Skip to main content

Gee 98News

ਦਿੱਲੀ ਦੇ ਸਰਕਾਰੀ ਹਸਪਤਾਲਾਂ ਦੀਆਂ ਦਵਾਈਆਂ ਦੇ ਸੈਂਪਲ ਹੋਏ ਫੇਲ੍ਹ,CBI ਕਰੇਗੀ ਜਾਂਚ…ਕੇਜਰੀਵਾਲ ਸਰਕਾਰ ਘੇਰੇ ‘ਚ

ਚੰਡੀਗੜ੍ਹ,23 ਦਸੰਬਰ- ਦਿੱਲੀ ਦੇ ਸਰਕਾਰੀ ਹਸਪਤਾਲਾਂ ‘ਚ ਮਰੀਜ਼ਾਂ ਨੂੰ ਨਕਲੀ ਦਵਾਈਆਂ ਦਿੱਤੇ ਦੀ ਵਿਜੀਲੈਂਸ ਵਿਭਾਗ ਦੀ ਰਿਪੋਰਟ ‘ਤੇ ਦਿੱਲੀ ਦੇ ਐਲਜੀ ਵੀਕੇ ਸਕਸੈਨਾ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਪੱਤਰ ਲਿਖ ਕੇ ਇਸ ਦੀ ਸੀਬੀਆਈ ਜਾਂਚ ਦੇ ਨਿਰਦੇਸ਼ ਦਿੱਤੇ ਹਨ।‌‌ ਇਸ ਮਾਮਲੇ ‘ਤੇ ਦਿੱਲੀ ਦੀ ਆਪ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਸੂਤਰਾਂ ਅਨੁਸਾਰ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਕੁਝ ਸੈਂਪਲ ਪ੍ਰਾਈਵੇਟ ਤੇ ਸਰਕਾਰੀ ਲੈਬੋਟਰੀਆਂ ‘ਚ ਜਾਂਚ ਕਰਨ ਤੋਂ ਬਾਅਦ ਫੇਲ੍ਹ ਪਾਏ ਗਏ ਹਨ ਜਿਸ ਤੋਂ ਬਾਅਦ ਦਿੱਲੀ ‘ਚ ਹਲਚਲ ਮਚ ਗਈ ਹੈ। ਰਿਪੋਰਟਾਂ ਮੁਤਾਬਕ ਲੋਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ‘ਆਪ’ ਸਰਕਾਰ ਵੱਲੋਂ ਹਸਪਤਾਲਾਂ ਲਈ ਦਵਾਈਆਂ ਦੀ ਖਰੀਦੋ-ਫਰੋਖਤ ਕੀਤੀਆਂ ਦਵਾਈਆਂ ਦੀ ਜਦੋਂ ਜਾਂਚ ਕੀਤੀ ਤਾਂ ਇਹ ਦਵਾਈਆਂ ਸਰਕਾਰੀ ਅਤੇ ਪ੍ਰਾਈਵੇਟ ਟੈਸਟਿੰਗ ਲੈਬਾਰਟਰੀਆਂ ਵਿੱਚ ਟੈਸਟਿੰਗ ਦੌਰਾਨ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀਆਂ ਹਨ।‌ ਭਾਜਪਾ ਆਗੂ ਵਰਿੰਦਰ ਸਚਦੇਵਾ ਨੇ ਇਸ ਮਾਮਲੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਵੀ ਦਿੱਲੀ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਉਹ ਰੱਬ ਦੀ ਕਿਰਪਾ ਨਾਲ ਜ਼ਿੰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਵਿਜੀਲੈਂਸ ਅਤੇ ਲੈਬ ਦੀਆਂ ਰਿਪੋਰਟਾਂ ਹਨ। ਸਰਕਾਰ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੀ ਹੈ। ਦਵਾਈਆਂ ਦੇ ਨਮੂਨੇ ਜਿਨ੍ਹਾਂ ਨਾਲ ਲੋਕਾਂ ਦੇ ਠੀਕ ਹੋਣ ਦੀ ਉਮੀਦ ਸੀ, ਫੇਲ ਹੋ ਗਏ ਹਨ। ਸਚਦੇਵਾ ਨੇ ਦੱਸਿਆ ਕਿ 5 ਕੰਪਨੀਆਂ ਦੇ ਸੈਂਪਲ ਫੇਲ ਹੋਏ ਹਨ। ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦਿਲ ਦੇ ਇਲਾਜ ਲਈ ਸਭ ਤੋਂ ਵੱਡੀ ਦਵਾਈ ਹੈ ਜਿਸ ਕਾਰਨ ਕੋਈ ਫਰਕ ਨਹੀਂ ਪੈ ਰਿਹਾ, ਮਰੀਜ਼ ਠੀਕ ਨਹੀਂ ਹੋ ਰਿਹਾ।

error: Content is protected !!