Gee 98News

ਚੰਡੀਗੜ੍ਹ, 30 ਨਵੰਬਰ-ਪੰਜਾਬ ਦੇ ਬਾਦਲ ਪਰਿਵਾਰ ਅਤੇ ਹਰਿਆਣਾ ਦੇ ਚੌਟਾਲਾ ਪਰਿਵਾਰ ਦੀ ਦੋਸਤੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਹੁਣ ਚੌਟਾਲਾ ਪਰਿਵਾਰ ਇਸ ਦੋਸਤੀ ਦੀ ਗੱਡੀ ਨੂੰ ਹੋਰ ਅੱਗੇ ਵਧਾ ਰਿਹਾ ਹੈ, ਜਿਸ ਲਈ ਪੰਜਾਬ-ਹਰਿਆਣਾ ਸਰਹੱਦ ‘ਤੇ ਮੰਡੀ ਕਿਲਿਆਂਵਾਲੀ ਵਿੱਚ ਜੰਗੀ ਪੱਧਰ ਤੇ ਤਿਆਰੀਆਂ ਜਾਰੀ ਹਨ। ਅਜੀਤ ਦੀ ਖ਼ਬਰ ਅਨੁਸਾਰ ਚੌਟਾਲਾ ਪਰਿਵਾਰ ਵੱਲੋਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਬੁੱਤ ਉਸੇ ਜਗ੍ਹਾ ‘ਤੇ ਲਗਾਇਆ ਜਾ ਰਿਹਾ ਹੈ ਜਿੱਥੇ ਸਰਦਾਰ ਬਾਦਲ ਨੇ ਆਪਣੇ “ਪੱਗਵੱਟ” ਭਰਾ ਚੌਧਰੀ ਦੇਵੀ ਲਾਲ ਦਾ ਇੱਕ ਬੁੱਤ ਲਗਾਇਆ ਸੀ। ਦੱਸਣਯੋਗ ਹੈ ਕਿ 2001 ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰ ਦੌਰਾਨ ਚੌਧਰੀ ਦੇਵੀ ਲਾਲ ਦੀ ਯਾਦ ਵਿੱਚ ਇੱਕ ਸ਼ਾਨਦਾਰ ਸਮਾਰਕ ਦਾ ਨਿਰਮਾਣ ਮੰਡੀ ਕਿਲਿਆਂਵਾਲੀ ‘ਚ ਕਰਵਾਇਆ ਸੀ ਜਿਸ ਦਾ ਉਦਘਾਟਨ ਚੌਧਰੀ ਦੇਵੀ ਲਾਲ ਦੇ ਜਨਮ ਦਿਨ ‘ਤੇ 25 ਸਤੰਬਰ 2001 ਨੂੰ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕੀਤਾ ਸੀ। ਹੁਣ ਉਸੇ ਜਗ੍ਹਾ ‘ਤੇ ਚੌਧਰੀ ਦੇਵੀ ਲਾਲ ਦੇ ਪੋਤਰੇ ਜਜਪਿ ਮੁਖੀ ਅਜੈ ਸਿੰਘ ਚੌਟਾਲਾ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਵਜੋਂ ਇੱਕ ਵੱਡਾ ਬੁੱਤ ਲਗਾਇਆ ਜਾ ਰਿਹਾ ਹੈ ਜਿਸ ਤੋਂ ਵੱਡੇ ਬਾਦਲ ਦੇ 97ਵੇਂ ਜਨਮ ਦਿਨ ਮੌਕੇ 8 ਦਸੰਬਰ ਨੂੰ ਪਰਦਾ ਚੁੱਕਿਆ ਜਾਵੇਗਾ, ਇਸੇ ਦਿਨ ਜਜਪਾ ਦਾ ਸਥਾਪਨਾ ਦਿਵਸ ਵੀ ਹੈ ਜਿੱਥੇ ਇੱਕ ਭਰਵੀਂ ਰੈਲੀ ਵੀ ਹੋਵੇਗੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਰਹਿਣਗੇ।

Leave a Reply

Your email address will not be published. Required fields are marked *

error: Content is protected !!