Skip to main content

Gee 98News

PG ‘ਚ ਰਹਿਣ ਵਾਲੀ ਕੁੜੀ ਨੇ ਆਪਣੀਆਂ ਸਾਥਣਾਂ ਨਾਲ ਕੀਤੀ ਸ਼ਰਮਨਾਕ ਹਰਕਤ…ਹੁਣ ਜਾਣਾ ਪਵੇਗਾ ਜੇਲ੍ਹ

ਚੰਡੀਗੜ੍ਹ,29 ਨਵੰਬਰ-ਚੰਡੀਗੜ੍ਹ ਵਿੱਚ ਪੜ੍ਹਨ ਵਾਲੀ ਇੱਕ ਵਿਦਿਆਰਥਣ ਨੇ ਆਪਣੇ ਨਾਲ ਬੀਜੀ ਵਿੱਚ ਰਹਿਣ ਵਾਲੀਆਂ ਆਪਣੀਆਂ ਸਾਥੀਆਂ ਨਾਲ ਗਈ ਸ਼ਰਮਨਾਥ ਹਰਕਤ ਕੀਤੀ ਜਿਸ ਕਰਕੇ ਉਸਨੂੰ ਹੁਣ ਜੇਲ੍ਹ ਜਾਣਾ ਪਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-22 ਦੇ ਪੀ.ਜੀ. ਵਿੱਚ ਰਹਿਣ ਵਾਲੀ ਇੱਕ ਕੁੜੀ ਨੇ ਬਾਥਰੂਮ ਵਿੱਚ ਗੀਜ਼ਰ ਦੇ ਉੱਪਰ ਕੈਮਰਾ ਲਗਾ ਦਿੱਤਾ, ਤਾਂ ਜੋ ਉਹ ਆਪਣੇ ਬੁਆਏਫ੍ਰੈਂਡ ਨੂੰ ਕੁੜੀਆਂ ਦੀਆਂ ਅਸ਼ਲੀਲ ਵੀਡੀਓ ਭੇਜ ਸਕੇ। ਪੀ.ਜੀ. ਵਿੱਚ ਰਹਿਣ ਵਾਲੀ ਇੱਕ ਹੋਰ ਲੜਕੀ ਨੇ ਕੈਮਰਾ ਦੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੈਕਟਰ-17 ਥਾਣਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਾਥਰੂਮ ‘ਚ ਰੱਖਿਆ ਕੈਮਰਾ, ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੋਬਾਇਲ ਫੋਨ ਵੀ ਜ਼ਬਤ ਕਰ ਲਿਆ। ਇੱਕ ਲੜਕੀ ਦੀ ਸ਼ਿਕਾਇਤ ‘ਤੇ ਥਾਣਾ ਸਦਰ ਦੀ ਪੁਲਿਸ ਨੇ ਸੈਕਟਰ-20 ਨਿਵਾਸੀ ਅਮਿਤ ਹਾਂਡਾ ਅਤੇ ਉਸ ਦੇ ਦੋਸਤ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਗੈਰ-ਜ਼ਮਾਨਤੀ ਧਾਰਾਵਾਂ ਲਗਾਉਣ ਦੀ ਤਿਆਰੀ ਕਰ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਲੜਕੀ ਨੇ ਦੱਸਿਆ ਕਿ ਸੈਕਟਰ-22 ਸਥਿਤ ਇਕ ਮਕਾਨ ਦੀ ਉਪਰਲੀ ਮੰਜ਼ਿਲ ‘ਤੇ 5 ਲੜਕੀਆਂ ਨਾਲ ਪੀ.ਜੀ. ਵਿੱਚ ਰਹਿੰਦੀ ਹੈ। 26 ਨਵੰਬਰ ਨੂੰ ਬਾਥਰੂਮ ਵਿੱਚ ਗੀਜ਼ਰ ਦੇ ਉੱਪਰ ਇੱਕ ਕਾਲੇ ਰੰਗ ਦਾ ਯੰਤਰ ਦੇਖਿਆ ਗਿਆ। ਲੜਕੀ ਨੇ ਤੁਰੰਤ ਆਪਣੀਆਂ ਸਹੇਲੀਆਂ ਨੂੰ ਬੁਲਾਇਆ ਅਤੇ ਸਟੂਲ ‘ਤੇ ਚੜ੍ਹ ਕੇ ਦੇਖਿਆ ਕਿ ਉਥੇ ਕੈਮਰਾ ਲੱਗਾ ਹੋਇਆ ਹੈ। ਲੜਕੀ ਨੇ ਸਭ ਤੋਂ ਪਹਿਲਾਂ ਮਕਾਨ ਮਾਲਕ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਮਕਾਨ ਮਾਲਕ ਨੇ ਜਾਣਕਾਰੀ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।

error: Content is protected !!