Skip to main content

Gee 98News

ਡੀਜੇ ਦਾ ਪੰਗਾ : ਗੁਆਂਢੀਆਂ ਨੇ ਇੱਟਾਂ ਰੋੜਿਆਂ ਨਾਲ ਕੀਤਾ ਹਮਲਾ, ਲਾੜੇ ਦੀ ਤਾਈ ਦੀ ਇੱਟ ਲੱਗਣ ਨਾਲ ਮੌਤ

ਮੁਕਤਸਰ,17 ਦਸੰਬਰ-ਪੰਜਾਬ ‘ਚ ਵਿਆਹ ਸਮਾਗਮਾਂ ‘ਚ ਦੇਰ ਰਾਤ ਤੱਕ ਡੀਜੇ ਚਲਾਉਣ ਦੀ ਬਿਮਾਰੀ ਘਟਣ ਦੀ ਬਜਾਏ ਵਧਦੀ ਹੀ ਜਾ ਰਹੀ ਹੈ। ਦੇਰ ਰਾਤ ਤੱਕ ਡੀਜੇ ਚਲਾਉਣ ਜਾਂ ਬੰਦ ਕਰਨ ਸਬੰਧੀ ਝਗੜੇ ਦੀਆਂ ਘਟਨਾਵਾਂ ਅਕਸਰ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਮੁਕਤਸਰ ਜ਼ਿਲ੍ਹੇ ‘ਚ ਵਿਆਹ ਵਾਲੇ ਘਰੇ ਡੀਜੇ ਚਲਾਉਣ ਸਬੰਧੀ ਹੋਏ ਝਗੜੇ ਵਿੱਚ ਵਿਆਹ ਵਾਲੇ ਮੁੰਡੇ ਦੀ ਤਾਈ ਦੀ ਹੱਤਿਆ ਕਰ ਦਿੱਤੀ ਗਈ ਅਤੇ ਇਸੇ ਪਰਿਵਾਰ ਦੇ ਪੰਜ ਹੋਰ ਮੈਂਬਰ ਜ਼ਖਮੀ ਹੋ ਗਏ। ਹਸਪਤਾਲ ਵਿੱਚ ਜੇਰੇ ਇਲਾਜ ਮ੍ਰਿਤਕਾ ਦੇ ਬੇਟੇ ਹਰਬੰਸ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਲੜਕੇ ਦਾ ਵਿਆਹ ਸਮਾਗਮ ਰੱਖਿਆ ਹੋਇਆ ਹੈ ਜਿਸ ਵਿੱਚ ਡੀਜੇ ‘ਤੇ ਸਾਰੇ ਨੱਚ ਰਹੇ ਸਨ। ਉਹਨਾਂ ਕਿਹਾ ਕਿ ਸਮੇਂ ਸਿਰ ਡੀਜੇ ਬੰਦ ਕਰਕੇ ਸਮਾਗਮ ਖਤਮ ਕਰ ਦਿੱਤਾ ਗਿਆ ਅਤੇ ਸਾਰੇ ਸੌਣ ਦਾ ਪ੍ਰਬੰਧ ਕਰਨ ਲੱਗੇ, ਇਸ ਦੌਰਾਨ ਗੁਆਂਢੀਆਂ ਨੇ ਆ ਕੇ ਡੀਜੇ ਦੁਬਾਰਾ ਚਲਾ ਦਿੱਤਾ ਜਿਸ ਤੋਂ ਬਾਅਦ ਝਗੜਾ ਹੋ ਗਿਆ ਅਤੇ ਗੁਆਂਢੀਆਂ ਨੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਿਨਾਂ ‘ਚੋਂ ਇੱਕ ਇੱਟ ਉਹਨਾਂ ਦੀ 62 ਸਾਲ ਦੀ ਮਾਤਾ ਗੁਰਮੇਲ ਕੌਰ ਦੇ ਸਿਰ ਵਿੱਚ ਲੱਗੀ ਜਿਸ ਨਾਲ ਉਸਦੀ ਮੌਤ ਹੋ ਗਈ। ਥਾਣਾ ਲੰਬੀ ਦੇ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ‘ਚ ਵਿਆਹ ਵਾਲੇ ਘਰ ਦੇ ਗੁਆਂਢੀ ਨਛੱਤਰ ਸਿੰਘ, ਉਸਦੇ ਲੜਕੇ ਰੁਪਿੰਦਰ ਸਿੰਘ, ਹਰਗੋਬਿੰਦ ਸਿੰਘ, ਗੁਰਪ੍ਰੀਤ ਸਿੰਘ ਅਤੇ ਅਰਜਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

error: Content is protected !!