Skip to main content

Gee 98News

ਆਹ ਤਾਂ “ਪੱਤਰਕਾਰਾਂ” ਨੇ ਨਵਾਂ ਹੀ ਚੰਨ੍ਹ ਚਾੜਤਾ…ਹਨੀਟਰੈਪ ਦੇ ਨਾਂ ‘ਤੇ ਠੱਗ ਲਿਆ ਸ਼ਿਕਾਰ

ਚੰਡੀਗੜ੍ਹ, 3 ਦਸੰਬਰ- ਅੱਜਕੱਲ੍ਹ ਅਖੌਤੀ ਪੱਤਰਕਾਰਾਂ ਦੇ ਚਰਚੇ ਜ਼ੋਰਾਂ ‘ਤੇ ਹਨ। ਬੀਤੇ ਕੱਲ੍ਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਅਖੌਤੀ ਪੱਤਰਕਾਰਾਂ ਨੇ ਇੱਕ ਨਵਾਂ ਹੀ ਚੰਨ੍ਹ ਚਾੜ ਦਿੱਤਾ। ਪੱਤਰਕਾਰਿਤਾ ਦੇ ਨਾਂ ‘ਤੇ ਬਲੈਕਮੇਲਿੰਗ ਦਾ ਧੰਦਾ ਤਾਂ ਪਹਿਲਾਂ ਹੀ ਜ਼ੋਰਾਂ ‘ਤੇ ਸੀ ਪਰੰਤੂ ਹੁਣ ਅਖੌਤੀ ਪੱਤਰਕਾਰਾਂ ਨੇ ਹਨੀਟਰੈਪ ਦੇ ਮਾਮਲੇ ‘ਚ ਵੀ ਹੱਥ ਅਜਮਾਉਣਾ ਸ਼ੁਰੂ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਗੁਰੂਹਰਸਹਾਏ ਕਸਬਾ ਵਿੱਚ ਦੋ ਤੋਂ ਵੱਧ ਅਖੌਤੀ ਪੱਤਰਕਾਰਾਂ ਨੇ ਇੱਕ ਮਾਂ ਬੇਟੀ ਨਾਲ ਮਿਲ ਕੇ ਇੱਕ ਵਿਅਕਤੀ ਨੂੰ ਹਨੀ ਟਰੈਪ ਦਾ ਸ਼ਿਕਾਰ ਬਣਾਇਆ ਅਤੇ ਉਸ ਤੋਂ ਪੈਸੇ ਠੱਗ ਲਏ। ਪੀੜ੍ਹਤ ਸੰਦੀਪ ਸਿੰਘ ਨੇ ਗੁਰੂਹਰਸਹਾਏ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸੁੰਦਰੀ ਨਾਮ ਦੀ ਇੱਕ ਔਰਤ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਜਿਸ ਨੇ ਉਸ ਨੂੰ ਮਜ਼ਬੂਰ ਕਰਕੇ ਆਪਣੇ ਘਰ ਬੁਲਾਇਆ, ਜਦ ਉਹ ਘਰ ਚਲਾ ਗਿਆ ਤਾਂ ਉਥੇ ਉਸਦੀ ਬੇਟੀ ਤੇ ਕੁਝ ਹੋਰ ਕੈਮਰੇ ਵਾਲੇ ਲੋਕ ਵੀ ਸਨ ਜਿਨਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਵੀਡੀਓ ਬਣਾ ਲਈ ਅਤੇ ਫਿਰ ਉਸ ਕੋਲੋਂ 50,000 ਦੀ ਮੰਗ ਕੀਤੀ ਪਰ ਇੰਨੇ ਪੈਸੇ ਨਾ ਹੋਣ ਦੀ ਗੱਲ ਦੱਸੀ ਤਾਂ ਦੋਸ਼ੀਆਂ ਨੇ ਉਸਨੂੰ 20000 ਲੈ ਕੇ ਛੱਡਿਆ। ਇਸ ਘਟਨਾ ਤੋਂ ਬਾਅਦ ਪੀੜਤ ਸੰਦੀਪ ਨੇ ਪੁਲਿਸ ਤੱਕ ਪਹੁੰਚ ਕੀਤੀ ਅਤੇ ਆਪਣੀ ਰਿਪੋਰਟ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਿਸ ਨੇ ਮਹਿਲਾ ਸੁੰਦਰੀ, ਉਸਦੀ ਬੇਟੀ, ਮਿੰਟੂ ਕੰਧਾਰੀ ਤੋਂ ਇਲਾਵਾ ਤਿੰਨ ਹੋਰ ਅਣਪਛਾਤਿਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਸ਼ੀ ਮਹਿਲਾਵਾਂ ਦੇ ਨਾਲ ਦੇ ਸਾਰੇ ਸਾਥੀ ਅਖੌਤੀ ਪੱਤਰਕਾਰ ਦੱਸੇ ਜਾ ਰਹੇ ਹਨ।

error: Content is protected !!