆਸ-ਪਾਸ

ਦੇਸ਼ ਦੀ ਨਾਰੀ ਸ਼ਕਤੀ ਮਹਿਲਾ ਰਿਜਰਵੇਸ਼ਨ ਦਾ ਵਿਰੋਧ ਕਰਨ ਵਾਲਿਆਂ ਨੂੰ ਸਬਕ ਸਿਖਾਵੇਗੀ-ਕੇਵਲ ਸਿੰਘ ਢਿੱਲੋਂ

by Nirmal Pandori
04/22/2026
Load More
Next Post
ਬਰਨਾਲਾ ਪੁਲਿਸ ਨੇ ਚੁੱਕ ਲਏ ਲੱਖਾਂ ਦੀ ਨਗਦੀ ਸਮੇਤ ਦੋ ਸੱਟੇਬਾਜ਼

ਬਰਨਾਲਾ ਪੁਲਿਸ ਨੇ ਚੁੱਕ ਲਏ ਲੱਖਾਂ ਦੀ ਨਗਦੀ ਸਮੇਤ ਦੋ ਸੱਟੇਬਾਜ਼

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਆਪਣੇ ਬਾਗੀ ਰਾਜ ਸਭਾ ਮੈਂਬਰਾਂ ਦੇ ਖ਼ਿਲਾਫ਼ aap ਦਲ ਬਦਲੀ ਕਾਨੂੰਨ ਤਹਿਤ ਕਰੇਗੀ ਕਾਰਵਾਈ ਦੀ ਮੰਗ

ਬਰਨਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਾ ਦਾਖ਼ਲ ਕਰਨ ਤੋਂ ਕੀਤੀ ਕੋਰੀ ਨਾਂਹ…ਮਾਮਲਾ ਸਿੱਖਿਆ ਮੰਤਰੀ ਦੇ ਦਰਬਾਰ ਪੁੱਜਿਆ

ਧਨੌਲੇ ਵਾਲੇ ਕਾਲੇ ਚੀਮੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ…ਤਿੰਨ ਦੋਸ਼ੀ ਕਾਬੂ

ਪਾਵਰਕਾਮ ਦੀ ਬਿੱਲੀ ਥੈਲਿਓਂ ਬਾਹਰ…ਮੁਰੰਮਤ ਦੇ ਨਾਂ ‘ਤੇ ਲੱਗ ਰਹੇ ਕੱਟ…ਅਸਲ ਸੱਚਾਈ ਹੋਰ…ਪੜ੍ਹੋ ਖ਼ਬਰ

ਸਰਕਾਰ ਦਾ NRI ਨੂੰ ਤੋਹਫ਼ਾ…OCI ਕਾਰਡ ਸੰਬੰਧੀ 6 ਮਹੀਨੇ ਦੀ ਸ਼ਰਤ ਹਟਾਈ

ਵੱਡੀ ਖ਼ਬਰ…MP ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ‘ਚ…ਕਿੱਥੇ ਰੱਖੇਗੀ ਪੰਜਾਬ ਪੁਲਿਸ…ਪੜ੍ਹੋ ਖ਼ਬਰ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend