Gee 98News

ਚੰਡੀਗੜ੍ਹ,27 ਦਸੰਬਰ-ਹੁਣ ਤੋਂ‌ ਦੇਸ਼ ਦੇ ਕਿਸੇ ਵੀ ਕਾਲਜ ਵਿੱਚ ਐਮ.ਫਿਲ ਵਿੱਚ ਦਾਖਲਾ ਨਹੀਂ ਹੋਵੇਗਾ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਵੱਡਾ ਫੈਸਲਾ ਲੈਂਦੇ ਹੋਏ ਐਮ.ਫਿਲ ਦੀ ਡਿਗਰੀ ਖਤਮ ਕਰ ਦਿੱਤੀ ਹੈ।ਇਸ ਸਬੰਧੀ ਯੂਜੀਸੀ ਨੇ ਕਾਲਜਾਂ ਨੂੰ ਨੋਟਿਸ ਜਾਰੀ ਕਰਕੇ ਹਦਾਇਤਾਂ ਦਿੱਤੀਆਂ ਹਨ ਕਿ ਨਾ ਤਾਂ ਕਾਲਜਾਂ ਨੂੰ ਇਸ ਡਿਗਰੀ ਲਈ ਦਾਖ਼ਲਾ ਮੰਗਣਾ ਚਾਹੀਦਾ ਹੈ ਅਤੇ ਨਾ ਹੀ ਵਿਦਿਆਰਥੀਆਂ ਨੂੰ ਇਸ ਕੋਰਸ ਵਿੱਚ ਦਾਖ਼ਲਾ ਲੈਣਾ ਚਾਹੀਦਾ ਹੈ। ਭਾਵ ਕਿ ਹੁਣ ਤੋਂ ਮਾਸਟਰ ਆਫ਼ ਫਿਲਾਸਫੀ (ਐਮ.ਫਿਲ ) ਕੋਰਸ ਦੀ ਮਾਨਤਾ ਬੰਦ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਰੀ ਨੋਟਿਸ ਵਿੱਚ ਯੂਜੀਸੀ ਨੇ ਕਿਹਾ ਹੈ ਕਿ ਐਮ.ਫਿਲ ਮਾਨਤਾ ਪ੍ਰਾਪਤ ਡਿਗਰੀ ਨਹੀਂ ਹੈ। ਦੱਸ ਦਈਏ ਕਿ ਐਮਫਿਲ ਯਾਨੀ ਮਾਸਟਰ ਆਫ਼ ਫਿਲਾਸਫੀ ਦੋ ਸਾਲਾਂ ਦਾ ਪੋਸਟ ਗ੍ਰੈਜੂਏਟ ਅਕਾਦਮਿਕ ਖੋਜ ਪ੍ਰੋਗਰਾਮ ਹੈ ਜੋ ਪੀਐਚਡੀ ਲਈ ਆਰਜ਼ੀ ਦਾਖਲੇ ਵਜੋਂ ਵੀ ਕੰਮ ਕਰਦਾ ਹੈ। ਐਮ.ਫਿਲ ਡਿਗਰੀ ਆਰਟਸ ਅਤੇ ਹਿਊਮੈਨਟੀਜ਼, ਸਾਇੰਸ, ਮੈਨੇਜਮੈਂਟ, ਸਾਈਕਾਲੋਜੀ ਅਤੇ ਕਾਮਰਸ ਆਦਿ ਵਿੱਚ ਲਈ ਜਾਂਦੀ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਇਸ ਡਿਗਰੀ ਨੂੰ ਬੰਦ ਕਰਨ ਦੀ ਸਿਫਾਰਸ਼ ਕੀਤੀ ਗਈ ਸੀ।

Leave a Reply

Your email address will not be published. Required fields are marked *

error: Content is protected !!