Gee 98News

ਵਿਗੜੇ ਸੰਬੰਧ : ਕੈਨੇਡਾ ਨੇ ਇੱਕ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਦਿੱਤਾ ਦੇਸ਼ ਨਿਕਾਲਾ

ਚੰਡੀਗੜ੍ਹ,17 ਦਸੰਬਰ-ਭਾਈ ਹਰਦੀਪ ਸਿੰਘ ਨਿੱਝਰ ਕਤਲ ਕਾਂਡ ਤੋਂ ਬਾਅਦ ਕੈਨੇਡਾ ਤੇ ਭਾਰਤ ਦੇ ਆਪਸੀ ਸਬੰਧ ਅਜੇ ਵੀ ਵਿਗੜੇ ਹੋਏ ਹੀ ਹਨ। ‌ ਹੁਣ ਕੈਨੇਡਾ ਨੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਕੈਨੇਡਾ ਛੱਡਣ ਦਾ ਹੁਕਮ ਦਿੱਤਾ ਹੈ।‌ ਕੈਨੇਡਾ ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਕੈਨੇਡਾ ਛੱਡਣ ਦਾ ਹੁਕਮ ਦਿੱਤਾ ਹੈ। ਸਿੱਧੂ ‘ਤੇ ਖਤਰਨਾਕ ਡਰਾਈਵਿੰਗ ਕਰਦੇ ਹੋਏ ਇੱਕ ਸੜਕ ਹਾਦਸੇ ਸਬੰਧੀ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। 2018 ਵਿੱਚ ਹੋਏ ਇਸ ਸੜਕ ਹਾਦਸੇ ਵਿੱਚ ਸਿੱਧੂ ਦੇ ਟਰੱਕ ਅਤੇ ਇੱਕ ਬੱਸ ਦਾ ਐਕਸੀਡੈਂਟ ਹੋਇਆ ਸੀ ਜਿਸ ਵਿੱਚ 16 ਲੋਕਾਂ ਦੀ ਮੌਤ ਹੋਈ ਸੀ ਤੇ 13 ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ਵਿੱਚ ਸਿੱਧੂ ਨੂੰ ਅੱਠ ਸਾਲ ਦੀ ਸਜ਼ਾ ਸੁਣਾਈ ਗਈ ਸੀ, 2023 ਦੇ ਸ਼ੁਰੂ ਵਿੱਚ ਸਿੱਧੂ ਨੂੰ ਪੈਰੋਲ ਦਿੱਤੀ ਗਈ ਸੀ ਪਰੰਤੂ ਇਸ ਤੋਂ ਬਾਅਦ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਉਸਨੂੰ ਦੇਸ਼ ਨਿਕਾਲਾ ਦੇਣ ਦੀ ਸਿਫਾਰਿਸ਼ ਕੀਤੀ। ਸਿੱਧੂ ਦੇ ਵਕੀਲ ਨੇ ਏਜੰਸੀ ਦੇ ਹੁਕਮਾਂ ਖ਼ਿਲਾਫ਼ ਅਦਾਲਤ ਵਿੱਚ ਅਪੀਲ ਕੀਤੀ ਪ੍ਰੰਤੂ ਜੱਜ ਨੇ ਸਿੱਧੂ ਦੀ ਅਪੀਲ ਨਹੀਂ ਮੰਨੀ ਅਤੇ ਉਸਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ। ਦੂਜੇ ਪਾਸੇ ਭਾਵੇਂ ਕਿ ਹਮਦਰਦੀ ਦੇ ਤੌਰ ‘ਤੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਦੇ ਕੈਨੇਡਾ ਵਿੱਚ ਰਹਿਣ ਦੀ ਚਰਚਾ ਵੀ ਚਲਦੀ ਰਹੀ ਹੈ ਪ੍ਰੰਤੂ ਜਿਹੜੇ ਪਰਿਵਾਰਾਂ ਦੇ ਵਿਅਕਤੀ ਸੜਕ ਹਾਦਸੇ ਵਿੱਚ ਮਾਰੇ ਗਏ ਹਨ ਉਹਨਾਂ ਪਰਿਵਾਰਾਂ ਦੀ ਪ੍ਰਤੀਕ੍ਰਿਆ ਹੈ ਕਿ “ਉਹ ਨਹੀਂ ਚਾਹੁੰਦੇ ਕਿ ਸਿੱਧੂ ਕੈਨੇਡਾ ਵਿੱਚ ਰਹੇ”।

error: Content is protected !!