Skip to main content

Gee 98News

ਪੰਜਾਬ ‘ਚ ਸਰਕਾਰ ਵੱਲੋਂ ਟੈਕਸੀ ਐਪਸ ‘ਤੇ ਟੈਕਸ ਲਾਉਣ ਦੀ ਤਿਆਰੀ

ਚੰਡੀਗੜ੍ਹ,29 ਨਵੰਬਰ-ਪੰਜਾਬ ‘ਚ ਐਪਸ ਜ਼ਰੀਏ ਸਵਾਰੀਆਂ ਢੋਣ ਵਾਲੀਆਂ ਟੈਕਸੀਆਂ ਵੀ ਹੁਣ ਸਰਕਾਰੀ ਟੈਕਸ ਦੇ ਘੇਰੇ ਹੇਠ ਆਉਣਗੀਆਂ। ਪੰਜਾਬ ਸਰਕਾਰ ਜਲਦੀ ਹੀ ਇਸ ਮਾਮਲੇ ‘ਚ ਨਵੇਂ ਹੁਕਮ ਜਾਰੀ ਕਰਨ ਜਾ ਰਹੀ ਹੈ। ਸਰਕਾਰ ਨੇ ਸੂਬੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਯਾਤਰੀਆਂ ਨੂੰ ਢੋਣ ਅਤੇ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਵਾਲੀਆਂ ਟਰੈਵਲ ਕੰਪਨੀਆਂ ਦੀਆਂ ਟੈਕਸੀਆਂ ਦਾ ਚਲਾਨ ਕਰਨ ਅਤੇ ਇਹਨਾਂ ਕੰਪਨੀਆਂ ਨੂੰ ਪੰਜਾਬ ‘ਚ ਰਜਿਸਟਰਡ ਕਰਨ ਦੀ ਇੱਕ ਨੀਤੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ । ਸਰਕਾਰ ਦੀ ਇਸ ਨੀਤੀ ਤਹਿਤ ਟੈਕਸੀ ਐਪ “ਬਲਾ ਬਲਾ” ਕੇ “ਜੂਮ” ਵੀ ਆ ਜਾਣਗੇ ਜਿਹੜੇ ਰੋਜ਼ਾਨਾ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ। ਇਹਨਾਂ ਦੋ ਟੈਕਸੀ ਐਪਸ (ਬਲਾ ਬਲਾ ਤੇ ਜੂਮ) ਦਾ ਕਾਰੋਬਾਰ ਪਿਛਲੇ ਸਮੇਂ ਤੋਂ ਸਰਕਾਰ ਦੀ ਨਜ਼ਰ ਵਿੱਚ ਸੀ ਅਤੇ ਸਰਕਾਰ ਇਹਨਾਂ ਨੂੰ ਲੈ ਕੇ ਕਾਫ਼ੀ ਸਖ਼ਤ ਸੀ ਪਰ ਹੁਣ ਸਰਕਾਰ ਇਹਨਾਂ ਟੈਕਸੀ ਐਪਸ ਨੂੰ ਵੀ ਆਪਣੇ ਕੰਟਰੋਲ ਹੇਠ ਲਵੇਗੀ ਜਿਵੇਂ ਕਿ ਪੰਜਾਬ ਦੇ ਰਜਿਸਟਰਡ ਟੈਕਸੀ ਹੋਲਡਰ ਮੰਗ ਕਰ ਰਹੇ ਸਨ।

error: Content is protected !!