Skip to main content

Gee 98News

ਬੇਅੰਤ ਕਤਲਕਾਂਡ : RDX ਮੁਹੱਈਆ ਕਰਵਾਉਣ ਦੇ ਮਾਮਲੇ ‘ਚ ਜਗਤਾਰ ਸਿੰਘ ਹਵਾਰਾ ਬਰੀ

ਚੰਡੀਗੜ੍ਹ, 22 ਨਵੰਬਰ-ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਦੇ ਮਾਮਲੇ ਵਿੱਚ ਚੰਡੀਗੜ੍ਹ ਤੋਂ ਵੱਡੀ ਖ਼ਬਰ ਆ ਰਹੀ ਹੈ । ਚੰਡੀਗੜ੍ਹ ਅਦਾਲਤ ਨੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆਕਾਂਡ ਮਾਮਲੇ ‘ਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ । ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵੱਲੋਂ ਇਹ ਵੱਡੀ ਰਾਹਤ ਆਰਡੀਐਕਸ ਮੁਹੱਈਆ ਕਰਵਾਉਣ ਦੇ ਮਾਮਲੇ ਵਿੱਚ ਮਿਲੀ ਹੈ ਕਿਉਂਕਿ ਪੁਲਿਸ ਹਵਾਰਾ ਵੱਲੋਂ ਆਰਡੀਐਕਸ ਮੁਹੱਈਆ ਕਰਵਾਉਣ ਦੇ ਮਾਮਲੇ ‘ਚ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਹਵਾਰਾ ‘ਤੇ ਦੋਸ਼ ਸਨ ਕਿ ਉਹਨਾਂ ਨੇ ਬਲਾਸਟ ਕਰਨ ਲਈ ਆਪਣੇ ਸਾਥੀ ਕਮਲਜੀਤ ਅਤੇ ਪਰਮਜੀਤ ਨੂੰ ਆਰਡੀਐਕਸ ਮੁਹੱਈਆ ਕਰਵਾਈ ਪ੍ਰੰਤੂ ਅਦਾਲਤੀ ਸੁਣਵਾਈ ਦੌਰਾਨ ਇਸ ਮਾਮਲੇ ਵਿੱਚ ਪੁਲਿਸ ਦਾ ਗਵਾਹ ਗਵਾਹੀ ਦੇਣ ਲਈ ਨਹੀਂ ਆ ਰਿਹਾ ਸੀ, ਜਦਕਿ ਹੁਣ ਪੁਲਿਸ ਨੇ ਅਦਾਲਤ ਨੂੰ ਸੂਚਨਾ ਦਿੱਤੀ ਕਿ ਗਵਾਹ ਦੀ ਮੌਤ ਹੋ ਚੁੱਕੀ ਹੈ ਤਾਂ ਅਦਾਲਤ ਨੇ ਸਬੂਤਾਂ ਦੀ ਅਣਹੋਦ ‘ਚ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ। ਜਗਤਾਰ ਸਿੰਘ ਹਵਾਰਾ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਹੈ।

error: Content is protected !!