Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

7 ਲੱਖ ਦੀ ਰਿਸ਼ਵਤ ਲੈ ਕੇ ਜ਼ਮੀਨ ਦਾ ਗੈਰ-ਕਾਨੂੰਨੀ ਤਬਾਦਲਾ ਤੇ ਇੰਤਕਾਲ ਕਰਨ ਵਾਲੇ ਤਹਿਸੀਲਦਾਰ ਤੇ ਦੋ ਪਟਵਾਰੀ ਕਾਬੂ

Nirmal Pandori by Nirmal Pandori
12/28/2023
in ਪੰਜਾਬ
Reading Time: 1 min read
A A
0
7 ਲੱਖ ਦੀ ਰਿਸ਼ਵਤ ਲੈ ਕੇ ਜ਼ਮੀਨ ਦਾ ਗੈਰ-ਕਾਨੂੰਨੀ ਤਬਾਦਲਾ ਤੇ ਇੰਤਕਾਲ ਕਰਨ ਵਾਲੇ ਤਹਿਸੀਲਦਾਰ ਤੇ ਦੋ ਪਟਵਾਰੀ ਕਾਬੂ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,28 ਦਸੰਬਰ-ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਮੂਨਕ ਦੇ ਤਹਿਸੀਲਦਾਰ (ਸੇਵਾ-ਮੁਕਤ) ਸੰਧੂਰਾ ਸਿੰਘ, ਸੰਗਰੂਰ ਜ਼ਿਲ੍ਹੇ ਦੇ ਮਾਲ ਹਲਕਾ ਪਿੰਡ ਬੱਲਰਾਂ ਦੇ ਪਟਵਾਰੀ ਧਰਮਰਾਜ ਅਤੇ ਭਗਵਾਨ ਦਾਸ ਪਟਵਾਰੀ (ਸੇਵਾਮੁਕਤ) ਨੂੰ ਵਾਹੀਯੋਗ ਜ਼ਮੀਨ ਦੇ ਗੈਰ-ਕਾਨੂੰਨੀ ਤਬਾਦਲੇ ਅਤੇ ਇੰਤਕਾਲ ਕਰਵਾਉਣ ਬਦਲੇ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਖੁਲਾਸਾ ਕੀਤਾ ਕਿ ਐਫਆਈਆਰ ਨੰਬਰ 18 ਮਿਤੀ 27.12.2023 ਦੀ ਡੂੰਘਾਈ ਨਾਲ ਤਫ਼ਤੀਸ਼ ਕਰਨ ਤੋਂ ਬਾਅਦ ਆਈਪੀਸੀ ਦੀ ਧਾਰਾ 420, 465, 467, 468, 471, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਦੇ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਸੰਧੂਰਾ ਸਿੰਘ, ਤਹਿਸੀਲਦਾਰ (ਸੇਵਾਮੁਕਤ), ਧਰਮਰਾਜ ਪਟਵਾਰੀ, ਮਿੱਠੂ ਸਿੰਘ ਪਟਵਾਰੀ (ਦੋਵੇਂ ਹਲਕਾ ਬੱਲਰਾਂ, ਜ਼ਿਲ੍ਹਾ ਸੰਗਰੂਰ), ਭਗਵਾਨ ਦਾਸ, ਪਟਵਾਰੀ (ਸੇਵਾਮੁਕਤ) ਅਤੇ ਇੱਕ ਨਿੱਜੀ ਵਿਅਕਤੀ ਬਲਵੰਤ ਸਿੰਘ ਵਾਸੀ ਪਿੰਡ ਬੱਲਰਾਂ, ਜਿਲਾ ਸੰਗਰੂਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਜਾਂਚ ਦੌਰਾਨ ਪਿੰਡ ਬੱਲਰਾਂ ਵਿਖੇ ਗੁਰਤੇਜ ਸਿੰਘ ਅਤੇ ਹੋਰਨਾਂ ਦੀ 25 ਕਨਾਲ 15 ਮਰਲੇ ਜ਼ਮੀਨ ਦਾ ਤਬਾਦਲਾ ਪਿੰਡ ਰਾਏਪੁਰ, ਤਹਿਸੀਲ ਜਾਖਲ, ਹਰਿਆਣਾ ਵਿਖੇ ਬਲਵੰਤ ਸਿੰਘ ਦੀ ਜ਼ਮੀਨ ਨਾਲ ਜਾਅਲੀ ਤਬਾਦਲਾ ਤੇ ਇੰਤਕਾਲ (ਨੰਬਰ 10808) ਇੰਦਰਾਜ ਕਰਾਉਣ ਦਾ ਖੁਲਾਸਾ ਹੋਇਆ ਹੈ। ਧਰਮਰਾਜ ਪਟਵਾਰੀ ਨੇ ਇਸ ਫਰਜੀ ਇੰਤਕਾਲ ਨੂੰ ਅੰਜਾਮ ਦੇਣ ਲਈ ਬਲਵੰਤ ਸਿੰਘ ਤੋਂ 7 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਇਸ ਤੋਂ ਬਾਅਦ, ਧਰਮਰਾਜ ਪਟਵਾਰੀ ਨੇ ਇਸ ਇੰਤਕਾਲ ਦੀ ਪ੍ਰਵਾਨਗੀ ਤਹਿਸੀਲਦਾਰ ਸੰਧੂਰਾ ਸਿੰਘ (ਹੁਣ ਸੇਵਾਮੁਕਤ) ਤੋਂ ਜਮਾਂਬੰਦੀ ਵਿੱਚ ਐਂਟਰੀਆਂ ਨਾਲ ਮੇਲਣ ਲਈ 15.05.2019 ਦੀ ਬੈਕ ਡੇਟ ਤੋਂ ਪ੍ਰਾਪਤ ਕੀਤੀ, ਜਿਸਦੀ ਸਮਾਂ ਸੀਮਾ 15.05.2023 ਸੀ। ਬੁਲਾਰੇ ਨੇ ਮਾਲ ਰਿਕਾਰਡ ਵਿੱਚ ਬੇਨਿਯਮੀਆਂ ਨੂੰ ਉਜਾਗਰ ਕਰਦੇ ਹੋਏ ਦੱਸਿਆ ਕਿ ਪਟਵਾਰੀ ਨੇ ਇੰਤਕਾਲ ਦੀ ਪ੍ਰਵਾਨਗੀ ਲਈ ਐਂਟਰੀ ਬਾਲਪੁਆਇੰਟ ਪੈਨ ਨਾਲ ਕੀਤੀ ਸੀ, ਉਸੇ ਮਿਤੀ ਨੂੰ ਹੋਰ ਐਂਟਰੀਆਂ ਦੇ ਉਲਟ, ਜੈੱਲ ਪੈੱਨ ਦੀ ਵਰਤੋਂ ਕਰਕੇ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ, ਦੋਸ਼ੀ ਪਟਵਾਰੀ ਨੇ ਆਪਣੇ ਦੋਸ਼ ਨੂੰ ਛੁਪਾਉਣ ਲਈ ਇਸ ਇੰਤਕਾਲ ਦੀ ਕਾਪੀ ਕਾਨੂੰਗੋ ਦੇ ਦਫ਼ਤਰ ਨੂੰ ਵੀ ਨਾ ਭੇਜੀ।ਇਸ ਜਾਂਚ ਦੌਰਾਨ ਪਤਾ ਲੱਗਾ ਕਿ ਗੁਰਤੇਜ ਸਿੰਘ ਅਤੇ ਹੋਰਾਂ ਅਤੇ ਬਲਵੰਤ ਸਿੰਘ ਵਿਚਕਾਰ ਕੋਈ ਪਰਿਵਾਰਕ ਵੰਡ ਨਹੀਂ ਹੋਈ ਸੀ। ਇਸ ਤੋਂ ਇਲਾਵਾ ਬਲਵੰਤ ਸਿੰਘ ਕੋਲ ਹਰਿਆਣਾ ਦੇ ਪਿੰਡ ਜਾਖਲ ਵਿਖੇ ਕੋਈ ਜ਼ਮੀਨ ਵੀ ਨਹੀਂ ਸੀ। ਸਾਲ 1966 ਤੋਂ ਪਿੰਡ ਬੱਲਰਾਂ ਵਿੱਚ ਜ਼ਮੀਨ ਦੇ ਮਾਲਕ ਹੋਣ ਦਾ ਦਾਅਵਾ ਕਰ ਰਹੇ ਬਲਵੰਤ ਸਿੰਘ ਨੇ ਤਬਾਦਲੇ ਰਾਹੀ ਜ਼ਮੀਨ ਦਾ ਮਾਲਕ ਬਣਨ ਲਈ ਧਰਮਰਾਜ ਪਟਵਾਰੀ ਕੋਲ ਪਹੁੰਚ ਕੀਤੀ, ਜਿਸ ਨੇ 10 ਲੱਖ ਰੁਪਏ ਦੀ ਮੰਗ ਕੀਤੀ। ਗੱਲਬਾਤ ਤੋਂ ਬਾਅਦ ਧਰਮਰਾਜ ਪਟਵਾਰੀ ਨੇ ਬਲਵੰਤ ਸਿੰਘ ਤੋਂ 7 ਲੱਖ ਰੁਪਏ ਦੀ ਰਿਸ਼ਵਤ ਲੈ ਲਈ।ਬੁਲਾਰੇ ਨੇ ਅੱਗੇ ਕਿਹਾ ਕਿ ਇੱਥੋਂ ਧਰਮਰਾਜ ਪਟਵਾਰੀ ਦੇ ਤਬਾਦਲੇ ਤੋਂ ਬਾਅਦ ਮਿੱਠੂ ਸਿੰਘ ਪਟਵਾਰੀ ਨੇ ਸ਼ਿਕਾਇਤਕਰਤਾ ਦੇ ਮਾਲ ਰਿਕਾਰਡ ਵਿੱਚ ਫੇਰਬਦਲ ਕਰਕੇ ਧੋਖੇ ਨਾਲ ਉਨ੍ਹਾਂ ਦੇ ਹਿੱਸੇ 57 ਕਨਾਲ 11 ਮਰਲੇ ਤੋਂ ਘਟਾ ਕੇ 31 ਕਨਾਲ 16 ਮਰਲੇ ਜ਼ਮੀਨ ਕਰ ਦਿੱਤੀ। ਇਸ ਗੈਰ-ਕਾਨੂੰਨੀ ਕਾਰਵਾਈ ਰਾਹੀਂ ਬਲਵੰਤ ਸਿੰਘ ਨੂੰ 25 ਕਨਾਲ 15 ਮਰਲੇ ਜ਼ਮੀਨ ਦਾ ਗੈਰਕਾਨੂੰਨੀ ਤਬਾਦਲੇ ਨਾਲ ਮਾਲਕ ਬਣਾ ਦਿੱਤਾ। ਇਨ੍ਹਾਂ ਕਾਰਵਾਈਆਂ ਨੂੰ ਛੁਪਾਉਣ ਲਈ, ਮਿੱਠੂ ਸਿੰਘ ਪਟਵਾਰੀ ਨੇ ਜਮ੍ਹਾਂਬੰਦੀ ਰਜਿਸਟਰ ਵਿੱਚੋਂ ਪੰਨਾ ਨੰਬਰ 134 ਤੋਂ 138 ਨੂੰ ਹਟਾ ਦਿੱਤਾ ਅਤੇ ਰਜਿਸਟਰ ਦੇ ਬਾਕੀ ਪੰਨਿਆਂ ਦੇ ਉਲਟ, ਲੜੀ ਨੰਬਰਾਂ ਦੀ ਤੋਂ ਬਿਨਾ ਵਾਲੇ ਨਵੇਂ ਪੰਨੇ ਜੋੜ ਦਿੱਤੇ।ਜਾਂਚ ਦੌਰਾਨ ਸਾਹਮਣੇ ਆਇਆ ਕਿ ਮਿੱਠੂ ਸਿੰਘ ਪਟਵਾਰੀ ਨੇ 07.05.2021 ਨੂੰ ਮਾਲ ਰਿਕਾਰਡ ਵਿੱਚ ਇਹ ਹੇਰਾਫੇਰੀ ਕੀਤੀ ਸੀ। ਫਿਰ ਬਲਵੰਤ ਸਿੰਘ ਨੇ ਉਕਤ ਜ਼ਮੀਨ ਆਪਣੇ ਪੋਤਰੇ ਬਲਰਾਜ ਸਿੰਘ ਨੂੰ ਵਸੀਕਾ ਨੰਬਰ 53 ਮਿਤੀ 26.04.2022 ਰਾਹੀਂ ਤਬਦੀਲ ਕਰ ਦਿੱਤੀ। ਇਸ ਤੋਂ ਬਾਅਦ ਭਗਵਾਨ ਦਾਸ ਪਟਵਾਰੀ ਨੇ ਇੰਤਕਾਲ ਨੰਬਰ 11123 ਮਿਤੀ 8.7.2022 ਦਰਜ ਕੀਤਾ ਅਤੇ 14.07.2022 ਨੂੰ ਪ੍ਰਵਾਨਗੀ ਪ੍ਰਾਪਤ ਕਰ ਲਈ।ਜਦੋਂ ਸ਼ਿਕਾਇਤਕਰਤਾ ਗੁਰਤੇਜ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਸ਼ਿਕਾਇਤ ਦਰਜ ਕਰਵਾਈ ਤਾਂ ਭਗਵਾਨ ਦਾਸ ਪਟਵਾਰੀ ਨੇ ਇੰਤਕਾਲ ਨੰਬਰ 16 ਮਿਤੀ 18.07.2022 ਨੂੰ ਦਰੁਸਤ ਕਰ ਦਿੱਤਾ ਪਰ ਉਹ ਮਾਲ ਰਜਿਸਟਰ ਵਿੱਚ ਇੰਤਕਾਲ ਨੰਬਰ 11123 ਮਿਤੀ 18.07.2022 ਦੇ ਆਧਾਰ ‘ਤੇ ਸੇਲ ਡੀਡ/ਵਾਸੀਕਾ ਨੰਬਰ 53 ਮਿਤੀ 26.04.2022 ਦਾ ਹਵਾਲਾ ਦੇਣ ਵਿੱਚ ਅਸਫਲ ਰਿਹਾ। ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!

ਪੰਜਾਬ ਦੇ ਦਿਹਾੜੀਦਾਰ/ਆਰਜ਼ੀ ਕਾਮਿਆਂ ਨੂੰ ਵੱਡੀ ਰਾਹਤ….ਹਾਈਕੋਰਟ ਨੇ ਦਿੱਤੇ ਰੈਗੂਲਰ ਕਰਨ ਦੇ ਹੁਕਮ

06/18/2025
ਅਹਿਮ ਖ਼ਬਰ….ਪੰਜਾਬ ਸਰਕਾਰ ਨੇ HDFC ਬੈਂਕ ਦੇ ਖ਼ਿਲਾਫ਼ ਕੀਤੀ ਵੱਡੀ ਕਾਰਵਾਈ

ਪੰਜਾਬ ਦੇ ਖਜ਼ਾਨਾ ਵਿਭਾਗ ਨੇ ਐਚਡੀਐਫਸੀ ਬੈਂਕ ਦੇ ਖ਼ਿਲਾਫ਼ ਖਿੱਚ ਦਿੱਤੀ ਲਕੀਰ

06/18/2025
ਬਿਕਰਮ ਮਜੀਠੀਆ ਨੇ ਵਾਇਰਲ ਕੀਤੀਆਂ AAP ਦੇ ਇਕ ਮੰਤਰੀ ਦੀਆਂ ਨੰਗੇਜ਼ ਫੋਟੋਆਂ…ਵੀਡੀਓ ਵੀ ਜਲਦੀ ਵਾਇਰਲ ਕਰਨ ਦਾ ਦਾਅਵਾ

ਬਿਕਰਮ ਮਜੀਠੀਆ ਨੇ ਵਾਇਰਲ ਕੀਤੀਆਂ AAP ਦੇ ਇਕ ਮੰਤਰੀ ਦੀਆਂ ਨੰਗੇਜ਼ ਫੋਟੋਆਂ…ਵੀਡੀਓ ਵੀ ਜਲਦੀ ਵਾਇਰਲ ਕਰਨ ਦਾ ਦਾਅਵਾ

06/18/2025
Load More
Tags: #barnalanews#punjabnews
Previous Post

UGC ਦਾ ਵੱਡਾ ਫੈਸਲਾ : M.Phil. ਡਿਗਰੀ ਦੀ ਮਾਨਤਾ ਰੱਦ, ਹੁਣ ਨਹੀਂ ਹੋਣਗੇ M.Phil ‘ਚ ਨਵੇਂ ਦਾਖ਼ਲੇ

Next Post

ਮਹਿਲ ਕਲਾਂ ਦਾ 30ਵਾਂ ਖੇਡ ਮੇਲਾ ਸ਼ੁਰੂ…SHO ਕਮਲਜੀਤ ਸਿੰਘ ਨੇ ਕੀਤਾ ਉਦਘਾਟਨ

Nirmal Pandori

Nirmal Pandori

Related Posts

…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!
ਪੰਜਾਬ

ਪੰਜਾਬ ਦੇ ਦਿਹਾੜੀਦਾਰ/ਆਰਜ਼ੀ ਕਾਮਿਆਂ ਨੂੰ ਵੱਡੀ ਰਾਹਤ….ਹਾਈਕੋਰਟ ਨੇ ਦਿੱਤੇ ਰੈਗੂਲਰ ਕਰਨ ਦੇ ਹੁਕਮ

by Nirmal Pandori
06/18/2025
ਅਹਿਮ ਖ਼ਬਰ….ਪੰਜਾਬ ਸਰਕਾਰ ਨੇ HDFC ਬੈਂਕ ਦੇ ਖ਼ਿਲਾਫ਼ ਕੀਤੀ ਵੱਡੀ ਕਾਰਵਾਈ
ਪੰਜਾਬ

ਪੰਜਾਬ ਦੇ ਖਜ਼ਾਨਾ ਵਿਭਾਗ ਨੇ ਐਚਡੀਐਫਸੀ ਬੈਂਕ ਦੇ ਖ਼ਿਲਾਫ਼ ਖਿੱਚ ਦਿੱਤੀ ਲਕੀਰ

by Nirmal Pandori
06/18/2025
ਬਿਕਰਮ ਮਜੀਠੀਆ ਨੇ ਵਾਇਰਲ ਕੀਤੀਆਂ AAP ਦੇ ਇਕ ਮੰਤਰੀ ਦੀਆਂ ਨੰਗੇਜ਼ ਫੋਟੋਆਂ…ਵੀਡੀਓ ਵੀ ਜਲਦੀ ਵਾਇਰਲ ਕਰਨ ਦਾ ਦਾਅਵਾ
ਪੰਜਾਬ

ਬਿਕਰਮ ਮਜੀਠੀਆ ਨੇ ਵਾਇਰਲ ਕੀਤੀਆਂ AAP ਦੇ ਇਕ ਮੰਤਰੀ ਦੀਆਂ ਨੰਗੇਜ਼ ਫੋਟੋਆਂ…ਵੀਡੀਓ ਵੀ ਜਲਦੀ ਵਾਇਰਲ ਕਰਨ ਦਾ ਦਾਅਵਾ

by Nirmal Pandori
06/18/2025
CIA ਸਟਾਫ਼ ਦੀ ਗੱਡੀ ਦੀ ਟਰਾਲੇ ਨਾਲ ਟੱਕਰ…ਇੱਕ ASI ਦੀ ਮੌਤ, ਇੰਸਪੈਕਟਰ ਸਮੇਤ 4 ਸਖ਼ਤ ਜ਼ਖ਼ਮੀ
ਪੰਜਾਬ

CIA ਸਟਾਫ਼ ਦੀ ਗੱਡੀ ਦੀ ਟਰਾਲੇ ਨਾਲ ਟੱਕਰ…ਇੱਕ ASI ਦੀ ਮੌਤ, ਇੰਸਪੈਕਟਰ ਸਮੇਤ 4 ਸਖ਼ਤ ਜ਼ਖ਼ਮੀ

by Nirmal Pandori
06/17/2025
…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!
ਪੰਜਾਬ

…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!

by Nirmal Pandori
06/17/2025
ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ
ਪੰਜਾਬ

ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ

by Nirmal Pandori
06/16/2025
Load More
Next Post
ਮਹਿਲ ਕਲਾਂ ਦਾ 30ਵਾਂ ਖੇਡ ਮੇਲਾ ਸ਼ੁਰੂ…SHO ਕਮਲਜੀਤ ਸਿੰਘ ਨੇ ਕੀਤਾ ਉਦਘਾਟਨ

ਮਹਿਲ ਕਲਾਂ ਦਾ 30ਵਾਂ ਖੇਡ ਮੇਲਾ ਸ਼ੁਰੂ…SHO ਕਮਲਜੀਤ ਸਿੰਘ ਨੇ ਕੀਤਾ ਉਦਘਾਟਨ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ਦੇ ਦਿਹਾੜੀਦਾਰ/ਆਰਜ਼ੀ ਕਾਮਿਆਂ ਨੂੰ ਵੱਡੀ ਰਾਹਤ….ਹਾਈਕੋਰਟ ਨੇ ਦਿੱਤੇ ਰੈਗੂਲਰ ਕਰਨ ਦੇ ਹੁਕਮ

ਪੰਜਾਬ ਦੇ ਖਜ਼ਾਨਾ ਵਿਭਾਗ ਨੇ ਐਚਡੀਐਫਸੀ ਬੈਂਕ ਦੇ ਖ਼ਿਲਾਫ਼ ਖਿੱਚ ਦਿੱਤੀ ਲਕੀਰ

ਬਿਕਰਮ ਮਜੀਠੀਆ ਨੇ ਵਾਇਰਲ ਕੀਤੀਆਂ AAP ਦੇ ਇਕ ਮੰਤਰੀ ਦੀਆਂ ਨੰਗੇਜ਼ ਫੋਟੋਆਂ…ਵੀਡੀਓ ਵੀ ਜਲਦੀ ਵਾਇਰਲ ਕਰਨ ਦਾ ਦਾਅਵਾ

CIA ਸਟਾਫ਼ ਦੀ ਗੱਡੀ ਦੀ ਟਰਾਲੇ ਨਾਲ ਟੱਕਰ…ਇੱਕ ASI ਦੀ ਮੌਤ, ਇੰਸਪੈਕਟਰ ਸਮੇਤ 4 ਸਖ਼ਤ ਜ਼ਖ਼ਮੀ

…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend