ਬਰਨਾਲਾ,20 ਨਵੰਬਰ (ਨਿਰਮਲ ਸਿੰਘ ਪੰਡੋਰੀ) – ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ‘ਚ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸੀਨੀਅਰ ਮੁੰਡਿਆਂ ਦੇ ਗਰੁੱਪ ਵਿੱਚ ਲਵਕੁਸ਼ ਬੈਸਟ ਐਥਲੀਟ ਬਣੇ ਅਤੇ ਕੁੜੀਆਂ ਦੇ ਗਰੁੱਪ ਵਿੱਚ ਨਵਜੋਤ ਕੌਰ ਨੇ ਬੈਸਟ ਐਥਲੀਟ ਹੋਣ ਦਾ ਸਨਮਾਨ ਹਾਸਿਲ ਕੀਤਾ। ਸਕੂਲ ਦੇ ਸਲਾਨਾ ਖੇਡ ਮੁਕਾਬਲਿਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਜਿਸ ਵਿੱਚ ਸਭ ਜੂਨੀਅਰ ਵਰਗ, ਜੂਨੀਅਰ ਵਰਗ ਅਤੇ ਸੀਨੀਅਰ ਵਰਗ ਦੇ ਬੱਚਿਆਂ ਦੀ 50 ਮੀਟਰ, 100 ਮੀਟਰ ,200 ਮੀਟਰ ਦੌੜ ਤੋਂ ਇਲਾਵਾ ਲੰਬੀ ਛਾਲ, ਗੋਲਾ ਸੁੱਟਣਾ ਆਦਿ ਖੇਡ ਮੁਕਾਬਲੇ ਵੀ ਕਰਵਾਏ ਗਏ । ਸਭ ਜੂਨੀਅਰ ਲੜਕਿਆਂ ਦੇ ਗਰੁੱਪ ਵਿੱਚ ਇਸ਼ੂ ਬੈਸਟ ਐਥਲੀਟ ਅਤੇ ਲੜਕੀਆਂ ਦੇ ਗਰੁੱਪ ਵਿੱਚ ਅੰਜਲੀ ਨੂੰ ਬੈਸਟ ਅਥਲੀਟ ਚੁਣਿਆ ਗਿਆ। ਇਸ ਤਰ੍ਹਾਂ ਜੂਨੀਅਰ ਮੁੰਡਿਆਂ ਦੇ ਗਰੁੱਪ ਵਿੱਚ ਦਿਨੇਸ਼ ਬੈਸਟ ਐਥਲੀਟ ਬਣੇ । ਜਦੋਂ ਕਿ ਲੜਕੀਆਂ ਦੇ ਗਰੁੱਪ ਵਿੱਚ ਬੇਅੰਤ ਕੌਰ ਨੇ ਬੈਸਟ ਐਥਲੀਟ ਬਣ ਕੇ ਆਪਣਾ ਲੋਹਾ ਮਨਵਾਇਆ। ਸੀਨੀਅਰ ਵਰਗ ਵਿੱਚ ਲਵ ਕੁਸ਼ ਨੇ ਚਾਰ ਗੋਲਡ ਮੈਡਲ ਪ੍ਰਾਪਤ ਕਰਕੇ ਬੈਸਟ ਐਥਲੀਟ ਹੋਣ ਦਾ ਸਨਮਾਨ ਹਾਸਿਲ ਕੀਤਾ ਜਦੋੰ ਕਿ ਲੜਕੀਆਂ ਦੇ ਵਰਗ ਵਿੱਚ ਨਵਜੋਤ ਕੌਰ ਬੈਸਟ ਐਥਲੀਟ ਬਣੀ । ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਬਘੇਲ ਸਿੰਘ, ਸਾਬਕਾ ਪ੍ਰਧਾਨ ਆਸ਼ੀਸ਼ ਪਾਲਕੋ, ਵਿਜੇ ਭੰਡਾਰੀ, ਨਿਰਮਲ ਪੰਡੋਰੀ ,ਕਰਨਪ੍ਰੀਤ ਧੰਦਰਾਲ, ਲਖਵਿੰਦਰ ਸ਼ਰਮਾ ,ਪਰਮਜੀਤ ਪੰਮਾ, ਰਿੰਕੂ ਸ਼ਰਮਾ ਅਤੇ ਜਤਿੰਦਰ ਦੇਵਗਨ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਖੇਡਾਂ ਦੇ ਨਾਲ ਵਿਦਿਆਰਥੀ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਤੰਦਰੁਸਤ ਸਰੀਰ ਹੀ ਚੰਗੀ ਤਰ੍ਹਾਂ ਪੜ੍ਹਾਈ ਕਰ ਸਕਦਾ ਹੈ ਅਤੇ ਆਪਣੇ ਦੇਸ਼ ਦੀ ਤਰੱਕੀ ਲਈ ਕੰਮ ਕਰ ਸਕਦਾ ਹੈ। ਇਸ ਮੌਕੇ ਚਰਨਜੀਤ ਸ਼ਰਮਾ, ਵੀਨਾ ਚੱਢਾ, ਰਵਨੀਤ ਕੌਰ, ਰੂਬੀ ਗੋਇਲ ,ਨਿਧੀ ਗੁਪਤਾ, ਸੁਨੀਤਾ ਗੌਤਮ, ਹਰੀਸ਼ ਕੁਮਾਰ ,ਪਰਵੀਨ ਕੁਮਾਰ ,ਰਜਨੀ ਰਾਣੀ, ਸੁਸ਼ਮਾ ਗੋਇਲ, ਸ਼ਾਰਧਾ ਗੋਇਲ ,ਰੀਨਾ ਰਾਣੀ ,ਹਰਜੀਤ ਗੋਇਲ, ਪੂਰਨੀਮਾ ਮਿਸ਼ਰਾ, ਸਿਮਰਜੀਤ ਕੌਰ ,ਰੀਮਾ ਗੁਪਤਾ, ਸੁਖਦੀਪ ਕੌਰ ,ਰੇਖਾ ਰਾਣੀ ,ਵੀਨਾ ਗਰਗ ,ਸੁਦੇਸ਼ ਸ਼ੋਰੀ ਆਦਿ ਵੀ ਹਾਜ਼ਰ ਸਨ।











