Skip to main content

Gee 98News

ਲੋੜਵੰਦਾਂ ਦੀ ਮਦਦ ਕਰਕੇ ਮਨਾਏ ਜਾਣ ਸ਼ਹੀਦੀ ਦਿਨ : ਭਾਨ ਸਿੰਘ ਜੱਸੀ

ਬਰਨਾਲਾ ,12 ਦਸੰਬਰ- ਦੁਨੀਆਂ ਭਰ ਵਿੱਚ ਇਨਸਾਨੀਅਤ ਦੇ ਸੁਨਹਿਰੀ ਇਤਿਹਾਸ ਦਾ ਅਹਿਮ ਹਿੱਸਾ ਬਣੇ ਮਾਤਾ ਗੁਜਰ ਕੌਰ ਜੀ ਅਤੇ ਚਾਰ ਜੁਝਾਰੂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਝੁੱਗੀਆਂ ਅਤੇ ਗਰੀਬਾਂ ਦੇ ਵਿਹੜਿਆਂ ਵਿੱਚ ਕੀਤੇ ਜਾਣ ਵਾਲੇ ਸਮਾਗਮਾਂ ਦੌਰਾਨ ਲੋੜਵੰਦਾਂ ਨੂੰ ਕੰਬਲ ,ਜਰਸੀਆਂ ਵੰਡਣ ਦੀ ਸੇਵਾ ਕਰਦਿਆਂ ਮਾਤਾ ਗੁਜਰੀ ਕੌਰ ਜੀ ਅਤੇ ਸ਼ਹੀਦ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਇੰਜ. ਭਾਨ ਸਿੰਘ ਜੱਸੀ ( ਰਿਟਾ: ਜੇ.ਈ , ਪਾਵਰਕੌਮ ) ਨੇ ਦੱਸਿਆ ਕਿ ਦਾਨੀ ਵੀਰਾਂ , ਭੈਣਾਂ ਦੇ ਸਹਿਯੋਗ ਨਾਲ ਸਰਹੰਦ ਦੀਆਂ ਝੁੱਗੀਆਂ ਵਿੱਚ ਛੋਟੇ ਸਾਹਿਬਜ਼ਾਦਿਆਂ , ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਵਿੱਚ ਗਰੀਬ ਬੱਚਿਆਂ ਲਈ ਮੁਫਤ ਸਿੱਖਿਆ ਦੇਣ ਅਤੇ ਮਾਤਾ ਗੁਜਰੀ ਕੌਰ ਜੀਆਂ ਦੀ ਯਾਦ ਵਿੱਚ ਝੁੱਗੀਆਂ ਵਿੱਚ ਰਹਿ ਰਹੀਆਂ ਗਰੀਬ ਧੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਫਤ ਸਿਲਾਈ ਸੈਂਟਰ ਚਲਾਉਣ ਦੀ ਸੇਵਾ ਚਲਾਈ ਜਾ ਰਹੀ ਹੈ । ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਦੱਸਿਆ ਕਿ ਝੁੱਗੀਆਂ , ਸਲੱਮ ਏਰੀਆ ਅਤੇ ਪਿੰਡਾਂ ਵਿੱਚ ਰਹਿੰਦੇ ਲੋੜਵੰਦ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਠੰਢ ਤੋਂ ਬਚਾਉਣ ਲਈ ਜਰਸੀਆਂ ਅਤੇ ਕੰਬਲ ਵੰਡਣ ਦੀ ਸੇਵਾ ਕਰਕੇ ਸਰਹੰਦ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ। ਉਨ੍ਹਾਂ ਉੱਚੀ ਮੱਤ ਵਾਲੇ ਦਿਆਲੂ ਅਤੇ ਦਾਨੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਗਰੀਬ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੀ ਮਦਦ ਕਰਕੇ ਸਰਹੰਦ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ । ਫੋਟੋ ਕੈਪਸ਼ਨ : ਸਮਾਜ ਸੇਵੀ ਭਾਨ ਸਿੰਘ ਜੱਸੀ |

error: Content is protected !!