Gee 98News

ਬਠਿੰਡਾ,3 ਦਸੰਬਰ- ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਕੰਟਰੈਕਚੂਅਲ ਵਰਕਰਜ ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ ਅਤੇ ਹਰਜੀਤ ਸਿੰਘ ਵਲੋਂ ਇਸ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਕਿ, ਬਿਜਲੀ ਵਿਭਾਗ ਵਿੱਚ ਕੰਮ ਕਰਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਪੰਜ ਦਸੰਬਰ ਦੀ ਇੱਕ ਰੋਜ਼ਾ ਸਾਂਝੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਭੰਗਲ ਵਲੋਂ ਹੜਤਾਲ ਕਰਨ ਤੋਂ ਅੱਗੇ ਸੱਤ ਦਿਸੰਬਰ ਦੇ ਪਟਿਆਲਾ ਹੈਡ ਆਫਿਸ ਅੱਗੇ ਪੰਜਾਬ ਪੱਧਰਾ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਸਾਂਝੀ ਹੜਤਾਲ ਅਤੇ ਧਰਨਾ, ਬਿਜਲੀ ਵਿਭਾਗ ਵਿੱਚ ਸੀ ਆਰ ਏ -295/19ਤਹਿਤ ਭਰਤੀ ਕੀਤੇ ਸਹਾਇਕ ਲਾਇਨਮੈਨਾਂ ਦੇ ਤਿੰਨ ਸਾਲ ਦਾ ਪਰਖ਼ ਸਮਾਂ ਪੂਰਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਸੇਵਾ ਰੈਗੂਲਰ ਕਰਨ ਅਤੇ ਪੂਰੀ ਤਨਖਾਹ ਦੇਣ ਦੇ ਵਾਅਦੇ ਨੂੰ ਬੇਬੁਨਿਆਦ ਅਦਾਲਤੀ ਫੈਸਲੇ ਨਾਲ ਜੋੜਕੇ ਰੋਕ ਦਿੱਤਾ ਗਿਆ ਹੈ। ਇਸ ਹੀ ਤਰ੍ਹਾਂ ਵੱਖ ਵੱਖ ਆਗੂਆਂ ਦੀਆਂ ਬਦਲਾਖੋਰ ਭਾਵਨਾ ਨਾਲ ਕੀਤੀਆਂ ਬਦਲੀਆਂ ਅਤੇ ਹੋਰ ਅਹਿਮ ਮੰਗਾਂ ਦੀ ਪ੍ਰਾਪਤੀ ਲਈ ਇਹ ਸੰਘਰਸ਼ ਸੱਦੇ ਦਿੱਤੇ ਗਏ ਹਨ। ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਕੰਟਰੈਕਚੂਅਲ ਵਰਕਰਜ ਯੂਨੀਅਨ ਇਨ੍ਹਾਂ ਦੀਆਂ ਮੰਗਾਂ ਅਤੇ ਸੰਘਰਸ਼ ਸੱਦਿਆਂ ਦਾ ਭਰਪੂਰ ਸਮਰਥਨ ਕਰਕੇ ਸੰਘਰਸ਼ ਸਫਲਤਾ ਲਈ ਸਹਿਯੋਗ ਦਾ ਐਲਾਨ ਕਰਦੀ ਹੈ।ਇਸ ਸਹਿਯੋਗ ਦੇ ਰੂਪ ਵਿੱਚ ਪੰਜ ਦਿਸੰਬਰ ਦੀ ਹੜਤਾਲ ਵਾਲ਼ੇ ਦਿਨ ਵਰਕ ਟੂ ਰੂਲ ਲਾਗੂ ਕੀਤਾ ਜਾਵੇਗਾ ਅਤੇ ਸੱਤ ਦਿਸੰਬਰ ਦੇ ਪਟਿਆਲਾ ਧਰਨੇ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਮੁਲਾਜ਼ਮਾਂ ਵੱਲੋਂ ਮੈਨੇਜਮੈਂਟ ਨੂੰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਲਈ ਬੇਬੁਨਿਆਦ ਅਦਾਲਤੀ ਫ਼ੈਸਲਿਆਂ ਨੂੰ ਢਾਲ ਬਣਾਕੇ ਆਪਣੇ ਕੀਤੇ ਵਾਅਦਿਆਂ ਤੋਂ ਪਿੱਛੇ ਹੱਟ ਕੇ ਨਿਰਦੋਸ਼ ਮੁਲਾਜ਼ਮਾਂ ਨਾਲ ਧੋਖੇ ਦੀ ਖੇਡ ਨੂੰ ਬੰਦ ਕਰਕੇ ਸਮੂਹ ਪੀੜਿਤ ਸਹਾਇਕ ਲਾਇਨਮੈਨਾਂ ਨੂੰ ਪੂਰੀ ਤਨਖਾਹ ਦੇਣ ਅਤੇ ਰੈਗੂਲਰ ਕਰਨ ਦਾ ਕੀਤਾ ਵਾਅਦਾ ਪੂਰਾ ਕਰੇ ਨਹੀਂ ਤਾਂ ਠੇਕਾ ਮੁਲਾਜ਼ਮਾਂ ਦੀ ਇਸ ਸੰਘਰਸ਼ ਨੂੰ ਤੇਜ਼ ਕਰਨ ਦੀ ਮਜ਼ਬੂਰੀ ਹੋਵੇਗੀ ਜਿਸ ਲਈ ਪਾਵਰਕੌਮ ਦੀ ਮੈਨੇਜਮੈਂਟ ਪੂਰਨ ਤੌਰ ‘ਤੇ ਜ਼ਿੰਮੇਵਾਰ ਹੋਵੇਗੀ।

Leave a Reply

Your email address will not be published. Required fields are marked *

error: Content is protected !!