Gee 98News

ਚੰਡੀਗੜ੍ਹ,22 ਨਵੰਬਰ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਦਲੇਰਾਨਾ ਫੈਸਲਾ ਕਰਦੇ ਹੋਏ ਅਡਾਨੀ ਗਰੁੱਪ ਤੋਂ 25 ਹਜ਼ਾਰ ਕਰੋੜ ਦਾ ਪ੍ਰੋਜੈਕਟ ਵਾਪਸ ਲੈ ਲਿਆ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ਸਰਕਾਰ ਨੇ ਅਡਾਨੀ ਗਰੁੱਪ ਨੂੰ ਤਾਜਪੁਰ ਬੰਦਰਗਾਹ ਵਿਕਸਿਤ ਕਰਨ ਲਈ 25 ਹਜ਼ਾਰ ਕਰੋੜ ਰੁਪਏ ਦਾ ਟੈਂਡਰ ਅਲਾਟ ਕੀਤਾ ਸੀ ਪ੍ਰੰਤੂ ਹੁਣ ਪੱਛਮੀ ਬੰਗਾਲ ਸਰਕਾਰ ਨੇ ਇਸ ਪ੍ਰੋਜੈਕਟ ਲਈ ਨਵੇਂ ਟੈਂਡਰ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਇਸ ਦਾ ਐਲਾਨ ਖ਼ੁਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੀਤਾ। ਉਹਨਾਂ ਕਿਹਾ ਕਿ ਅਡਾਨੀ ਗਰੁੱਪ ਨੂੰ ਇਹ ਪ੍ਰੋਜੈਕਟ ਨਹੀਂ ਦਿੱਤਾ ਜਾਵੇਗਾ ਅਤੇ ਇਸ ਲਈ ਹੁਣ ਨਵੇਂ ਸਿਰੇ ਤੋਂ ਟੈਂਡਰ ਪਾਏ ਜਾਣਗੇ। ਉਹਨਾਂ ਕਿਹਾ ਕਿ ਕੋਈ ਵੀ ਕੰਪਨੀ ਟੈਂਡਰ ਪ੍ਰਕਿਰਿਆ ਵਿੱਚ ਭਾਗ ਲੈ ਸਕਦੀ ਹੈ। ਇਹ ਪ੍ਰੋਜੈਕਟ 2022 ਵਿੱਚ ਬੰਗਾਲ ਗਲੋਬਲ ਬਿਜ਼ਨਸ ਪ੍ਰੋਜੈਕਟ ਦੇ ਤਹਿਤ ਅਡਾਨੀ ਗਰੁੱਪ ਨੂੰ ਦਿੱਤਾ ਗਿਆ ਸੀ ਜਦੋਂ ਟੈਂਡਰ ਪ੍ਰਕਿਰਿਆ ਵਿੱਚ ਅਡਾਨੀ ਗਰੁੱਪ ਤੋਂ ਇਲਾਵਾ ਕਿਸੇ ਹੋਰ ਨੇ ਭਾਗ ਨਹੀਂ ਲਿਆ ਸੀ। ਇੱਥੇ ਇਹ ਵੀ ਧਿਆਨਯੋਗ ਹੈ ਕਿ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਦੇ ਖ਼ਿਲਾਫ਼ ਪੈਸੇ ਬਦਲੇ ਸਵਾਲ ਪੁੱਛਣ ਸਬੰਧੀ ਚੱਲ ਰਹੀ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਵੱਡਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਮੈਂਬਰ ਪਾਰਲੀਮੈਂਟ ਮਹੂਆ ਮੋਇਤਰਾ ‘ਤੇ ਅਡਾਨੀ ਗਰੁੱਪ ਵਿਰੁੱਧ ਪੈਸੇ ਲੈ ਕੇ ਸਵਾਲ ਪੁੱਛਣ ਦਾ ਦੋਸ਼ ਹੈ।

Leave a Reply

Your email address will not be published. Required fields are marked *

error: Content is protected !!