Skip to main content

Gee 98News

ਅੱਜ ! ਚੰਡੀਗੜ੍ਹ ਜਾਣ ਵਾਲਿਆਂ ਲਈ ਸਾਵਧਾਨੀ ਭਰੀ ਖ਼ਬਰ…!

ਚੰਡੀਗੜ੍ਹ, 30 ਨਵੰਬਰ-ਪੰਜਾਬ ਤੋਂ ਅੱਜ ਚੰਡੀਗੜ੍ਹ ਜਾਣ ਵਾਲਿਆਂ ਲਈ ਸਾਵਧਾਨੀ ਭਰੀ ਖ਼ਬਰ ਹੈ। ਚੰਡੀਗੜ੍ਹ ਅੱਜ ਵੀਰਵਾਰ ਸਵੇਰ 3 ਵਜੇ ਤੋਂ ਬਰਸਾਤ ਹੋ ਰਹੀ ਹੈ, ਜਿਸ ਨਾਲ ਚੰਡੀਗੜ੍ਹ ਦੇ ਤਾਪਮਾਨ ਵਿੱਚ ਇਕਦਮ ਗਿਰਾਵਟ ਆਵੇਗੀ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ ਅੱਜ ਸਾਰਾ ਦਿਨ ਬਿਜਲੀ ਲਿਸ਼ਕਣ ਅਤੇ ਬੱਦਲ ਗਰਜਣ ਨਾਲ ਬਰਸਾਤ ਪੈ ਸਕਦੀ ਹੈ। ਇਸ ਤੋਂ ਇਲਾਵਾ ਪੰਚਕੂਲਾ ਤੇ ਮਹਾਲੀ ਵਿੱਚ ਵੀ ਅੱਜ ਬਰਸਾਤ ਪੈਣ ਦੀ ਸੰਭਾਵਨਾ ਬਣੀ ਰਹੇਗੀ। ਚੰਡੀਗੜ੍ਹ ਵਿੱਚ ਕੱਲ੍ਹ ਤੱਕ ਦਾ ਤਾਪਮਾਨ ਘੱਟੋ ਘੱਟ 12 ਡਿਗਰੀ ਅਤੇ ਵੱਧ ਤੋਂ ਵੱਧ 22 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਸੀ, ਜਿਸ ਵਿੱਚ ਅੱਜ ਦੀ ਬਰਸਾਤ ਤੋਂ ਬਾਅਦ ਯਕੀਨਨ ਗਿਰਾਵਟ ਆਵੇਗੀ ਇਸ ਲਈ ਜੇਕਰ ਤੁਸੀਂ ਅੱਜ ਚੰਡੀਗੜ੍ਹ ਜਾ ਰਹੇ ਹੋ ਤਾਂ ਰੋਜਾਨਾ ਦੇ ਕੱਪੜੇ ਪਾਉਣ ਸੰਬੰਧੀ ਸਾਵਧਾਨੀ ਵਰਤਿਓ, ‌ ਨਹੀਂ ਤਾਂ ਚੰਡੀਗੜ੍ਹ ਵਿੱਚ ਅਚਾਨਕ ਬਦਲੇ ਮੌਸਮ ਕਾਰਨ ਸਿਹਤ ਪ੍ਰਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

error: Content is protected !!