Skip to main content

Gee 98News

ਮਹਿਲ ਕਲਾਂ ਦਾ 30ਵਾਂ ਖੇਡ ਮੇਲਾ ਸ਼ੁਰੂ…SHO ਕਮਲਜੀਤ ਸਿੰਘ ਨੇ ਕੀਤਾ ਉਦਘਾਟਨ

ਮਹਿਲ ਕਲਾਂ 27 ਦਸੰਬਰ ( ਜਸਵੰਤ ਸਿੰਘ ਲਾਲੀ )- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਮਹਿਲ ਕਲਾਂ ਵੱਲੋਂ ਪਿਛਲੇ 30 ਸਾਲਾਂ ਤੋਂ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਲਾਨਾ 30ਵੇਂ ਖੇਡ ਮੇਲੇ ਦਾ ਉਦਘਾਟਨ ਥਾਣਾ ਮਹਿਲ ਕਲਾਂ ਦੇ ਐਸ ਐਚ ਓ ਕਮਲਜੀਤ ਸਿੰਘ ਨੇ ਕੀਤਾ। ਪ੍ਰਧਾਨ ਗੁਰਮੀਤ ਸਿੰਘ ਸੋਢਾ ,ਚੇਅਰਮੈਨ ਰਜਿੰਦਰ ਸਿੰਗਲਾ, ਕਨਵੀਨਰ ਵਰਿੰਦਰ ਪੱਪੂ, ਮਨਦੀਪ ਧਾਲੀਵਾਲ ਦੀ ਅਗਵਾਈ ਵਿੱਚ ਬਾਬਾ ਸ਼ੇਰ ਸਿੰਘ ਨੇ ਖਿਡਾਰੀਆਂ ਅਤੇ ਦਰਸ਼ਕਾਂ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਕੀਤੀ। ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਐਸ ਐਚ ਓ ਸ੍ਰ ਕਮਲਜੀਤ ਸਿੰਘ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ। ਕਲੱਬ ਦੇ ਪ੍ਰੈੱਸ ਸਕੱਤਰ ਬਲਜਿੰਦਰ ਪ੍ਰਭੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਫੁੱਟਬਾਲ ਓਪਨ, ਕਬੱਡੀ ਓਪਨ, ਵਾਲੀਬਾਲ ਸ਼ੂਟਿੰਗ, ਲੰਬੀ ਛਾਲ, ਉੱਚੀ ਛਾਲ,ਗੋਲਾ ਸੁੱਟਣ ਅਤੇ ਰੱਸਾ ਕੱਸੀ ਦੇ ਮੁਕਾਬਲੇ ਮਿਤੀ 27 ਤੋਂ 30 ਦਸੰਬਰ 2023 ਤੱਕ ਕਰਵਾਏ ਜਾਣਗੇ।ਇਸ ਖੇਡ ਮੇਲੇ ਵਿੱਚ ਮੰਨੀਆਂ ਪ੍ਰਮੰਨੀਆਂ ਟੀਮਾਂ ਭਾਗ ਲੈਂਦੀਆਂ ਹਨ। ਇਸ ਸਮੇਂ ਕਲੱਬ ਦੇ ਮੀਤ ਪ੍ਰਧਾਨ ਜਗਦੀਪ ਸਿੰਘ, ਹਰਪਾਲ ਪਾਲਾ, ਜਗਰੂਪ ਸਿੰਘ ਫੌਜੀ, ਵਰਿੰਦਰ ਸ਼ਰਮਾ, ਟੋਨੀ ਈਨਾ, ਸੁਖਦੀਪ ਸੀਪਾ,ਅਮਰੀਕ ਮੀਕਾ, ਗੁਰਦੀਪ ਕੋਚ, ਬਲਵੰਤ ਸਿੰਘ , ਕੁਲਦੀਪ ਗੱਪਾ, ਜੱਸੀ ਆਦਿ ਹਾਜ਼ਰ ਸਨ ।

error: Content is protected !!